ਪੀਟੀਸੀ ਪ੍ਰਾਈਮ ਟਾਈਮ ਮੂਵੀ 'ਚ ਵੇਖੋ ਹਾਸਿਆਂ ਦੇ ਠਹਾਕਿਆਂ ਨਾਲ ਭਰਪੂਰ ਫ਼ਿਲਮ 'ਮੈਰਿਜ ਦਾ ਗੈਰੇਜ'

By  Shaminder February 19th 2020 10:41 AM

ਪੀਟੀਸੀ ਪ੍ਰਾਈਮ ਟਾਈਮ 'ਚ ਮੂਵੀ ਤੁਸੀਂ 'ਮੈਰਿਜ ਦਾ ਗੈਰੇਜ' ਫ਼ਿਲਮ ਤੁਸੀਂ ਅੱਜ ਸ਼ਾਮ ਯਾਨੀ ਕਿ 19 ਫਰਵਰੀ,ਦਿਨ ਬੁੱਧਵਾਰ ਨੂੰ ਸ਼ਾਮ 7:30 ਮਿੰਟ 'ਤੇ ਪੀਟੀਸੀ ਪੰਜਾਬੀ ਗੋਲਡ 'ਤੇ ਵੇਖ ਸਕਦੇ ਹੋ ।ਇਸ ਫ਼ਿਲਮ 'ਚ ਬੀਐੱਨ ਸ਼ਰਮਾ,ਉਪਾਸਨਾ ਸਿੰਘ ਅਤੇ ਜਸਵਿੰਦਰ ਭੱਲਾ ਆਪਣੀਆਂ ਹਾਸੋ ਹੀਣੀਆਂ ਗੱਲਾਂ ਦੇ ਨਾਲ ਢਿੱਡੀਂ ਪੀੜਾਂ ਪਾਉੇਣਗੇ । ਇਸ ਦੇ ਨਾਲ ਹੀ ਨਵਰਾਜ ਹੰਸ ਇਸ ਫ਼ਿਲਮ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।

ਹੋਰ ਵੇਖੋ:ਵੇਖੋ ਪੀਟੀਸੀ ਪੰਜਾਬੀ ਗੋਲਡ ‘ਤੇ ਸਿੱਖੀ ‘ਤੇ ਮਾਣ ਮਹਿਸੂਸ ਕਰਵਾਉਂਦੀ ਫ਼ਿਲਮ ‘ਪਰਾਊਡ ਟੂ ਬੀ ਏ ਸਿੱਖ’

https://www.instagram.com/p/B8txIMjlOBJ/

ਇਸ ਫ਼ਿਲਮ 'ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਜੇਲ੍ਹ ਚੋਂ ਛੁੱਟ ਕੇ ਆਉਣ ਤੋਂ ਬਾਅਦ ਬੀਐੱਨ ਸ਼ਰਮਾ ਅਤੇ ਜਸਵਿੰਦਰ ਭੱਲਾ ਮੈਰਿਜ ਬਿਊਰੋ ਖੋਲਦੇ ਹਨ ਅਤੇ ਇਸੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਫ਼ਿਲਮ 'ਚ ਠਹਾਕਿਆਂ ਦਾ ਸਫ਼ਰ । ਇਸ ਫ਼ਿਲਮ ਦਾ ਤੁਸੀਂ ਵੀ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪ੍ਰਾਈਮ ਟਾਈਮ ਮੂਵੀ 'ਮੈਰਿਜ ਦਾ ਗੈਰੇਜ' ਸਿਰਫ਼ ਪੀਟੀਸੀ ਗੋਲਡ 'ਤੇ ।ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਤੁਹਾਨੂੰ ਹਰ ਰੋਜ਼ ਨਵੀਆਂ –ਨਵੀਆਂ ਫ਼ਿਲਮਾਂ ਵਿਖਾਈਆਂ ਜਾਂਦੀਆਂ ਹਨ ।

Related Post