ਪੀਟੀਸੀ ਦੇ ਪ੍ਰੋਗਰਾਮ ਪੀਟੀਸੀ ਸ਼ੋਅ ਕੇਸ 'ਚ ਵੇਖੋ ਮਿਸ ਪੀਟੀਸੀ ਪੰਜਾਬੀ 2018 ਦੀ ਜੇਤੂ ਅਤੇ ਫ੍ਰਸਟ ਅਤੇ ਸੈਕਿੰਡ ਰਨਰ-ਅਪ ਨਾਲ ਖ਼ਾਸ ਮੁਲਾਕਾਤ 

By  Shaminder March 5th 2019 01:37 PM

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਵੇਖੋ ਮਿਸ ਪੀਟੀਸੀ ਪੰਜਾਬੀ ੨੦੧੮ ਦਾ ਖ਼ਿਤਾਬ ਜਿੱਤਣ ਵਾਲੀ ਖੁਸ਼ਪ੍ਰੀਤ ਕੌਰ ਅਤੇ ਸੈਕਿੰਡ ਰਨਰ ਅਪ ਜਸ਼ਨਜੋਤ ਕੌਰ ਅਤੇ ਫ੍ਰਸਟ ਰਨਰ ਅਪ ਹੁਸਨਦੀਪ ਕੌਰ ਨਾਲ ਖ਼ਾਸ ਗੱਲਬਾਤ । ਇਸ ਸ਼ੋਅ ਦਾ ਪ੍ਰਸਾਰਣ ਪੰਜ ਮਾਰਚ ਰਾਤ ਨੂੰ ਸਾਢੇ ਨੌ ਵਜੇ ਕੀਤਾ ਜਾਵੇਗਾ । ਸੋ ਤੁਸੀਂ ਵੀ ਇਨ੍ਹਾਂ ਦੇ ਇਸ ਸਫ਼ਰ ਬਾਰੇ ਸੁਣਨਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ਮੰਗਲਵਾਰ ਰਾਤ ਨੂੰ ਸਾਢੇ ਨੌ ਵਜੇ ਪੀਟੀਸੀ ਸ਼ੋਅ ਕੇਸ ਸਿਰਫ਼ ਪੀਟੀਸੀ ਪੰਜਾਬੀ 'ਤੇ ।

ਹੋਰ ਵੇਖੋ :ਗੀਤਕਾਰ ਪਰਗਟ ਸਿੰਘ ਦਾ ਦਿਹਾਂਤ,ਹਰਜੀਤ ਹਰਮਨ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ

https://www.facebook.com/ptcpunjabi/videos/2281626848763022/

ਦੱਸ ਦਈਏ ਕਿ ਮਿਸ ਪੀਟੀਸੀ ਪੰਜਾਬੀ  ਦਾ ਗੈਂ੍ਰਡ ਫਿਨਾਲੇ ਪੰਜ ਜਨਵਰੀ ਨੂੰ ਹੋਇਆ ਸੀ । ਇਸ ਸ਼ੋਅ ਦੌਰਾਨ ਪੰਜਾਬੀ ਮੁਟਿਆਰਾਂ ਨੇ ਵੱਖ-ਵੱਖ ਮੁਸ਼ਕਿਲ ਪੜ੍ਹਾਅ ਨੂੰ ਪਾਰ ਕਰਕੇ ਆਪਣੀ ਜਗ੍ਹਾ ਬਣਾਈ ਸੀ ਅਤੇ ਇਸ ਤੋਂ ਪਹਿਲਾਂ ਵੱਖ ਵੱਖ ਸ਼ਹਿਰਾਂ 'ਚ ਆਡੀਸ਼ਨ ਰੱਖੇ ਗਏ ਸਨ । ਜਿਸ ਤੋਂ ਬਾਅਦ ਆਖ਼ਰੀ ਪੜ੍ਹਾਅ 'ਚ ਪਹੁੰਚੀਆਂ ਮੁਟਿਆਰਾਂ ਤੋਂ ਵੱਖ-ਵੱਖ ਕੈਟਾਗਿਰੀ 'ਚ ਸਵਾਲ ਪੁੱਛੇ ਗਏ ਸਨ । ਜਿਸ ਤੋਂ ਬਾਅਦ ਇਨ੍ਹਾਂ ਮੁਟਿਆਰਾਂ ਨੂੰ ਵੱਖ-ਵੱਖ ਖਿਤਾਬਾਂ ਨਾਲ ਨਵਾਜਿਆ ਗਿਆ ਸੀ ।

Related Post