ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮਾਂ ਦਾ ਦਾਜ’

By  Shaminder April 15th 2020 01:20 PM

ਪੀਟੀਸੀ ਬਾਕਸ ਆਫ਼ਿਸ ‘ਤੇ ਹਰ ਹਫ਼ਤੇ ਤੁਹਾਨੁੰ ਇੱਕ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਇਸ ਵਾਰ ਵੀ ਫ਼ਿਲਮ ‘ਮਾਂ ਦਾ ਦਾਜ’ ਵਿਖਾਈ ਜਾਵੇਗੀ । ਇਸ ਫ਼ਿਲਮ ‘ਚ ਤੁਹਾਨੂੰ ਇੱਕ ਅਜਿਹੇ ਵਿਆਹੁਤਾ ਜੋੜੇ ਦੀ ਕਹਾਣੀ ਵਿਖਾਈ ਜਾਵੇਗੀ, ਜੋ ਕਿ ਬੇਹੱਦ ਖੁਸ਼ਗਵਾਰ ਜ਼ਿੰਦਗੀ ਜਿਉ ਰਿਹਾ ਹੁੰਦਾ ਹੈ, ਪਰ ਅਚਾਨਕ ਦੋਵਾਂ ਦੀ ਜ਼ਿੰਦਗੀ ‘ਚ ਉਦੋਂ ਕੁੜੱਤਣ ਭਰ ਜਾਂਦੀ ਹੈ, ਜਦੋਂ ਦੋਵਾਂ ਦਰਮਿਆਨ ਇੱਕ ਕੁੜੀ ਆ ਜਾਂਦੀ ਹੈ ਅਤੇ ਬਸ ਇੱਥੋਂ ਹੀ ਦੋਵਾਂ ਦਰਮਿਆਨ ਸ਼ੁਰੂ ਹੋ ਜਾਂਦਾ ਹੈ ਆਪਸੀ ਮਨ-ਮੁਟਾਅ ਅਤੇ ਲੜਾਈ।

ਹੋਰ ਵੇਖੋ:ਇੱਕ ਕੁੜੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਣਾ ਦਿੰਦੀ ਹੈ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਦਰੜੀ’

https://www.instagram.com/p/B--CiWfBcvk/

ਦੋਵਾਂ ਦੇ ਦਿਲਾਂ ਦਰਮਿਆਨ ਪਈ ਇਹ ਖਾਈ ਇੱਥੋਂ ਤੱਕ ਵਧ ਜਾਂਦੀ ਹੈ ਕਿ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ । ਇਸ ਖੁਸ਼ਗਵਾਰ ਜ਼ਿੰਦਗੀ ਜਿਉਣ ਵਾਲੇ ਜੋੜੇ   ਦੀ ਇਹ ਪ੍ਰੇਮ ਕਹਾਣੀ ਦਾ ਅੰਤ ਕੀ ਤਲਾਕ ‘ਤੇ ਜਾ ਕੇ ਖ਼ਤਮ ਹੋਵੇਗਾ, ਕੀ ਦੋਵਾਂ ਦਰਮਿਆਨ ਆਉਣ ਵਾਲੀ ਕੁੜੀ ਉਨ੍ਹਾਂ ਦੀ ਜ਼ਿੰਦਗੀ ਤੋਂ ਨਿਕਲ ਜਾਵੇਗੀ ਜਾਂ ਫਿਰ ਇਸ ਰਿਸ਼ਤੇ ਦਾ ਅੰਤ ਹੋ ਜਾਵੇਗਾ। ਇਨ੍ਹਾਂ ਸਭ ਸਵਾਲਾਂ ਦੇ ਜਵਾਬ ਜਾਨਣ ਲਈ ਵੇਖੋ ਫ਼ਿਲਮ ‘ਮਾਂ ਦਾ ਦਾਜ’। ਇਸ ਫ਼ਿਲਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ ਦਿਨ ਸ਼ੁੱਕਰਵਾਰ, 17 ਅਪ੍ਰੈਲ, ਰਾਤ 8:00 ਵਜੇ ਕੀਤਾ ਜਾਵੇਗਾ ।

Related Post