'ਪੀਟੀਸੀ ਟੌਪ-10' 'ਚ ਸੁੱਖੀ ਖੋਲੇਗੀ ਹਾਸੇ ਹਾਸੇ 'ਚ ਉਧਾਰ ਪੈਸੇ ਮੰਗਣ ਵਾਲਿਆਂ ਦੀ ਪੋਲ 

By  Rupinder Kaler March 30th 2019 01:20 PM -- Updated: March 30th 2019 01:22 PM

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 'ਪੀਟੀਸੀ ਟੌਪ-10' 'ਚ ਮਿਊਜ਼ਿਕ ਤੇ ਮਸਤੀ ਦਾ ਤੜਕਾ ਲੱਗਣ ਵਾਲਾ ਹੈ।'ਪੀਟੀਸੀ ਟੌਪ-10' ਦੀ ਹੋਸਟ ਸੁੱਖੀ ਇਸ ਵਾਰ ਵੀ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਣ ਵਾਲੀ ਹੈ । ਇਸ ਵਾਰ ਸੁੱਖੀ ਉਹਨਾਂ ਲੋਕਾਂ ਦੀ ਪੋਲ ਖੋਲੇਗੀ ਜਿਹੜੇ ਲੋਕ ਉਧਾਰ ਪੈਸੇ ਲੈ ਤਾਂ ਲੈਂਦੇ ਨੇ ਪਰ ਜਦੋਂ ਕੋਈ ਉਧਾਰ ਲਏ ਪੈਸੇ ਵਾਪਿਸ ਮੰਗਦਾ ਹੈ ਤਾਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਨਾਉਣ ਲੱਗ ਜਾਂਦੇ ਹਨ ।

https://www.facebook.com/ptcpunjabi/videos/1230714293764574/?v=1230714293764574

ਇਸ ਤਰ੍ਹਾਂ ਦੇ ਲੋਕਾਂ ਦੀ ਪੋਲ ਖੋਲ੍ਹਣ ਲਈ ਸੁੱਖੀ ਇਸ ਵਾਰ ਵੀ ਤਿਆਰ ਹੈ, ਆਪਣੇ ਇੱਕ ਹੋਰ ਨਵੇਂ ਅਵਤਾਰ ਵਿੱਚ । ਜੇਕਰ ਤੁਸੀਂ ਵੀ ਉਧਾਰ ਪੈਸੇ ਮੰਗਣ ਵਾਲਿਆਂ ਤੋਂ ਤੰਗ ਹੋ ਜਾਂ ਫਿਰ ਤੁਹਾਡੇ ਉਧਾਰ ਪੈਸੇ ਮੋੜਨ ਵਿੱਚ ਕੋਈ ਕਰਦਾ ਹੈ ਆਨਾਕਾਨੀ ਤਾਂ ਸਾਰੀਆਂ ਟੈਨਸ਼ਨਾਂ ਦੂਰ ਕਰਨ ਲਈ ਦੇਖੋ 'ਪੀਟੀਸੀ ਟੌਪ-1੦' ਦਿਨ ਐਤਵਾਰ ਸਮਾਂ ਸਵੇਰੇ 10.3੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਪੀਟੀਸੀ ਦੇ ਇਸ ਸ਼ੋਅ ਵਿੱਚ 10  ਹਿੱਟ ਗੀਤ ਦਿਖਾਏ ਜਾਂਦੇ ਹਨ । ਪਰ ਇਸ ਦੇ ਨਾਲ ਹੀ ਸੁੱਖੀ ਦੀ ਕਮੇਡੀ ਲੋਕਾਂ ਨੂੰ ਹਸਾ ਹਸਾ ਕੇ ਲੋਟ-ਪੋਟ ਕਰ ਦਿੰਦੀ ਹੈ ।

Related Post