'ਪੰਜਾਬੀਸ ਦਿਸ ਵੀਕ' ‘ਚ ਇਸ ਵਾਰ ਵੇਖੋ ਕਿਵੇਂ ਕੋਰੋਨਾ ਵਾਰਿਅਰਸ ਨੁੰ ਦਿੱਤੀ ਗਈ ਗ੍ਰੈਂਡ ਸੈਲਿਊਟ

By  Shaminder May 9th 2020 12:22 PM

ਪੀਟੀਸੀ ਪੰਜਾਬੀ ਦੇ ਸ਼ੋਅ ‘ਪੰਜਾਬੀਸ ਦਿਸ ਵੀਕ’ ‘ਚ ਇਸ ਹਫ਼ਤੇ ਤੁਹਾਨੂੰ ਵਿਖਾਇਆ ਜਾਵੇਗਾ ਕਿ ਕਿਵੇਂ ਬੰਗਲਾ ਸਾਹਿਬ ਵੱਲੋਂ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਕਿਸ ਤਰ੍ਹਾਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ । ਜਿਸ ਤੋਂ ਬਾਅਦ ਦਿੱਲੀ ਪੁਲਿਸ ਦੇ ਜਵਾਨਾਂ ਨੇ ਬੰਗਲਾ ਸਾਹਿਬ ਦੇ ਸਤਿਕਾਰ ‘ਚ ਗੱਡੀਆਂ ‘ਚ ਬੈਠ ਕੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕੀਤੀ ।

https://www.instagram.com/p/B_7bQ-VhqE8/

ਇਸ ਦੇ ਨਾਲ ਹੀ ਇਸ ਸ਼ੋਅ ‘ਚ ਇਹ ਵੀ ਵਿਖਾਇਆ ਜਾਵੇਗਾ ਕਿ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ‘ਚ ਕਿਵੇਂ ਕੋਰੋਨਾ ਵਾਰਿਅਰਸ ਨੂੰ ਗ੍ਰੈਂਡ ਸੈਲਿਊਟ ਦਿੱਤੀ ਗਈ । ਇਸ ਦੇ ਨਾਲ ਹੀ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਬਾਰੇ ਵੀ ਤੁਹਾਨੂੰ ਦੱਸਿਆ ਜਾਵੇਗਾ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ, 10 ਮਈ, ਦਿਨ ਐਤਵਾਰ, ਸਵੇਰੇ 11:30 ਵਜੇ । ਇਸ ਸ਼ੋਅ ‘ਚ ਹਰ ਹਫ਼ਤੇ ਤੁਹਾਨੂੰ ਮਾਣ ਮੱਤੀਆਂ ਸ਼ਖਸੀਅਤਾਂ ਬਾਰੇ ਦੱਸਿਆ ਜਾਂਦਾ ਹੈ ।ਇਸ ਤੋਂ ਇਲਾਵਾ ਲਾਕ ਡਾਊਨ ਦੌਰਾਨ ਤਹਾਡਾ ਪੀਟੀਸੀ ਪੰਜਾਬੀ ਵੱਲੋਂ ਲਗਾਤਾਰ ਮਨੋਰੰਜਨ ਕੀਤਾ ਜਾ ਰਿਹਾ ਹੈ । ਦਰਸ਼ਕਾਂ ਦੇ ਮਨੋਰੰਜਨ ਲਈ ਕਈ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਨੇ । ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅਜ਼ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

Related Post