ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸਾਜ਼’

By  Shaminder February 24th 2021 12:32 PM

ਪੀਟੀਸੀ ਪੰਜਾਬੀ ‘ਤੇ ਵਿਖਾਈਆਂ ਜਾਣ ਵਾਲੀਆਂ ਪੀਟੀਸੀ ਬਾਕਸ ਆਫਿਸ ਦੀਆਂ ਫ਼ਿਲਮਾਂ ‘ਚ ਹਰ ਵਾਰ ਤੁਹਾਨੂੰ ਇੱਕ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਇਸ ਵਾਰ ਵੀ ਪੀਟੀਸੀ ਬਾਕਸ ਆਫਿਸ ਦੀ ਫ਼ਿਲਮ ‘ਸਾਜ਼’ ਦੇ ਜ਼ਰੀਏ ਤੁਹਾਨੂੰ ਇੱਕ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਵੇਗਾ ।

saaz

ਹੋਰ ਪੜ੍ਹੋ : ਜੈਨੀ ਜੌਹਲ ਨੇ ਆਪਣੇ ਉਸਤਾਦ ਦੀ ਤਸਵੀਰ ਸਾਂਝੀ ਕਰਕੇ ਕਹੀ ਵੱਡੀ ਗੱਲ

ਹੈਪੀ ਕੌਸ਼ਲ ਵੱਲੋਂ ਨਿਰਦੇਸ਼ਿਤ ਫ਼ਿਲਮ ‘ਸਾਜ਼’ ਜੋ ਕਿ ਅਜੋਕੇ ਸਮਾਜ ‘ਚ ਲੋਕ ਸਾਜ਼ਾਂ ਅਤੇ ਸੰਗੀਤ ਨੇ ਕਿਵੇਂ ਆਪਣੇ ਮਹੱਤਵ ਨੂੰ ਗੁਆ ਲਿਆ ਹੈ, ਇਸ ਨੂੰ ਦਰਸਾਉਣ ਦੀ ਕੋਸ਼ਿਸ਼ ਕਰੇਗੀ । ਇਸ ਫ਼ਿਲਮ ਦੀ ਕਹਾਣੀ ‘ਬਾਵਾ’ ਨਾਂਅ ਦੇ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ । ਜਿਸ ਦੇ ਦਿਲ ‘ਚ ਲੋਕ ਸਾਜ਼ ਅਲਗੋਜ਼ਾ ਸਿੱਖਣ ਦੀ ਬੜੀ ਰੀਝ ਹੁੰਦੀ ਹੈ ।

saaz

ਇਸ ਲਈ ਉਹ ੳੇੁਸਤਾਦ ਵੀ ਧਾਰਦਾ ਹੈ, ਉਹ ਇਸ ਲੋਕ ਸਾਜ਼ ਨੂੰ ਸਿੱਖਣ ਦੀ ਕੋਸ਼ਿਸ਼ ਵੀ ਕਰਦਾ ਹੈ, ਪਰ ਆਧੁਨਿਕਤਾ ਦੇ ਇਸ ਦੌਰ ‘ਚ ਇਸ ਲੋਕ ਸਾਜ਼ ਅਲਗੋਜ਼ੇ ਦਾ ਕੋਈ ਬਹੁਤਾ ਵਧੀਆ ਭਵਿੱਖ ਨਹੀਂ ਹੁੰਦਾ।

saaz

ਕੀ ਇਸ ਲੋਕ ਸਾਜ਼ ਇਹ ਜਾਣਦੇ ਹੋਏ ਵੀ ਕਿ ਇਸ ਦਾ ਕੋਈ ਭਵਿੱਖ ਮਾਰਕਿਟ ‘ਚ ਨਹੀਂ ਹੈ ਕੀ ਬਾਵਾ ਇਸ ਸਾਜ਼ ਪ੍ਰਤੀ ਆਪਣੇ ਪਿਆਰ ਨੂੰ ਬਰਕਰਾਰ ਰੱਖ ਪਾਏਗਾ ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ ਵੇਖਣਾ ਨਾਂ ਭੁੱਲਣਾ ਪੀਟੀਸੀ ਬਾਕਸ ਆਫਿਸ ਦੀ ਫ਼ਿਲਮ ‘ਸਾਜ਼’ 26 ਫਰਵਰੀ, ਦਿਨ ਸ਼ੁੱਕਰਵਾਰ, ਸ਼ਾਮ 7:30  ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।

 

View this post on Instagram

 

A post shared by PTC Punjabi (@ptc.network)

Related Post