ਰੰਗਲੀ ਦੁਨੀਆ 'ਚ ਦਿਖੇਗਾ ਏੰਟਰਟੇਨਮੇੰਟ ਦੀ ਦੁਨੀਆ ਦਾ ਨਵਾਂ ਅਤੇ ਅਨੋਖਾ ਅੰਦਾਜ਼

By  Gourav Kochhar June 18th 2018 09:40 AM

ਦੁਨੀਆ ਦਾ ਨੰਬਰ 1 ਪੰਜਾਬੀ ਨੈੱਟਵਰਕ ਪੀਟੀਸੀ ਨੈੱਟਵਰਕ ਦਿਨੋਂ-ਦਿਨ ਆਪਣੇ ਦਰਸ਼ਕਾਂ ਲਈ ਕੁਝ ਨਾ ਕੁਝ ਨਵਾਂ ਲੈ ਕੇ ਆ ਰਹੇ ਹਨ | ਪੀਟੀਸੀ ਪੰਜਾਬੀ ਨੇ ਪੂਰੀ ਦੁਨੀਆ ਵਿਚ ਆਪਣੇ ਪੰਜਾਬੀ ਸਭਿਆਚਾਰ ਅਤੇ ਵਿਰਸੇ ਨੂੰ ਕਾਇਮ ਰੱਖਿਆ ਹੈ | ਪੀਟੀਸੀ ਪੰਜਾਬੀ PTC Punjabi ਆਪਣੇ ਵੱਖ ਵੱਖ ਪੰਜਾਬੀ ਏੰਟਰਟੇਨਮੇੰਟ ਪ੍ਰੋਗਰਾਮਾਂ ਦੇ ਨਾਲ ਦੁਨੀਆ ਦੇ ਵਿਚ ਵੱਸ ਰਹੇ ਪੰਜਾਬੀਆਂ ਦੇ ਦਿਲਾਂ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਚੁੱਕਾ ਹੈ |

rangli dunia

ਵੋਇਸ ਆਫ਼ ਪੰਜਾਬ, ਮਿਸਟਰ ਪੰਜਾਬ Mr. Punjab, ਮਿਸ ਪੀਟੀਸੀ ਪੰਜਾਬੀ, ਵੋਇਸ ਆਫ਼ ਪੰਜਾਬ ਛੋਟਾ ਚੈਂਪ, ਪੀਟੀਸੀ ਟਾਪ ੧੦, ਪੰਜਾਬ ਦੇ ਸੁਪਰ ਸ਼ੇਫ ਆਦਿ ਵਰਗੇ ਕਈ ਰਿਐਲਿਟੀ ਸ਼ੋਜ਼ ਦੇ ਨਾਲ ਪੰਜਾਬੀਆਂ ਅਤੇ ਪੰਜਾਬੀਅਤ ਨੂੰ ਅੱਗੇ ਵਧਾਇਆ ਹੈ |

rangli dunia

ਹੁਣ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਆ ਰਿਹਾ ਹੈ ਜਿਸਦਾ ਨਾਮ ਹੈ ਰੰਗਲੀ ਦੁਨੀਆ Rangli Dunia | ਪੰਜਾਬੀ ਗਾਇਕ ਅਤੇ ਉਨ੍ਹਾਂ ਦੀ ਗਾਇਕੀ ਸਾਰੀ ਦੁਨੀਆ ਵਿੱਚ ਧਮਾਲਾਂ ਪਾ ਰਹੀ ਹੈ |

rangli dunia

ਪੰਜਾਬੀ ਗਾਇਕਾਂ ਦੇ ਫੈਨਸ ਹੋਰ ਕਿਸੀ ਚੀਜ਼ ਦਾ ਖਿਆਲ ਰੱਖਣ ਨਾ ਰੱਖਣ ਪਰ ਆਪਣੇ ਗਾਇਕਾਂ ਦੀ ਜਾਣਕਾਰੀ ਪੂਰੀ ਰੱਖਦੇ ਹਨ |

rangli dunia

ਅਜਿਹਾ ਹੀ ਕੁਝ ਪੀਟੀਸੀ ਪੰਜਾਬੀ PTC Punjabi ਲੈ ਕੇ ਆ ਰਿਹਾ ਹੈ ਆਪਣੇ ਨਵੇਂ ਪ੍ਰੋਗਰਾਮ ਰੰਗਲੀ ਦੁਨੀਆ ਵਿੱਚ | ਇਸ ਸ਼ੋ ਵਿੱਚ ਤੁਹਾਨੂੰ ਤੁਹਾਡੇ ਪਸੰਦੀਦਾ ਗਾਇਕ ਜਾਂ ਕਲਾਕਾਰਾਂ ਦੀ ਲਾਈਫਸਟਾਈਲ ਅਤੇ ਨਿੱਜੀ ਜੀਵਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ |

rangli dunia

ਇਹ ਸ਼ੋਅ ਏੰਟਰਟੇਨਮੇੰਟ ਦੀ ਦੁਨੀਆ ਦਾ ਇੱਕ ਵੱਖਰਾ ਅੰਦਾਜ਼ ਬਿਆਨ ਕਰੇਗਾ | ਆਪਣੇ ਪਸੰਦੀਦਾ ਕਲਾਕਾਰ ਦੇ ਲਾਈਫਸਟਾਈਲ ਬਾਰੇ ਜਾਨਣ ਲਈ ਵੇਖੋ ਰੰਗਲੀ ਦੁਨੀਆ ਹਰ ਸੋਮਵਾਰ ਰਾਤ ੯:੩੦ ਵਜੇ ਅਤੇ ਵੀਰਵਾਰ ਰਾਤ ੧੦ ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਂਨਲ 'ਤੇ |

rangli dunia

rangli dunia

Related Post