ਕੰਵਰ ਗਰੇਵਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਪੰਜਾਬੀ ਗਾਇਕ’, ਪੀਟੀਸੀ ਪੰਜਾਬੀ ਤੇ ਹੋਵੇਗਾ ਰਿਲੀਜ਼

By  Shaminder March 18th 2020 03:26 PM -- Updated: March 20th 2020 11:20 PM

ਕੰਵਰ ਗਰੇਵਾਲ ਜਲਦ ਹੀ ਆਪਣੀ ਆਵਾਜ਼ ‘ਚ ਨਵਾਂ ਗੀਤ ਲੈ ਕੇ ਆਉਣ ਵਾਲੇ ਹਨ । ਇਸ ਗੀਤ ਨੂੰ ਪੀਟੀਸੀ ਪੰਜਾਬੀ ‘ਤੇ 20 ਮਾਰਚ ਨੂੰ ਰਿਲੀਜ਼ ਕੀਤਾ ਜਾਵੇਗਾ ।‘ਪੰਜਾਬੀ ਗਾਇਕ’ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਜਾਵੇਗਾ । ਇਸ ਗੀਤ ਦੇ ਟਾਈਟਲ ਤੋਂ ਹੀ ਸਾਫ ਹੈ ਕਿ ਗੀਤ ‘ਚ ਕੰਵਰ ਗਰੇਵਾਲ ਗਾਇਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਅਤੇ ਉਸ ਦੇ ਗਾਣੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਇਸ ਬਾਰੇ ਗੱਲ ਕਰਦੇ ਹੋਏ ਨਜ਼ਰ ਆਉਣਗੇ ।

ਹੋਰ ਵੇਖੋ:ਸੂਫੀ ਗਾਣਿਆਂ ਦਾ ਆਨੰਦ ਮਾਨਣ ਲਈ ਪੀਟੀਸੀ ਪੰਜਾਬੀ ’ਤੇ ਦੇਖੋ ਸੂਫ਼ੀ ਗਾਇਕ ਕੰਵਰ ਗਰੇਵਾਲ ਦੀ ਪ੍ਰਫਾਰਮੈਂਸ

https://www.instagram.com/p/B93mx4QlX4T/

ਫ਼ਿਲਹਾਲ ਗਾਣੇ ਦਾ ਟੀਜ਼ਰ ਜਾਰੀ ਕੀਤਾ ਗਿਆ ਹੈ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੂਰਾ ਗਾਣਾ ਵੇਖੋ ਸਿਰਫ਼ ਪੀਟੀਸੀ ਪੰਜਾਬੀ ‘ਤੇ ।

https://www.instagram.com/p/B93PVCfJ5s8/

ਕੰਵਰ ਗਰੇਵਾਲ ਇੱਕ ਅਜਿਹੇ ਗਾਇਕ ਨੇ ਜੋ ਆਪਣੀ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ।ਉਨ੍ਹਾਂ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਉਹ ਆਪਣੇ ਗੀਤਾਂ ਨੂੰ ਸੂਫ਼ੀਆਨਾ ਅੰਦਾਜ਼ ਦੇ ਨਾਲ-ਨਾਲ ਯੰਗਸਟਰ ਦੀ ਪਸੰਦ ਦਾ ਵੀ ਖ਼ਾਸ ਖਿਆਲ ਰੱਖਦੇ ਨੇ ।

 

Related Post