ਚੱਲਾ ਜੱਟ ਕਨੇਡਾ ਨੂੰ , ਜੱਟ ਬਨਾਮ ਆਇਲੇਟ੍ਸ ਦੱਸੇਗੀ ਕਹਾਣੀ ਜੱਟ ਤੇ ਉਸਦੇ ਆਇਲੇਟ੍ਸ ਟੈਸਟ ਦੀ

By  Gourav Kochhar June 2nd 2018 11:20 AM

ਪੰਜਾਬ ਇਕ ਇਸ ਤਰਾਂ ਦਾ ਸੂਬਾ ਹੈ ਜਿਸ ਵਿਚ ਲੋਕ ਆਪਣੇ ਸ਼ੋਂਕ ਬੜੇ ਹੀ ਚਾਵਾਂ ਨਾਲ ਪੂਰੇ ਕਰਦੇ ਹਨ , ਅਗਰ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਦੇ ਭਵਿੱਖ ਸੰਬੰਦੀ ਕੋਈ ਪ੍ਰਸ਼ਨ ਪੁੱਛਿਆ ਜਾਵੇਂ ਤਾਂ ਜ਼ਿਆਦਾ ਤਰ ਨੌਜਵਾਨਾਂ ਉੱਤਰ ਏਹੀ ਹੁੰਦਾ ਹੈ ਕਿ ' ਅੱਸੀ ਤਾਂ ਕਨੇਡਾ ਸੈੱਟ ਹੋਣਾ , ਓਥੇ ਪੱਕੇ ਹੋਣਾ ' ਪੰਜਾਬ ਦੇ ਜਿਆਦਾਤਰ ਪਰਿਵਾਰਾਂ ਦਾ ਕੋਈ ਨਾ ਕੋਈ ਮੇਂਬਰ ਕੈਨੇਡਾ ਗਾਇਆ ਹੁੰਦਾ ਹੈ। ਇਸ ਤਰਾਂ ਦਾ ਹੀ ਕੁਝ ਬਿਆਨ ਕੀਤਾ ਗਾਇਆ ਹੈ ਆਉਣ ਵਾਲੀ ਫਿਲਮ ' ਜੱਟ ਬਨਾਮ ਆਇਲੇਟ੍ਸ Jatt vs IELTS ਵਿਚ।

jatt vs ielts

ਰਵਨੀਤ ਸਿੰਘ ਇਸ ਫਿਲਮ Jatt vs IELTS ਰਾਹੀਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ। ਪ੍ਰਸਿੱਧ ਪੰਜਾਬੀ ਕਲਾਕਾਰ ਗੁਰਪ੍ਰੀਤ ਗੁੱਗੀ ਦੇ ਠਹਾਕੇ ਵੀ ਇਸ ਫਿਲਮ ਵਿਚ ਬਰਕਰਾਰ ਰਹਿਣਗੇ। ਅਤੇ ਖੁਸ਼ੀ ਮਲਹੋਤਰਾ ਇਸ ਵਿਚ ਆਪਣਾ ਮੁੱਖ ਕਿਰਦਾਰ ਅਦਾ ਕਰ ਰਹੀ ਹੈ। ਇਸ ਤੋਂ ਇਲਾਵਾ ਦੀਪ ਸਹਿਗਲ , ਹੋਬੀ ਧਾਲੀਵਾਲ , ਅਨੀਤਾ ਦੇਵਗਨ , ਖੁਸ਼ਹਾਲੀ , ਸੁਖਬੀਰ ਬਾਠ, ਨਵੀਨ ਵਾਲੀਆਂ, ਮਨਦੀਪ ਰਾਇ , ਜਸਵੰਤ ਮਿੰਟੂ ਵੀ ਆਪਣਾ ਮੁੱਖ ਰੋਲ ਅਦਾ ਕਰ ਰਹੇ ਹਨ। ਦੇਵੀ ਦੱਤ ਇਸ ਫਿਲਮ ਦੇ ਨਿਰਦੇਸ਼ਕ ਅਤੇ ਲੇਖਕ ਹਨ। ਮਾਲਵਿੰਦਰ ਸੰਧੂ , ਪਾਲਮੀਤ ਸੰਧੂ ਅਤੇ ਨਵਦੀਪ ਬਿੰਦਰ ਇਸ ਆਉਣ ਵਾਲੇ ਪ੍ਰੋਜੈਕਟ ਦੇ ਨਿਰਮਾਤਾ ਹਨ।

jatt vs ielts

ਰਵਨੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਪਰਿਵਾਰਾਂ ਵਿਚ ਆਇਲੇਟ੍ਸ ਵਿਚ ਚੰਗੇ ਨੰਬਰ ਲੈਕੇ ਆਉਣਾ ,ਆਈ ਟੀ ਆਈ ਦਾ ਪੇਪਰ ਕਲੀਅਰ ਅਤੇ ਵਿਆਹ ਕਰਵਾਉਣ ਜਿਨ੍ਹਾਂ ਵੱਡਾ ਹੈ। ਕੈਨੇਡਾ ਦਾ ਵੀਜ਼ਾ ਲੱਗਣ ਤੇ ਲੋਕ ਮਿਠਾਇਆ ਵੰਡ ਦੇ ਹਨ, 'ਜੱਟ ਬਨਾਮ ਆਇਲੇਟ੍ਸ Jatt vs IELTS ' ਉਹਨਾਂ ਦੀ ਪਹਿਲੀ ਫਿਲਮ ਹੈ ਮੈਨੂੰ ਉਮੀਦ ਹੈ ਕਿ ਲੋਕ ਮੇਰੇ ਕੰਮ ਨੂੰ ਜਰੂਰ ਪਸੰਦ ਕਰਨਗੇ।

https://www.youtube.com/watch?v=uqIimB2dt4s&t=2s

ਗੁਰਪ੍ਰੀਤ ਗੁੱਗੀ Gurpreet Ghuggi ਨੇ ਦੱਸਿਆ ਕਿ , ਉਹ ਇਸ ਫਿਲਮ ਵਿਚ ਆਇਲੇਟ੍ਸ ਸੈਂਟਰ ਦੇ ਮਾਲਿਕ ਦਾ ਕਿਰਦਾਰ ਅਦਾ ਕਰ ਰਹੇ ਹਨ, ਬਹੁਤ ਸਾਰੇ ਲੋਕ ਉਹਨਾਂ ਕੈਨੇਡਾ ਵਿਚ ਪੱਕੇ ਹੋਣ ਅਤੇ ਪੱਕੀ ਨੌਕਰੀ ਸੰਬੰਦੀ ਜਾਣਕਾਰੀ ਲੈਣ ਆਉਂਦੇ ਹਨ। ਇਹ ਪੰਜਾਬ ਵਿਚ ਇਕ ਬਹੁਤ ਹੀ ਮਸ਼ਹੂਰ ਕਿੱਤਾ ਬਣ ਚੁਕਾ ਹੈ। ਫਿਲਮ ਦੇ ਨਿਰਦੇਸ਼ਕ ਦੇਵੀ ਦੱਤ ਨੇ ਦੱਸਿਆ ਕਿ , ਉਹ ਇਸ ਫਿਲਮ ਨੂੰ ਬਣਾਉਣ ਬਾਰੇ ਕਾਫੀ ਲੰਬੇ ਸਮੇਂ ਤੋਂ ਸੋਚ ਰਹੇ ਸੀ। ਇਹ ਫਿਲਮ ਉਹਨਾਂ ਨੇ ਆਮ ਜਨਤਾ ਨੂੰ ਸਾਹਮਣੇ ਰੱਖਦੇ ਹੋਏ ਲਿਖੀ ਹੈ। ਰਵਨੀਤ ਨੇ ਇਸ ਫਿਲਮ ਵਿਚ ਨਵੇਂ ਹੋਣ ਦੇ ਬਾਵਜੂਦ ਵੀ ਕਿਰਦਾਰ ਬਾਖੂਬੀ ਨਾਲ ਨਿਬਾਇਆ ਹੈ। ਗੁਰਪ੍ਰੀਤ ਗੁੱਗੀ, ਹੋਬੀ ਧਾਲੀਵਾਲ ਅਤੇ ਅਨੀਤਾ ਦੇਵਗਨ ਵਰਗੇ ਸਾਰੇ ਕੱਲਾਕਾਰਾ ਦਾ ਕੰਮ ਪ੍ਰਸ਼ੰਸ਼ਨੀਕ ਹੈ। ਮੈਨੂੰ ਉਮੀਦ ਹੈ ਕਿ ਲੋਕ ਜਰੂਰ ਸਮਜਣਗੇ ਕਿ ਅੱਸੀ ਇਸ ਫਿਲਮ ਰਾਹੀਂ ਕਿ ਬਿਆਨ ਕਰਨਾ ਚਾਹੁੰਦੇ ਹਨ। ਦੇਖੋ ਫਿਲਮ 'ਜੱਟ ਬਨਾਮ ਆਇਲੇਟ੍ਸ ' ਸਿਨੇਮਾਂ ਘਰਾਂ ਵਿਚ 22 ਜੂਨ ਨੂੰ ।

jatt vs ielts

Written By: Rajan Sharma

Related Post