ਸਿਰਜਨਹਾਰੀ 'ਚ ਇਸ ਵਾਰ ਵੇਖੋ ਬੇਸਹਾਰਾ ਔਰਤਾਂ ਲਈ ਸਹਾਰਾ ਬਣੀ ਸੰਦੀਪ ਕੌਰ ਖਾਲਸਾ ਦੀ ਕਹਾਣੀ 

By  Shaminder October 12th 2018 01:37 PM

ਸਿਰਜਨਹਾਰੀ 'ਚ ਇਸ ਵਾਰ ਤੁਸੀਂ ਵੇਖ ਸਕਦੇ ਹੋ ਸੰਦੀਪ ਕੌਰ ਖਾਲਸਾ ਦੀ ਕਹਾਣੀ । ਜੋ ਬੇਸਹਾਰਾ ਔਰਤਾਂ ਲਈ ਆਸ ਦੀ ਕਿਰਣ ਸਾਬਿਤ ਹੋਏ ਹਨ । ਉਨ੍ਹਾਂ ਨੇ ਸਮਾਜ 'ਚ ਬੇਸਹਾਰਾ ਔਰਤਾਂ ਦੀ ਭਲਾਈ ਲਈ ਕਈ ਕੰਮ ਕੀਤੇ ।

ਹੋਰ ਵੇਖੋ : ‘ਸਿਰਜਨਹਾਰੀ’ ‘ਚ ਇਸ ਵਾਰ ਵੇਖੋ ਅਥਲੀਟ ਮਨਜੀਤ ਕੌਰ ਦੀ ਕਹਾਣੀ

Sirjanhaari Episode 10: Sandeep Kaur

ਉਨ੍ਹਾਂ ਨੇ ਨਾ ਸਿਰਫ ਇਨ੍ਹਾਂ ਔਰਤਾਂ ਨੂੰ ਸਹਾਰਾ ਦਿੱਤਾ ਬਲਕਿ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਚਲਾਈ ਅਤੇ ਅੱਜ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਇਸ ਸੰਸਥਾ ਦੇ ਵਿੱਚ ਕਈ ਬੇਸਹਾਰਾ ਅਤੇ ਮਜ਼ਲੂਮ ਔਰਤਾਂ ਨੂੰ ਸਹਾਰਾ ਮਿਲਿਆ ਹੋਇਆ । ਉਨਾਂ ਦੀ ਇਹ ਸੰਸਥਾ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ 'ਚ ਕੰਮ ਕਰ ਰਹੀ ਹੈ ।

Sirjanhaari Episode 10: Sandeep Kaur Sirjanhaari Episode 10: Sandeep Kaur

ਸੰਦੀਪ ਕੌਰ ਨਾ ਸਿਰਫ ਉਨ੍ਹਾਂ ਨੂੰ ਸਿਰ ਢੱਕਣ ਲਈ ਛੱਤ ਦੇ ਕੇ ਸਹਾਰਾ ਦੇ ਰਹੀ ਬਲਕਿ ਸਮਾਜ 'ਚ ਅਣਖ ਨਾਲ ਜਿਉਣ ਲਈ ਉਨ੍ਹਾਂ ਨੂੰ ਪੜ੍ਹਾਈ ਅਤੇ ਪੈਰਾਂ 'ਤੇ ਖੜੇ ਹੋਣਾ ਵੀ ਸਿਖਾਉਂਦੀ ਹੈ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਵੀ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਨੇ ਇਸ ਸਮਾਜ ਸੇਵੀ ਸੰਸਥਾ ਨੂੰ ੧੯੯੬ 'ਚ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਵੱਲੋਂ ਬਣਾਏ ਗਏ ਇਸ ਬਸੇਰੇ 'ਚ ਢਾਈ ਸੌ ਦੇ ਕਰੀਬ ਔਰਤਾਂ ਰਹਿ ਰਹੀਆਂ ਨੇ । ਸੋ ਤੁਸੀਂ ਵੀ ਸੰਦੀਪ ਕੌਰ ਕਿਵੇਂ ਬਣੀ ਇਨ੍ਹਾਂ ਬੇਸਹਾਰਾ ਔਰਤਾਂ ਦਾ ਸਹਾਰਾ । ਇਹ ਵੇਖਣ ਲਈ ਕੱਲ ਰਾਤ ਨੂੰ ਅੱੱਠ ਵਜੇ ਵੇਖਣਾ ਨਾ ਭੁੱਲਣਾ 'ਸਿਰਜਨਹਾਰੀ' ਸਨਮਾਨ ਨਾਰੀ ਦਾ ਤੇਰਾਂ ਅਕਤੂਬਰ ਨੂੰ ਸਿਰਫ ਪੀਟੀਸੀ ਪੰਜਾਬੀ 'ਤੇ।

Related Post