ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸੌਰੀ ਸਰ’

By  Shaminder April 30th 2020 01:13 PM

ਪੀਟੀਸੀ ਬਾਕਸ ਆਫ਼ਿਸ ‘ਤੇ ਹਰ ਹਫ਼ਤੇ ਤੁਹਾਨੁੰ ਇੱਕ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ ।ਇਸ ਵਾਰ ਯਾਨੀ ਕਿ 1 ਮਈ, ਦਿਨ ਸ਼ੁੱਕਰਵਾਰ, ਰਾਤ ਨੂੰ 8:30 ਵਜੇ ਵੀ ਇੱਕ ਨਵੀਂ ਫ਼ਿਲਮ ‘ਸੌਰੀ ਸਰ’ ਤੁਹਾਨੂੰ ਵਿਖਾਈ ਜਾਵੇਗੀ । ਜੀ ਹਾਂ  ਜਸਰਾਜ ਸਿੰਘ ਭੱਟੀ ਦੀ ਡਾਇਰੈਕਸ਼ਨ ਹੇਠ ਬਣੀ ਇਹ ਫ਼ਿਲਮ ਹਾਸਿਆਂ ਦੇ ਨਾਲ ਭਰਪੂਰ ਹੋਵੇਗੀ ।‘ਸੌਰੀ ਸਰ’ ਟਾਈਟਲ ਹੇਠ ਪ੍ਰਸਾਰਿਤ ਹੋਣ ਵਾਲੀ ਇਸ ਫ਼ਿਲਮ ‘ਚ ਅਜੋਕੇ ਸਮੇਂ ਦੀ ਸਥਿਤੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸ ਤਰ੍ਹਾਂ ਰਿਸੈਸ਼ਨ ਦੌਰਾਨ ਵੱਡੇ ਤੋਂ ਵੱਡੇ ਅਧਿਕਾਰੀਆਂ ਦੀ ਕੀ ਹਾਲਤ ਹੋ ਜਾਂਦੀ ਹੈ ।

https://www.instagram.com/p/B_kO8Y5Bt7K/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਜਸਰਾਜ ਸਿੰਘ ਭੱਟੀ ਦੀ ਡਾਇਰੈਕਸ਼ਨ ਹੇਠ ਬਣਨ ਵਾਲੀਆਂ ਕਈ ਫ਼ਿਲਮਾਂ ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ । ਜਿਸ ‘ਚ ਡਾਈਵੋਰਸ ਪਾਰਟੀ ਸਣੇ ਕਈ ਅਜਿਹੀਆਂ ਸ਼ਾਰਟ ਫ਼ਿਲਮਾਂ ਹਨ ਜਿਨ੍ਹਾਂ ਦੇ ਜ਼ਰੀਏ ਸਮਾਜਿਕ ਬੁਰਾਈਆਂ ‘ਤੇ ਤੰਜ਼ ਕੱਸਿਆ ਗਿਆ ਹੈ ।ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ‘ਚ ਅਕਸਰ ਤੁਹਾਨੂੰ ਨਵੀਆਂ ਕਹਾਣੀਆਂ ਵਿਖਾਈਆਂ ਜਾਂਦੀਆਂ ਹਨ । ਇਨ੍ਹਾਂ ਸ਼ਾਰਟ ਮੂਵੀਜ਼ ਨੂੰ ਦਰਸ਼ਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਕਿਉਂਕਿ ਇਨ੍ਹਾਂ ਫ਼ਿਲਮਾਂ ਦੀਆਂ ਕਹਾਣੀਆਂ ਆਮ ਇਨਸਾਨ ਦੇ ਬਹੁਤ ਨਜ਼ਦੀਕ ਹੁੰਦੀਆਂ ਹਨ । ਤੁਸੀਂ ਵੀ ਇਸ ਹਫ਼ਤੇ ਪੀਟੀਸੀ ਬਾਕਸ ਆਫ਼ਿਸ ਦੀ ਇਹ ਫ਼ਿਲਮ ਵੇਖਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ।ਸਮਾਂ ਅਤੇ ਦਿਨ ਨੋਟ ਕਰ ਲਓ, ਦਿਨ ਸ਼ੁੱਕਰਵਾਰ, 1 ਮਈ, ਰਾਤ ਨੂੰ 8:30 ਵਜੇ।

Related Post