ਜੈਜ਼ੀ ਬੀ ਦੇ ਫਿੱਟ ਰਹਿਣ ਦੇ ਖੁੱਲਣਗੇ ਰਾਜ਼, ਦੇਖੋ ਪੀਟੀਸੀ ਪੰਜਾਬੀ 'ਤੇ ਸ਼ੋਅ 'ਸਟਾਰ ਫਿੱਟ'

By  Aaseen Khan April 9th 2019 04:21 PM

ਜੈਜ਼ੀ ਬੀ ਦੇ ਫਿੱਟ ਰਹਿਣ ਦੇ ਖੁੱਲਣਗੇ ਰਾਜ਼, ਦੇਖੋ ਪੀਟੀਸੀ ਪੰਜਾਬੀ 'ਤੇ ਸ਼ੋਅ 'ਸਟਾਰ ਫਿੱਟ' : ਪੀਟੀਸੀ ਪੰਜਾਬੀ ਗੋਲਡ ਦਾ ਸ਼ੋਅ ਸਟਾਰ ਫ਼ਿੱਟ ਜਿਸ ਨੂੰ ਹੁਣ ਦਰਸ਼ਕ ਪੀਟੀਸੀ ਪੰਜਾਬੀ 'ਤੇ ਵੀ ਦੇਖ ਸਕਗਣੇ। ਜੀ ਹਾਂ ਸਟਾਰ ਫਿੱਟ ਇੱਕ ਅਜਿਹਾ ਸ਼ੋਅ ਹੀ ਜਿਸ 'ਚ ਸਿਤਾਰਿਆਂ ਦੇ ਫਿੱਟ ਰਹਿਣ ਦੇ ਰਾਜ਼ ਦਰਸ਼ਕਾਂ ਅੱਗੇ ਖੁੱਲਦੇ ਹਨ। ਇਸੇ ਤਹਿਤ ਦੁਨੀਆਂ ਦੇ ਭੰਗੜਾ ਕਰਾਊਨ ਜਿੰਨ੍ਹਾਂ ਦੇ ਸਟਾਈਲ 'ਤੇ ਹਰ ਕੋਈ ਫ਼ਿਦਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਜੈਜ਼ੀ ਬੀ ਹੋਰਾਂ ਦੀ।

ਹੋਰ ਵੇਖੋ : ਡਾਇਰੈਕਟਰ ਨੂੰ ਗਗਨ ਕੋਕਰੀ ਖਿਲਾਫ ਕਿਉਂ ਭੜਕਾਉਂਦੀ ਰਹੀ ਮੋਨਿਕਾ ਗਿੱਲ, ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਪੁੱਛੇ ਸਵਾਲ, ਦੇਖੋ ਵੀਡੀਓ

ਜੈਜ਼ੀ ਬੀ ਆਪਣੇ ਆਪ ਨੂੰ ਕਾਫ਼ੀ ਮੈਂਟੇਨ ਰੱਖਦੇ ਹਨ। ਆਖਿਰ ਉਹਨਾਂ ਦੇ ਸਿਹਤਮੰਦ ਰਹਿਣ ਦਾ ਕੀ ਰਾਜ਼ ਹੈ, ਉਹ ਕੀ ਖਾਂਦੇ ਹਨ ਅਤੇ ਜਿੰਮ 'ਚ ਕਿੰਨਾਂ ਸਮਾਂ ਅਤੇ ਕਿਹੋ ਜਿਹੀ ਮਿਹਨਤ ਕਰਦੇ ਹਨ। ਇਹ ਸਭ ਰਾਜ਼ ਖੁੱਲਣਗੇ ਸ਼ੋਅ ਸਟਾਰ ਫਿੱਟ 'ਚ ਜਿਹੜਾ 11 ਅਪ੍ਰੈਲ ਵੀਰਵਾਰ ਵਾਲੇ ਦਿਨ ਰਾਤੀ 8:30 ਵਜੇ ਪੀਟੀਸੀ ਪੰਜਾਬੀ 'ਤੇ ਦਿਖਾਇਆ ਜਾਵੇਗਾ। ਇਸ ਸ਼ੋਅ 'ਚ ਹੋਰ ਵੀ ਕਈ ਪੰਜਾਬੀ ਸਟਾਰਜ਼ ਦੇ ਫਿੱਟਨਸ ਦੇ ਰਾਜ਼ ਦਰਸ਼ਕਾਂ ਦੇ ਸਾਹਮਣੇ ਆਉਣਗੇ। ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ 'ਤੇ ਸ਼ੋਅ ਵੀਰਵਾਰ ਰਾਤੀ 8:30 ਵਜੇ ਹੋਸਟ ਮੁਨੀਸ਼ ਪੁਰੀ ਦੇ ਨਾਲ।

Related Post