'ਸਿਰਜਨਹਾਰੀ' 'ਚ ਇਸ ਵਾਰ ਵੇਖੋ ਅਥਲੀਟ ਮਨਜੀਤ ਕੌਰ ਦੀ ਕਹਾਣੀ

By  Shaminder October 6th 2018 12:03 PM -- Updated: October 10th 2018 12:43 PM

'ਸਿਰਜਨਹਾਰੀ' ਸਨਮਾਨ ਨਾਰੀ ਦਾ । ਜੀ ਹਾਂ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ਸਿਰਜਨਹਾਰੀ 'ਚ ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਅਜਿਹੀਆਂ ਹੀ ਔਰਤਾਂ ਨਾਲ । ਜਿਨ੍ਹਾਂ ਨੇ ਆਪਣੇ ਦਮ 'ਤੇ ਸਮਾਜ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਅਤੇ ਲੀਕ ਤੋਂ ਹੱਟ ਕੇ ਕੰਮ ਕੀਤੇ ।'ਸਿਰਜਨਹਾਰੀ' 'ਚ ਇਸ ਵਾਰ ਤੁਸੀਂ ਵੇਖੋਗੇ ਅਥਲੀਟ ਮਨਜੀਤ ਕੌਰ ਦੀ ਕਹਾਣੀ।ਇਸ ਐਤਵਾਰ ਰਾਤ ਨੂੰ ਅੱਠ ਵਜੇ ।

ਹੋਰ ਵੇਖੋ : ਵਿਰਸੇ ਦੇ ਵਾਰਿਸ ਇੱਦੂ ਸ਼ਰੀਫ ਨੂੰ ਮਦਦ ਦੀ ਉਡੀਕ ,ਪੀਟੀਸੀ ਨੇ ਕੀਤੀ ਪਹਿਲ

Sirjanhaari Episode 9: Manjeet Kaur

 

ਜਿਨ੍ਹਾਂ ਨੇ ਕਾਮਨਵੈੱਲਥ ਗੇਮਸ ਜੋ ਦੋ ਹਜ਼ਾਰ ਛੇ 'ਚ ਹੋਈਆਂ ਸਨ ਉਸ ਵਿੱਚ ਤਿੰਨ ਸਿਲਵਰ ਮੈਡਲ ਜਿੱਤੇ ਅਤੇ ਉਸ ਤੋਂ ਬਾਅਦ ਦੋ ਹਜ਼ਾਰ ਦਸ 'ਚ ਹੋਈਆਂ ਕਾਮਨਵੈਲਥ ਖੇਡਾਂ 'ਚ ਗੋਲਡ ਮੈਡਲ ਜਿੱਤਿਆ । ਉਨ੍ਹਾਂ ਦਾ ਜਨਮ ਉੱਨੀ ਸੋ ਬਿਆਸੀ 'ਚ ਹੋਇਆ ਸੀ । ਉਨ੍ਹਾਂ ਨੇ ਸੋਲਾਂ ਜੂਨ ਦੋ ਹਜ਼ਾਰ ਚਾਰ 'ਚ ਹੋਈ ਨੈਸ਼ਨਲ ਸਰਕਟ ਐਥਲੇਟਿਕ ਮੀਟ ਦੌਰਾਨ ਆਪਣਾ ਦਮ ਵਿਖਾਇਆ ।

Sirjanhaari Episode 9: Manjeet Kaur

ਉਨ੍ਹਾਂ ਨੂੰ ਭਾਰਤੀ ਐਥਲੈਟਿਕਸ 'ਚ ਪਾਏ ਯੋਗਦਾਨ ਲਈ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ।ਸਿਰਜਨਹਾਰੀ ਦੇ ਇਸ ਵਾਰ ਦੇ ਪ੍ਰੋਗਰਾਮ 'ਚ ਤੁਸੀਂ ਵੇਖੋਗੇ ਕਿ ਕਿਸ ਤਰ੍ਹਾਂ ਪਰਿਵਾਰ ਦੇ ਨਾਲ –ਨਾਲ ਉਨ੍ਹਾਂ ਨੇ ਆਪਣੀਆਂ ਖੇਡਾਂ ਪ੍ਰਤੀ ਰੁਚੀ ਨੂੰ ਜਾਰੀ ਰੱਖਿਆ ਅਤੇ ਲਗਾਤਾਰ ਉਹ ਆਪਣੀ ਜ਼ਿੰਦਗੀ 'ਚ ਅੱਗੇ ਵੱਧਦੇ ਗਏ । ਇਸ ਮੁਕਾਮ ਨੂੰ ਹਾਸਲ ਕਰਨ ਲਈ ਉਨ੍ਹਾਂ ਦੇ ਦੇ ਪਰਿਵਾਰ ਨੇ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਐਥਲੈਟਿਕਸ 'ਚ ਪਾਏ ਗਏ ਯੋਗਦਾਨ ਦੀ ਬਦੌਲਤ ਹੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੰਜਾਬ ਪੁਲਿਸ 'ਚ  ਭਰਤੀ ਕੀਤਾ ਗਿਆ ।ਕਿਸ ਤਰ੍ਹਾਂ ਉਹ ਇਸ ਮੁਕਾਮ 'ਤੇ ਪਹੁੰਚੇ ਅਤੇ ਕਿੰਨ੍ਹਾਂ ਔਕੜਾਂ ਦਾ ਸਾਹਮਣਾ ਉਨ੍ਹਾਂ ਨੂੰ ਆਪਣੇ ਇਸ ਸਫਰ ਦੌਰਾਨ ਕਰਨਾ ਪਿਆ । ਇਹ ਸਭ ਕੁਝ ਜਾਨਣ ਲਈ ਇਸ ਐਤਵਾਰ ਰਾਤ ਨੂੰ ਅੱਠ ਵਜੇ ਵੇਖਣਾ ਨਾ ਭੁੱਲਣਾ 'ਸਿਰਜਨਹਾਰੀ' ਸਿਰਫ ਪੀਟੀਸੀ ਪੰਜਾਬੀ 'ਤੇ ।

Related Post