ਵਿਸਾਖੀ ਦੇ ਤਿਉਹਾਰ ਦੀਆਂ ਖੁਸ਼ੀਆਂ ਕਰੋ ਦੁੱਗਣੀਆਂ, ਪੀਟੀਸੀ ਪੰਜਾਬੀ ‘ਤੇ ਦੇਖੋ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ

By  Rupinder Kaler April 13th 2020 11:15 AM

ਅੱਜ 13 ਅਪ੍ਰੈਲ ਯਾਨੀ ਵਿਸਾਖੀ ਦਾ ਦਿਹਾੜਾ ਹੈ, ਪਰ ਲਾਕਡਾਊਨ ਕਰਕੇ ਹਰ ਕੋਈ ਆਪਣੇ ਘਰ ਵਿੱਚ ਬੰਦ ਹੋ ਕੇ ਰਹਿ ਗਿਆ ਹੈ । ਇਸ ਤਰ੍ਹਾਂ ਕਰਨਾ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਕੋਰੋਨਾ ਮਹਾਂਮਾਰੀ ਨੂੰ ਹਰਾਉਣਾ ਹੈ ਤਾਂ ਸਾਨੂੰ ਘਰ ਵਿੱਚ ਰਹਿਣਾ ਪਵੇਗਾ ਹੀ । ਤੁਸੀਂ ਖੁਸ਼ੀ ਦੇ ਇਸ ਦਿਹਾੜੇ ‘ਤੇ ਘਰ ਵਿੱਚ ਬੋਰ ਨਾ ਹੋਵੋ ਇਸ ਲਈ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੀ ਵਿਸਾਖੀ ਨੂੰ ਖ਼ਾਸ ਬਨਾਉਣ ਜਾ ਰਿਹਾ ਹੈ ।

https://www.instagram.com/p/B-4bIocBiap/

ਤੁਸੀਂ ਘਰ ਵਿੱਚ ਰਹਿ ਕੇ ਵੀ ਇਸ ਤਿਉਹਾਰ ਦੀਆਂ ਖੁਸ਼ੀਆਂ ਤੇ ਖੇੜਿਆਂ ਨੂੰ ਮਾਣ ਸਕੋਗੇ ਕਿਉਂਕਿ ਪੀਟੀਸੀ ਨੈੱਟਵਰਕ ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ, ਪੀਟੀਸੀ ਮਿਊਜ਼ਿਕ ਤੇ ਪੀਟੀਸੀ ਗੋਲਡ ’ਤੇ ਐਂਟਰਟੇਨਮੈਂਟ ਨਾਲ ਭਰਪੂਰ ਲਗਾਤਾਰ ਪ੍ਰੋਗਾਰਮ ਪੇਸ਼ ਕਰ ਰਿਹਾ ਹੈ । ਐਂਟਰਟੇਨਮੈਂਟ ਦੇ ਇਸ ਮੇਲੇ ਵਿੱਚ ਤੁਸੀਂ ਨਵੇਂ ਤੋਂ ਨਵੇਂ ਗਾਣੇ, ਵੱਖ ਵੱਖ ਗਾਇਕਾਂ ਦੀ ਪ੍ਰਫਾਰਮੈਂਸ, ਹਿੱਟ ਪੰਜਾਬੀ ਫ਼ਿਲਮਾਂ ਦਾ ਆਨੰਦ ਮਾਣ ਸਕੋਗੇ ।

https://www.instagram.com/p/B-6LSkVhRu2/

ਪੀਟੀਸੀ ਪੰਜਾਬੀ ’ਤੇ ਅੱਜ ਯਾਨੀ 13 ਅਪ੍ਰੈਲ 12.30 ਵਜੇ ਤੁਸੀਂ ਜਿੰਮੀ ਸ਼ੇਰਗਿੱਲ ਅਤੇ ਜਸਵਿੰਦਰ ਭੱਲਾ ਦੀ ਫ਼ਿਲਮ ‘ਵਿਸਾਖੀ ਲਿਸਟ’ ਦਾ ਆਨੰਦ ਮਾਣ ਸਕੋਗੇ ਇੱਥੇ ਹੀ ਬਸ ਨਹੀਂ ਅੱਜ ਦੇ ਦਿਨ ਹੀ ਰਾਤ 8.00 ਵਜੇ, ਸਰਗੁਣ ਮਹਿਤਾ ਅਤੇ ਬਿੰਨੂ ਦੀ ਫ਼ਿਲਮ‘ਝੱਲੇ’ ਪ੍ਰਸਾਰਿਤ ਕੀਤੀ ਜਾਵੇਗੀ। ਹੁਣ ਦੇਰ ਕਿਸ ਗੱਲ ਦੀ ਟੀਵੀ ਆਨ ਕਰੋ ਤੇ ਟਿਊਨ ਕਰੋ ਪੀਟੀਸੀ ਪੰਜਾਬੀ ਤੇ ਘਰ ਬੈਠੇ ਹੀ ਆਨੰਦ ਮਾਣੋ ਵਿਸਾਖੀ ਮੇਲੇ ਦਾ ।

https://www.instagram.com/p/B-xBQVlFC52/

Related Post