ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਜਾਣੋ ਪਹਿਲੀ ਸਿੱਖ ਮੁਟਿਆਰ ਜਿਸ ਨੇ ਅਮਰੀਕਾ ‘ਚ ਵਧਾਇਆ ਪੰਜਾਬੀਆਂ ਦਾ ਮਾਣ

By  Shaminder June 20th 2020 04:41 PM

ਪੰਜਾਬੀਸ ਦਿਸ ਵੀਕ ‘ਚ ਹਰ ਹਫ਼ਤੇ ਅਸੀਂ ਤੁਹਾਨੂੰ ਪੰਜਾਬੀਆਂ ਦਾ ਮਾਣ ਵਧਾਉਣ ਵਾਲੀਆਂ ਸ਼ਖਸੀਅਤਾਂ ਬਾਰੇ ਦੱਸਦੇ ਹਾਂ । ਇਸ ਹਫ਼ਤੇ ਵੀ ਕੁਝ ਅਜਿਹਾ ਹੀ ਹੋਣ ਵਾਲਾ ਹੈ ਅਤੇ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਪਹਿਲੀ ਸਿੱਖ ਮੁਟਿਆਰ ਬਾਰੇ। ਜਿਸ ਨੇ ਅਮਰੀਕਾ ਦੀ ਵੈਸਟ ਪੁਆਇੰਟ ਆਰਮੀ ਅਕੈਡਮੀ ਅਮਰੀਕਾ ਤੋਂ ਬੀਏ ਦੀ ਡਿਗਰੀ ਹਾਸਿਲ ਕੀਤੀ ਹੈ ।ਅਮਰੀਕਾ ਦੀ ਫੌਜ ਵਿਚ ਪਹਿਲੀ ਵਾਰ ਕਿਸੇ ਸਿੱਖ ਬੀਬੀ ਨੂੰ ਸ਼ਾਮਲ ਕੀਤਾ ਗਿਆ ਹੈ। ਵੈਸਟ ਪੁਆਇੰਟ ਆਰਮੀ ਅਕੈਡਮੀ ਅਮਰੀਕਾ ਤੋਂ ਗ੍ਰੈਜੁਏਸ਼ਨ ਕਰ ਕੇ ਅਮਰੀਕੀ ਫ਼ੌਜ ਵਿਚ ਸ਼ਾਮਲ ਹੋਈ ਅਨਮੋਲ ਕੌਰ

https://www.instagram.com/p/CBp0warlPgf/

ਇਸ ਦੇ ਨਾਲ ਹੀ ਮਿਲਾਵਾਂਗੇ ਪੰਜਾਬੀ ਫ਼ਿਲਮਾਂ ‘ਚ ਆਪਣੀ ਕਾਮੇਡੀ ਅਤੇ ਅਦਾਕਾਰੀ ਦੇ ਨਾਲ ਢਿੱਡੀਂ ਪੀੜਾਂ ਪਾਉਣ ਵਾਲੇ ਬਿੰਨੂ ਢਿੱਲੋਂ ਨੂੰ। ਜੋ ਆਪਣੀਆਂ ਗੱਲਾਂ ਨਾਲ ਤੁਹਾਡਾ ਖੂਬ ਮਨੋਰੰਜਨ ਕਰਨਗੇ । ਇਸ ਦੇ ਨਾਲ ਹੀ ਇੱਕ ਸਰਕਾਰੀ ਅਧਿਆਪਕ ਬਾਰੇ ਵੀ ਤੁਹਾਨੂੰ ਦੱਸਿਆ ਜਾਵੇਗਾ । ਜੋ ਕਿ ਸਭ ਲਈ ਮਿਸਾਲ ਬਣ ਚੁੱਕੇ ਹਨ ।ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ 21 ਜੂਨ ਦਿਨ ਐਤਵਾਰ, ਸਵੇਰੇ 11:30 ਵਜੇ ਮਾਣ ਸਕਦੇ ਹੋ ।ਇਹ ਸ਼ੋਅ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਹੁੰਦਾ ਹੈ ।

 

Related Post