ਗਾਇਕ ਛੀਨਾ ਸਤਨਾਮ ਦਾ ਐਕਸਕਲਿਊਸਿਵ ਗੀਤ 'ਪਾਪੂਲਰ' ਪੀਟੀਸੀ ਪੰਜਾਬੀ 'ਤੇ ਵੇਖੋ 

By  Shaminder April 9th 2019 11:21 AM

ਹਰ ਕਿਸੇ ਦਾ ਹਰਮਨ ਪਿਆਰਾ ਹੋਣਾ ਸਭ ਨੂੰ ਚੰਗਾ ਲੱਗਦਾ ਹੈ । ਪਰ ਹਰਮਨ ਪਿਆਰਾ ਕੋਈ ਇਨਸਾਨ ਉਦੋਂ ਹੀ ਲੱਗ ਸਕਦਾ ਹੈ ਜਦੋਂ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰੇ । ਇਸੇ ਤਰ੍ਹਾਂ ਦਾ ਇੱਕ ਗੀਤ ਲੈ ਕੇ ਆ ਰਹੇ ਨੇ ਗਾਇਕ  ਛੀਨਾ ਸਤਨਾਮ । ਇਸ ਗੀਤ ਨੂੰ ਤੁਸੀਂ ਬੁੱਧਵਾਰ ,ਦਸ ਅਪ੍ਰੈਲ ਨੂੰ ਵੇਖ ਸਕਦੇ ਹੋ,ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਰਿਲੀਜ਼ ਕੀਤਾ ਜਾਵੇਗਾ  ।ਹੋਰ ਵੇਖੋ

chinna satnam chinna satnam

ਤੁਸੀਂ ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਪੀਸੀਟੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਤੇ ਵੇਖਣਾ ਨਾਂ ਭੁੱਲਣਾ ਬੁੱਧਵਾਰ ਦਸ ਅਪ੍ਰੈਲ ਨੂੰ । ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਬੋਲੀ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਨਵੇਂ ਗਾਇਕਾਂ ਨੂੰ ਵੀ ਪੀਟੀਸੀ ਸਟੂਡੀਓ ਵੱਲੋਂ ਮੌਕਾ ਦਿੱਤਾ ਜਾ ਰਿਹਾ ਹੈ ।

Related Post