ਪੰਜਾਬੀਸ ਦਿਸ ਵੀਕ ‘ਚ ਇਸ ਹਫ਼ਤੇ ਜਾਣੋ ਕਿਵੇਂ ਖਾਲਸਾ ਏਡ ਅਤੇ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਵੱਲੋਂ ਹੋ ਰਹੀ ਇਨਸਾਨੀਅਤ ਦੀ ਸੇਵਾ

By  Shaminder April 25th 2020 11:25 AM -- Updated: April 25th 2020 11:26 AM

ਕੋਰੋਨਾ ਵਾਇਰਸ ਕਾਰਨ ਦੇਸ਼ ਅਤੇ ਦੁਨੀਆ ਵਿੱਚ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ । ਬਿਪਤਾ ਦੀ ਇਸ ਘੜੀ ‘ਚ ਹਰ ਕੋਈ ਇੱਕ ਦੂਜੇ ਦੀ ਮਦਦ ਲਈ ਅੱਗੇ ਆਇਆ ਹੈ ।ਮੁਸ਼ਕਿਲ ਦੀ ਇਸ ਘੜੀ ‘ਚ ਕਈ ਸਮਾਜ ਸੇਵੀ ਸੰਸਥਾਵਾਂ ਵੀ ਇਸ ਲਈ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ । ਪੰਜਾਬੀ ਦਿਸ ਵੀਕ ‘ਚ ਇਸ ਹਫ਼ਤੇ ਤੁਹਾਨੁੰ ਵਿਖਾਇਆ ਜਾਵੇਗਾ ਕਿ ਮੁਸ਼ਕਿਲ ਹਾਲਾਤਾਂ ‘ਚ ਵੀ ਖਾਲਸਾ ਏਡ ਸੰਸਥਾ ਕਿਵੇਂ ਦੇਸ਼ ਅਤੇ ਵਿਦੇਸ਼ ‘ਚ ਆਪਣੀਆਂ ਸੇਵਾਵਾਂ ਦੇ ਕੇ ਆਪਣਾ ਫਰਜ਼ ਨਿਭਾ ਰਹੀ ਹੈ ।

https://www.facebook.com/ptcpunjabi/videos/280968959565753/

ਇਸ ਸੰਸਥਾ ਨਾਲ ਜੁੜੇ ਮੈਂਬਰ ਨਾ ਸਿਰਫ਼ ਵਿਦੇਸ਼ਾਂ ਬਲਕਿ ਦੇਸ਼ ‘ਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ । ਇਸ ਦੇ ਨਾਲ ਹੀ ਵਿਖਾਇਆ ਜਾਵੇਗਾ ਕਿ ਕਿਵੇਂ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੀ  ਮਨੁੱਖਤਾ ਦੀ ਸੇਵਾ ‘ਚ ਜੁਟੇ ਹਨ ।  ਇਹੀ ਨਹੀਂ ਇਸ ਵਾਰ ਪ੍ਰਸਾਰਿਤ ਹੋਣ ਵਾਲੇ ਐਪੀਸੋਡ ‘ਚ ਇਹ ਵੀ ਵਿਖਾਇਆ ਜਾਵੇਗਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਪੁਲਿਸ ਦੇ ਜਵਾਨ ਕਿਸ ਤਰ੍ਹਾਂ ਬੋਲੀਆਂ ਅਤੇ ਭੰਗੜੇ ਰਾਹੀਂ ਇਸ ਤੋਂ ਬਚਾਅ ਲਈ ਉਪਾਅ ਦੱਸ ਰਹੇ ਹਨ ।ਇਸ ਸ਼ੋਅ ਦਾ ਪ੍ਰਸਾਰਣ ਦਿਨ ਐਤਵਾਰ,  26 ਅਪ੍ਰੈਲ ਨੂੰ ਸਵੇਰੇ 11:30 ਵਜੇ ਕੀਤਾ ਜਾਵੇਗਾ। ਤੁਸੀਂ ਵੀ ਮਾਨਣਾ ਚਾਹੁੰਦੇ ਹੋ ਇਸ ਸ਼ੋਅ ਦਾ ਅਨੰਦ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

Related Post