'ਸਿਰਜਨਹਾਰੀ' 'ਚ ਇਸ ਵਾਰ ਵੇਖੋ ਊਸ਼ਾ ਸ਼ਰਮਾ ਦੀ ਕਹਾਣੀ 

By  Shaminder October 4th 2018 12:10 PM -- Updated: October 10th 2018 12:46 PM

ਇਸ ਵਾਰ ਸਿਰਜਨਹਾਰੀ 'ਚ ਤੁਸੀਂ ਵੇਖ ਸਕਦੇ ਹੋ ਸਮਾਜ ਲਈ ਪ੍ਰੇਰਣਾਸਰੋਤ ਬਣੀ ਊਸ਼ਾ ਸ਼ਰਮਾ ਦੀ ਕਹਾਣੀ । ਜਿਨ੍ਹਾਂ ਨੇ ਸਮਾਜ ਦੀ ਭਲਾਈ ਲਈ ਕਈ ਕੰਮ ਕੀਤੇ ਨੇ । ਰਾਜਸਥਾਨ ਦੇ ਅਲਵਰ ਦੀ ਰਹਿਣ ਵਾਲੀ ਊਸ਼ਾ ਸ਼ਰਮਾ ਨੇ ਸੈਨੀਟੇਸ਼ਨ ਅਤੇ ਸਾਫ ਸਫਾਈ ਲਈ ਕੰਮ ਕੀਤੇ ਹਨ। ਨਈ ਦਿਸ਼ਾ ਦੇ ਨਾਂਅ ਤੇ ਇੱਕ ਸਮਾਜ ਸੇਵੀ ਸੰਸਥਾ ਚਲਾਉਣ ਵਾਲੀ ਊਸ਼ਾ ਸ਼ਰਮਾ ਅਲਵਰ 'ਚ ਇੱਕ ਮੰਨੀ ਪ੍ਰਮੰਨੀ ਸ਼ਖਸੀਅਤ ਹਨ ।

ਹੋਰ ਵੇਖੋ : ਸਿਰਜਨਹਾਰੀਆਂ ਨੂੰ ਸਲਾਮ ਕਰਦਾ ਪ੍ਰੋਗਰਾਮ ‘ਸਿਰਜਨਹਾਰੀ’

aਹ ਔਰਤਾਂ ਨੂੰ ਸਮਾਜ 'ਚ ਆਦਰਯੋਗ ਸਥਾਨ ਦਿਵਾਉਣ ਲਈ ਯਤਨਸ਼ੀਲ ਹਨ ਅਤੇ ਜ਼ਰੂਰਤਮੰਦ ਔਰਤਾਂ ਅਤੇ ਲੋਕਾਂ ਲਈ ਉਨ੍ਹਾਂ ਨੇ ਕਈ ਕੰਮ ਕੀਤੇ ਨੇ । ਭਾਵੇਂ ਉਹ ਕੰਮ ਸਿਲਾਈ ਕਢਾਈ ਦਾ ਹੋਵੇ ਜਾਂ ਫਿਰ ਮਹਿੰਦੀ ਲਗਾਉਣਾ ਸਿਖਾਉਣਾ ਹੋਵੇ ,ਫੂਡ ਪ੍ਰੋਸੈਸਿੰਗ ਜਾਂ ਫਿਰ ਪੜਾਉਣ ਲਿਖਾਉਣ ਦਾ ਕੰਮ ਹੋਵੇ ਉਨ੍ਹਾਂ ਦੀ ਸੰਸਥਾ ਜ਼ਰੂਰਤਮੰਦ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿਵਾਉਂਦੀ ਹੈ ਤਾਂ ਕਿ ਇਹ ਜ਼ਰੂਰਤਮੰਦ ਲੋਕ ਸਮਾਜ 'ਚ ਮਾਣ ਸਤਿਕਾਰ ਵਾਲੀ ਜ਼ਿੰਦਗੀ ਜੀਅ ਸਕਣ ।

Sirjanhaari Episode 8: Usha Sharma Sirjanhaari Episode 8: Usha Sharma

 

ਊਸ਼ਾ ਸ਼ਰਮਾ ਇੱਕ ਵਧੀਆ ਬੁਲਾਰੇ ਦੇ ਤੌਰ 'ਤੇ ਵੀ ਸਮਾਜ 'ਚ ਵਿਚਰਦੇ ਹਨ । ਉਹ ਸਮਾਜ 'ਚ ਅਜਿਹੀ ਸ਼ਖਸੀਅਤ ਦੇ ਤੌਰ 'ਤੇ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਲੋਕਾਂ ਨੂੰ ਸਾਫ ਸਫਾਈ ਲਈ ਪ੍ਰੇਰਿਤ ਕੀਤਾ ਅਤੇ ਸਮਾਜ 'ਚ ਸਫਾਈ ਲਈ ਇੱਕ ਲੰਬੀ ਲੜਾਈ ਉਨ੍ਹਾਂ ਨੇ ਲੜੀ ਹੈ । ਇਸੇ ਲਈ ਉਹ ਲੋਕਾਂ ਲਈ ਰੋਲ ਮਾਡਲ ਬਣ ਕੇ ਉੱਭਰੇ ਹਨ ।ਸਿਰਜਨਹਾਰੀ 'ਚ ਇਸ ਵਾਰ ਪੀਟੀਸੀ ਪੰਜਾਬੀ 'ਤੇ ਵੇਖਣਾ ਨਾ ਭੁੱਲਣਾ ਊਸ਼ਾ ਸ਼ਰਮਾ ਦੀ ਕਹਾਣੀ ਛੇ ਅਕਤੂਬਰ ਰਾਤ ਨੂੰ ਅੱਠ ਵਜੇ ।

Sirjanhaari Episode 8: Usha Sharma Sirjanhaari Episode 8: Usha Sharma

 

Related Post