ਹਰ ਕਿਸੇ ਨੂੰ ਭਾਵੁਕ ਕਰ ਦੇਣ ਵਾਲੀ ਫ਼ਿਲਮ 'ਆਸੀਸ' ਵੇਖੋ ਪੀਟੀਸੀ ਪੰਜਾਬੀ 'ਤੇ

By  Shaminder April 6th 2019 03:25 PM -- Updated: April 6th 2019 03:38 PM

ਰਾਣਾ ਰਣਬੀਰ ਦੀ ਫ਼ਿਲਮ ਆਸੀਸ ਪੀਟੀਸੀ ਪੰਜਾਬੀ 'ਤੇ ਸੱਤ ਅਪ੍ਰੈਲ ਦਿਨ ਐਤਵਾਰ ਰਾਤ ਨੂੰ ਅੱਠ ਵਜੇ ਵਿਖਾਈ ਜਾਵੇਗੀ।ਇਹ ਫ਼ਿਲਮ ਬੇਹੱਦ ਭਾਵੁਕ ਹੈ ਅਤੇ ਮਾਂ ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਦੀ ਹੈ । ਇਸ ਫ਼ਿਲਮ 'ਚ ਅੱਜ ਕੱਲ੍ਹ ਦੇ ਬੱਚਿਆਂ ਵੱਲੋਂ ਆਪਣੀ ਮਾਂ ਪ੍ਰਤੀ ਰਵੱਈਏ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਲਈ ਏਨੇ ਦੁੱਖ ਬਰਦਾਸ਼ ਕਰਦੀ ਹੈ,ਪਰ ਬਿਰਧ ਅਵਸਥਾ 'ਚ ਆਉਂਦਿਆਂ ਹੀ ਇਹ ਬੱਚੇ ਵਿਆਹ ਹੋਣ 'ਤੇ ਆਪੋ ਆਪਣੀਆਂ ਪਤਨੀਆਂ ਨਾਲ ਵੱਖ-ਵੱਖ ਹੋ ਕੇ ਰਹਿਣ ਲੱਗ ਪੈਂਦੇ ਨੇ।

ਹੋਰ ਵੇਖੋ :ਜਾਣੋ ਕਿ ਸੋਚਦੇ ਹਨ ਗਾਇਕ ਰੋਸ਼ਨ ਪ੍ਰਿੰਸ ਪੋਲੀਵੁੱਡ ਅਤੇ ਫ਼ਿਲਮ ਆਸੀਸ ਬਾਰੇ 

Aasess movie Aasess movie

ਪਰ ਉਹ ਮਾਂ ਜਿਸ ਨੇ ਜਨਮ ਦੇਣ ਤੋਂ ਲੈ ਕੇ ਪਾਲਣ ਪੋਸ਼ਣ ਅਤੇ ਜ਼ਿੰਦਗੀ ਦੇ ਹਰ ਔਖੇ ਪੈਂਡੇ 'ਚ ਸਾਥ ਦਿੰਦੀ ਹੈ,ਪਰ ਜਦੋਂ ਮਾਂ ਦੀ ਸੇਵਾ ਦਾ ਸਮਾਂ ਆਉਂਦਾ ਹੈ ਤਾਂ ਇਹ ਪੁੱਤਰ ਜ਼ਮੀਨਾਂ ਵੰਡਾ ਲੈਂਦੇ ਨੇ ਅਤੇ ਅਜਿਹਾ ਹੀ ਕੁਝ ਫ਼ਿਲਮ 'ਆਸੀਸ' 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਰਾਣਾ ਰਣਬੀਰ ਦੀ ਇਹ ਫ਼ਿਲਮ ਹਰ ਕਿਸੇ ਨੂੰ ਭਾਵੁਕ ਕਰ ਦਿੰਦੀ ਹੈ । ਕਿਉਂਕਿ ਰਾਣਾ ਰਣਬੀਰ ਨੇ ਇੱਕ ਸਰਵਣ ਪੁੱਤਰ ਦਾ ਕਿਰਦਾਰ ਨਿਭਾਇਆ ਹੈ ।ਜੋ ਜ਼ਮੀਨ ਦੇ ਬਦਲੇ ਆਪਣੇ ਭਰਾਵਾਂ ਤੋਂ ਆਪਣੀ ਮਾਂ ਦੀ ਆਸੀਸ ਲੈਂਦੇ ਨੇ ।

Aasess movie Aasess movie

Related Post