ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਬੈਕ ਬੈਂਚਰ’

By  Shaminder May 7th 2020 06:06 PM

ਪੀਟੀਸੀ ਬਾਕਸ ਆਫ਼ਿਸ ‘ਤੇ ਇਸ ਵਾਰ ਤੁਹਾਨੂੰ ਅਸੀਂ ਫ਼ਿਲਮ ‘ਬੈਕ ਬੈਂਚਰ’ ਵਿਖਾਉਣ ਜਾ ਰਹੇ ਹਾਂ । ਇਸ ਫ਼ਿਲਮ ‘ਚ ਅਜਿਹੇ ਦੋਸਤਾਂ ਦੀ ਕਹਾਣੀ ਨੂੰ ਵਿਖਾਇਆ ਜਾਵੇਗਾ, ਜੋ ਕਿ ਬਹੁਤ ਹੀ ਵਧੀਆ ਦੋਸਤ ਹੁੰਦੇ ਹਨ ਅਤੇ ਜਮਾਤ ‘ਚ ਹਮੇਸ਼ਾ ਹੀ ਉਨ੍ਹਾਂ ਦੀ ਸੀਟ ਅਖੀਰ ‘ਚ ਹੁੰਦੀ ਹੈ । ਐੱਮ ਹੁੰਦਲ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ 8 ਮਈ, ਦਿਨ ਸ਼ੁੱਕਰਵਾਰ, ਰਾਤ 8:30 ਵਜੇ ਕੀਤਾ ਜਾਵੇਗਾ ।

https://www.instagram.com/p/B_2JQo8h4go/

ਇਸ ਫ਼ਿਲਮ ‘ਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਹਮੇਸ਼ਾ ਹੀ ਜਮਾਤ ‘ਚ ਪਿੱਛੇ ਬੈਠਣ ਵਾਲੇ ਇਹ ਵਿਦਿਆਰਥੀ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ । ਪੀਟੀਸੀ ਬਾਕਸ ਆਫ਼ਿਸ ਦੀਆਂ ਇਨ੍ਹਾਂ ਸ਼ਾਰਟ ਫ਼ਿਲਮਾਂ ‘ਚ ਤੁਹਾਨੂੰ ਹਮੇਸ਼ਾ ਹੀ ਇੱਕ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਇਨ੍ਹਾਂ ਫ਼ਿਲਮਾਂ ਦੀਆਂ ਕਹਾਣੀਆਂ ਹਰ ਕਿਸੇ ਨੂੰ ਬਹੁਤ ਹੀ ਪਸੰਦ ਆਉਂਦੀਆਂ ਹਨ । ਕਿਉਂਕਿ ਇਨ੍ਹਾਂ ਫ਼ਿਲਮਾਂ ਦੀਆਂ ਕਹਾਣੀਆਂ ਆਮ ਇਨਸਾਨ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ।ਤੁਸੀਂ ਵੀ ਇਨ੍ਹਾਂ ਫ਼ਿਲਮਾਂ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ । ਇਸ ਦੇ ਨਾਲ ਹੀ ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ ।

Related Post