ਇਸ ਵਾਰ ਪੰਜਾਬੀਸ ਦਿਸ ਵੀਕ 'ਚ ਮਿਲੇਗਾ ਜਾਣਕਾਰੀ ਅਤੇ ਮਨੋਰੰਜਨ ਦਾ ਡਬਲ ਡੋਜ਼

By  Shaminder February 15th 2020 12:56 PM

ਪੰਜਾਬੀਸ ਦਿਸ ਵੀਕ 'ਚ ਇਸ ਵਾਰ ਜਾਣਕਾਰੀ ਮਨੋਰੰਜਨ ਦਾ ਡਬਲ ਡੋਜ਼ ਤੁਹਾਨੂੰ ਮਿਲੇਗਾ। ਜੀ ਹਾਂ ਇਸ ਵਾਰ ਦੇ ਐਪੀਸੋਡ 'ਚ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਬਠਿੰਡਾ ਦੇ ਰਹਿਣ ਵਾਲੇ ਆਕਾਸ਼ ਦੀ ਅਨੋਖੀ ਕਲਾ ।ਜਿਸ ਨੇ ਆਪਣੀ ਕਲਾਕਾਰੀ ਨੂੰ ਵਿਖਾਉਂਦੇ ਹੋਏ ਤਿਆਰ ਕੀਤਾ ਹੈ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ।ਇਸ ਦੇ ਨਾਲ ਇਸ ਐਪੀਸੋਡ 'ਚ ਬੀਤੇ ਦਿਨੀਂ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਲੋਕ ਗਾਇਕਾ ਲਾਚੀ ਬਾਵਾ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ,ਜੋ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗੁਰੂ ਚਰਨਾਂ 'ਚ ਜਾ ਵਿਰਾਜੇ ਸਨ ।

ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਵੇਖੋ ਕਿਵੇਂ ਇੱਕ ਪਿੰਡ ਦੀ ਮਹਿਲਾ ਸਰਪੰਚ ਨੇ ਬਦਲੀ ਪਿੰਡ ਦੀ ਨੁਹਾਰ

https://www.instagram.com/p/B8k5-gRCkBj/

ਇਸ ਦੇ ਨਾਲ ਹੀ ਸਿਡਨੀ ਦੇ ਓਪੇਰਾ ਹਾਊਸ 'ਚ ਕਿਵੇਂ ਇੱਕ ਸਿੱਖ ਨੇ ਪੰਜਾਬੀਆਂ ਦੀ ਪੂਰੀ ਦੁਨੀਆ 'ਚ ਕਿਵੇਂ ਕਰਵਾਈ ਬੱਲੇ ਬੱਲੇ ਇਹ ਵੀ ਵਿਖਾਇਆ ਜਾਵੇਗਾ । ਇਸ ਦੇ ਨਾਲ ਹੀ ਚਾਹ ਦਾ ਕੱਪ ਵਿੱਦ ਸਤਿੰਦਰ ਸੱਤੀ ਦੀ ਸਕਸੈੱਸ ਪਾਰਟੀ ਦੀਆਂ ਕੁਝ ਝਲਕੀਆਂ ਵੀ ਤੁਹਾਨੂੰ ਵਿਖਾਈਆਂ ਜਾਣਗੀਆਂ । ਸੋ ਤੁਸੀਂ ਵੀ ਜਾਣਕਾਰੀ ਅਤੇ ਮਨੋਰੰਜਨ ਦੇ ਨਾਲ ਭਰਪੂਰ ਇਸ ਪ੍ਰੋਗਰਾਮ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ,ਪੰਜਾਬੀਸ ਦਿਸ ਵੀਕ,੧੬ ਫਰਵਰੀ,ਦਿਨ ਐਤਵਾਰ ਸਵੇਰੇ 11:30 ਵਜੇ, ਸਿਰਫ਼ ਪੀਟੀਸੀ ਪੰਜਾਬੀ 'ਤੇ ।

Related Post