ਇਸ ਛੋਟੇ ਬੱਚੇ ਦੇ ਆਤਮ-ਵਿਸ਼ਵਾਸ ਦੇ ਤੁਸੀਂ ਵੀ ਹੋ ਜਾਓਗੇ ਕਾਇਲ

By  Shaminder April 1st 2019 11:29 AM -- Updated: April 1st 2019 12:04 PM

ਪੰਜਾਬ ਦੇ ਹੁਨਰ ਦੁਨੀਆ ਦੇ ਹਰ ਕੋਨੇ 'ਚ ਪਹੁੰਚਾਉਣ ਦੇ ਮਕਸਦ ਨਾਲ ਪੀਟੀਸੀ ਪੰਜਾਬੀ ਵੱਲੋਂ ਕਈ ਸ਼ੋਅ ਸ਼ੁਰੂ ਕੀਤੇ ਗਏ ਨੇ । ਉਨ੍ਹਾਂ ਵਿੱਚੋਂ ਹੀ ਇੱਕ ਹੈ ਵਾਇਸ ਆਫ਼ ਪੰਜਾਬ ਛੋਟਾ ਚੈਂਪ । ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਚਾਰ ਦੇ ਇਸ ਪੁਰਾਣੇ ਵੀਡੀਓ 'ਚ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬੱਚੇ ਦੀ ਪਰਫਾਰਮੈਂਸ ਵਿਖਾਉਣ ਜਾ ਰਹੇ ਹਾਂ,ਜਿਸ ਨੇ ਸਟੂਡੀਓ ਰਾਊਂਡ 'ਚ ਆਪਣੀ ਪਰਫਾਰਮੈਂਸ ਨਾਲ ਅਜਿਹਾ ਸਮਾਂ ਬੰਨਿਆ ਕਿ ਵੇਖਣ ਵਾਲਾ ਵੇਖਦਾ ਹੀ ਰਹਿ ਗਿਆ ।

ਹੋਰ ਵੇਖੋ :ਗੌਰਵ ਕੌਂਡਾਲ ਦੇ ਸਿਰ ਤੇ ਸੱਜਿਆ ਵਾਇਸ ਆਫ ਪੰਜਾਬ ਸੀਜ਼ਨ 9 ਦਾ ਤਾਜ਼

https://www.youtube.com/watch?v=9CzQeCgJxlQ

ਅੰਮ੍ਰਿਤਸਰ ਦੇ ਰਹਿਣ ਵਾਲੇ ਸੁਲਤਾਨ ਨੇ ਗੁਰਦਾਸ ਮਾਨ ਦਾ ਗੀਤ ਕੀ ਬਣੂੰ ਦੁਨੀਆ ਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ । ਸ਼ੋਅ 'ਚ  ਮੌਜੂਦ ਜੱਜ ਸਚਿਨ ਆਹੁਜਾ,ਕਮਲ ਖ਼ਾਨ ਵੀ ਇਸ ਬੱਚੇ ਦੀ ਪਰਫਾਰਮੈਂਸ ਵੇਖ ਕੇ ਕਾਫੀ ਸੰਤੁਸ਼ਟ ਅਤੇ ਖੁਸ਼ ਨਜ਼ਰ ਆਏ । ਤੁਸੀਂ ਵੀ ਵੇਖੋ ਇਸ ਛੋਟੇ ਜਿਹੇ ਬੱਚੇ ਨੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਚਾਰ 'ਚ ਕਿਸ ਤਰ੍ਹਾਂ ਜੱਜਾਂ ਦਾ ਦਿਲ ਜਿੱਤਿਆ ।

Related Post