ਸਿਰਜਨਹਾਰੀਆਂ ਨੂੰ ਸਲਾਮ ਕਰਦਾ ਪ੍ਰੋਗਰਾਮ 'ਸਿਰਜਨਹਾਰੀ' 

By  Shaminder September 20th 2018 12:48 PM -- Updated: October 10th 2018 12:50 PM

ਸਿਰਜਨਹਾਰੀ ਪ੍ਰੋਗਰਾਮ 'ਚ ਇਸ ਐਤਵਾਰ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਮਨਪ੍ਰੀਤ ਕੌਰ,ਜਾਨ੍ਹਵੀ ਤੇ ਲਵੰਨਿਆ ਦੀ ਕਹਾਣੀ ਇਹ ਪ੍ਰੋਗਰਾਮ ਤੁਸੀਂ ਪੀਟੀਸੀ ਪੰਜਾਬੀ 'ਤੇ ੨੩ ਸਤੰਬਰ ,ਐਤਵਾਰ ਰਾਤ ਅੱਠ ਵਜੇ ਵੇਖ ਸਕਦੇ ਹੋ । ਇਨ੍ਹਾਂ ਤਿੰਨਾਂ ਨੇ ਸਮਾਜ ਦੀ ਭਲਾਈ ਲਈ ਕੰਮ ਕੀਤੇ । ਜਿਸ 'ਚ ਚੰਡੀਗੜ੍ਹ ਦੀਆਂ ਰਹਿਣ ਵਾਲੀਆਂ ਜਾਨ੍ਹਵੀ ਅਤੇ ਲਵੰਨਿਆ ਨੇ ਮਲਿਨ ਬਸਤੀਆਂ 'ਚ ਜਾ ਕੇ ਕੁੜ੍ਹੀਆਂ ਨੂੰ ਸੈਨੇਟਰੀ ਪੈਡ ਵੰਡਣ ਦੀ ਮੁਹਿੰਮ ਛੇੜੀ ਅਤੇ ਉਨ੍ਹਾਂ ਨੂੰ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਮੁਹਿੰਮ ਚਲਾਈ ।ਇਨ੍ਹਾਂ ਦੋਵਾਂ ਨੇ ਅਕਸ਼ੇ ਕੁਮਾਰ ਦੀ ਪੈਡਮੈਨ ਤੋਂ ਪ੍ਰਭਾਵਿਤ ਹੋ ਕੇ ਇਸ ਮੁਹਿੰਮ ਨੂੰ ਵਿੱਡਿਆ ਅਤੇ ਉਨ੍ਹਾਂ ਕੁੜ੍ਹੀਆਂ ਅਤੇ ਔਰਤਾਂ ਨੂੰ ਸੈਨੇਟਰੀ ਪੈਡ ਮੁੱਹਈਆ ਕਰਵਾਏ ਜੋ ਇਸ ਨੂੰ ਖਰੀਦਣ 'ਚ ਅਸਮਰਥ ਸਨ ।

ਹੋਰ ਵੇਖੋ : ‘ਸਿਰਜਨਹਾਰੀ’ ‘ਚ ਵੇਖੋ ਜ਼ਰੂਰਤਮੰਦਾਂ ਦੀ ਮੱਦਦ ਕਰਨ ਵਾਲੀ ਨਿੱਕੀ ਪਵਨ ਕੌਰ ਦੀ ਕਹਾਣੀ

ਇਸ ਤੋਂ ਇਲਾਵਾ ਮਨਪ੍ਰੀਤ  ਦੀ ਕਹਾਣੀ ਵੀ ਇਸ  'ਸਿਰਜਨਹਾਰੀ' ਦੇ ਐਪੀਸੋਡ 'ਚ ਤੁਹਾਨੂੰ ਵਿਖਾਈ ਜਾਵੇਗੀ ਜਿਸ ਨੇ ਆਰਥਿਕ ਮੰਦਹਾਲੀ ਦੇ ਦੌਰ 'ਚ ਗੁਜ਼ਰਨ 'ਤੇ ਪੰਜਾਬ ਦੀ ਲੋਕ ਕਲਾ ਫੁਲਕਾਰੀ ਨੂੰ ਆਪਣਾ ਜੀਵਨ ਬਸਰ ਕਰਨ ਦਾ ਨਾ ਸਿਰਫ ਜ਼ਰੀਆ ਬਣਾਇਆ ਬਲਕਿ ਫੁਲਕਾਰੀ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣ ਲਈ ਕਈ ਉਪਰਾਲੇ ਕੀਤੇ ।

ਸਿਰਜਨਹਾਰੀ 'ਚ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਸਮਾਜ ਦੀਆਂ ਉਨ੍ਹਾਂ ਔਰਤਾਂ ਦੀ ਕਹਾਣੀ ਜੋ ਸਮਾਜ ਲਈ ਚਾਨਣ ਮੁਨਾਰਾ ਸਾਬਿਤ ਹੋ ਰਹੀਆਂ ਨੇ । ਇਨ੍ਹਾਂ ਔਰਤਾਂ ਨੇ ਸਮਾਜ ਲਈ ਜੋ ਕੁਝ ਕੀਤਾ ਅਤੇ ਇਸ ਪੱਧਰ 'ਤੇ ਪਹੁੰਚਣ ਲਈ ਉਨ੍ਹਾਂ ਨੁੰ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਹ ਸਭ ਕੁਝ ਤੁਹਾਡੇ ਰੁਬਰੂ ਹੋਵੇਗਾ ਪੀਟੀਸੀ ਪੰਜਾਬੀ ਦੇ ਇਸ ਪ੍ਰੋਗਰਾਮ ਸਿਰਜਣਹਾਰੀ 'ਚ। ਵੇਖਣਾ ਨਾ ਭੁੱਲਣਾ ਸਮਾਜ ਦੀਆਂ ਇਨ੍ਹਾਂ ਸਿਰਜਨਹਾਰੀਆਂ ਨੂੰ ਸਿਰਫ ਪੀਟੀਸੀ ਪੰਜਾਬੀ 'ਤੇ ।

Related Post