'ਸਿਰਜਨਹਾਰੀ' 'ਚ ਵੇਖੋ ਮੰਜੂ ਗੁਪਤਾ ਅਤੇ ਸੁਲੇਖਾ ਰਾਣੀ ਦੀ ਪ੍ਰੇਰਣਾਦਾਇਕ ਕਹਾਣੀ 

By  Shaminder October 13th 2018 12:54 PM

ਸਿਰਜਨਹਾਰੀ 'ਚ ਭਾਵ ਸਮਾਜ 'ਚ ਕੁਝ ਨਵਾਂ ਸਿਰਜਨ ਦੀ ਭਾਵਨਾ ਰੱਖਣ ਵਾਲਾ ਅਤੇ ਸਮਾਜ 'ਚ ਕੁਝ ਨਾ ਕੁਝ ਨਵਾਂ ਕਰਦੇ ਰਹਿਣ ਦੀ ਆਸ ਲਈ ਕਈ ਔਰਤਾਂ ਸਮਾਜ ਲਈ ਕੁਝ ਨਾ ਕੁਝ ਨਵਾਂ ਸਿਰਜਦੀਆਂ ਰਹਿੰਦੀਆਂ ਨੇ ਅਤੇ ਇਨ੍ਹਾਂ ਔਰਤਾਂ ਨੂੰ ਹੀ ਸਮਰਪਿਤ ਹੈ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ 'ਸਿਰਜਨਹਾਰੀ' ਸਨਮਾਨ ਨਾਰੀ ਦਾ । ਇਸ ਵਾਰ ਸਿਰਜਨਹਾਰੀ 'ਚ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਮੰਜੂ ਗੁਪਤਾ ਅਤੇ ਸੁਲੇਖਾ ਰਾਣੀ ਨੂੰ । ਜਿਨ੍ਹਾਂ ਨੇ ਸਮਾਜ ਦੀ ਭਲਾਈ ਲਈ ਬੀੜਾ ਚੁੱਕਿਆ ਹੋਇਆ ਹੈ ।

ਹੋਰ ਵੇਖੋ : ਸਿਰਜਨਹਾਰੀਆਂ ਨੂੰ ਸਲਾਮ ਕਰਦਾ ਪ੍ਰੋਗਰਾਮ ‘ਸਿਰਜਨਹਾਰੀ’

Sirjanhaari Episode 11: Here’s How Manju Gupta & Sulekha Rani Changing The Society Sirjanhaari Episode 11: Here’s How Manju Gupta & Sulekha Rani Changing The Society

ਇਨ੍ਹਾਂ ਦੋਨਾਂ ਦੀ ਪ੍ਰੇਰਣਾਦਾਇਕ ਕਹਾਣੀ ਨੂੰ ਤੁਸੀਂ ਪੀਟੀਸੀ ਪੰਜਾਬੀ 'ਤੇ ਐਤਵਾਰ ਯਾਨੀ ਕਿ ਚੌਦਾਂ ਅਕਤੂਬਰ ਨੂੰ ਵਖ ਸਕਦੇ ਹੋ । ਮੰਜੂ ਗੁਪਤਾ ਜਿਨ੍ਹਾਂ ਦੇ ਪਤੀ ਇੱਕ ਹਾਦਸੇ ਕਾਰਨ ਚੱਲ ਵੱਸੇ ਪਰ ਸਮਾਜ 'ਚ ਰਹਿੰਦਿਆਂ ਹੋਇਆਂ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਅਤੇ ਉਨ੍ਹਾਂ ਨੇ ਸਮਾਜ ਲਈ ਕੁਝ ਕਰਨ ਦੀ ਵਿਉਤ ਬਣਾਈ । ਇੱਕ ਅਧਿਆਪਕਾ ਹੋਣ ਦੇ ਨਾਤੇ ਗਿਆਨ ਦਾ ਚਾਨਣ ਫੈਲਾਉਣ ਲਈ ਉਨ੍ਹਾਂ ਬੱਚਿਆਂ ਨੂੰ ਪੜਾਉਣ ਦਾ ਫੈਸਲਾ ਕੀਤਾ ਜੋ ਪੈਸਿਆਂ ਦੀ ਕਮੀ ਕਾਰਨ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਸਨ । ਉਹ ਇੱਕ ਅਜਿਹਾ ਸਕੂਲ ਚਲਾ ਰਹੇ ਨੇ ਜਿਸ 'ਚ ਗਰੀਬ ਅਤੇ ਜ਼ਰੂਰਤਮੰਦ ਅਤੇ ਸਰੀਰਕ ਤੌਰ 'ਤੇ ਕਮਜ਼ੋਰ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾ ਰਹੇ ਨੇ ।ਇਸ ਤੋਂ ਇਲਾਵਾ ਸੁਲੇਖਾ ਰਾਣੀ ਜੋ ਕਿ ਸੰਗਰੂਰ ਦੇ ਧੂਰੀ ਦੇ ਰਹਿਣ ਵਾਲੇ ਨੇ ਅਤੇ ਇੱਕ ਗਰੀਬ ਪਰਿਵਾਰ 'ਚ ਪੈਦਾ ਹੋਏ । ਉਹ ਵੀ ਸਮਾਜ 'ਚ ਗਰੀਬ ਅਤੇ ਜ਼ਰੂਰਤਮੰਦ ਲੜਕੀਆਂ ਨੂੰ ਮੁਫਤ 'ਚ ਸਿੱਖਿਆ ਅਤੇ ਫਰੀ ਸਿਲਾਈ ਸਿਖਾ ਕੇ ਉਨ੍ਹਾਂ ਨੂੰ ਸਮਾਜ 'ਚ ਅਣਖ ਨਾਲ ਜੀਣਾ ਸਿਖਾ ਰਹੇ ਨੇ । ਇਨ੍ਹਾਂ ਦੋਨਾਂ ਪ੍ਰੇਰਣਾਦਾਇਕ ਔਰਤਾਂ ਬਾਰੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ 'ਸਿਰਜਨਹਾਰੀ' ਐਤਵਾਰ ਰਾਤ ਅੱਠ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

Related Post