ਨਵ ਇੰਦਰ ਦੇ ਗਾਣੇ 'ਵੱਖਰਾ ਸਵੈਗ' 'ਤੇ ਕੰਗਨਾ ਰਨਾਵਤ ਨੇ ਪੰਜਾਬਣ ਬਣ ਖੂਬ ਪਾਇਆ ਭੰਗੜਾ

By  Rupinder Kaler July 19th 2019 05:40 PM

ਪੰਜਾਬੀ ਗਾਣਿਆਂ ਦਾ ਜਾਦੂ ਲੋਕਾਂ ਦੇ ਸਿਰ ਚੜ ਬੋਲ ਰਿਹਾ ਹੈ । ਬਾਲੀਵੁੱਡ ਦੀ ਹਰ ਦੂਜੀ ਫ਼ਿਲਮ ਵਿੱਚ ਪੰਜਾਬੀ ਗਾਣੇ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ ਜਾਂ ਫਿਰ ਪੁਰਾਣੇ ਗਾਣਿਆਂ ਨੂੰ ਫ਼ਿਲਮਾਂ ਵਿੱਚ ਨਵੇਂ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਕੁਝ ਦਿਨ ਪਹਿਲਾਂ ਹੀ ਕੰਗਨਾ ਰਨਾਵਤ ਦੀ ਫ਼ਿਲਮ 'ਜਜਮੈਂਟਲ ਹੈ ਕਿਆ' ਦਾ ਗਾਣਾ 'ਦ ਵੱਖਰਾ ਸਵੈਗ' ਰਿਲੀਜ਼ ਹੋਇਆ ਹੈ ਜਿਸ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ।

ਇਸ ਸੌਂਗ 'ਚ ਕੰਗਨਾ ਦਾ ਪੰਜਾਬੀ ਰੂਪ ਦੇਖਣ ਨੂੰ ਮਿਲਿਆ ਤੇ ਉਹ ਸੂਟ ਸਲਵਾਰ 'ਚ ਸਰਦਾਰਨੀ ਬਣ ਅਪਣਾ ਸਵੈਗ ਦਿਖਾਉਂਦੀ ਨਜ਼ਰ ਆਈ। ਹੁਣ ਮੇਕਰਸ ਨੇ ਇਸ ਗਾਣੇ ਦੀ ਮੇਕਿੰਗ ਵੀਡੀਓ ਨੂੰ ਰਿਲੀਜ਼ ਕੀਤਾ ਹੈ ਜਿਸ 'ਚ ਇਹ ਦਿਖਾਇਆ ਗਿਆ ਹੈ ਕਿ ਇਸ ਦੀ ਸ਼ੂਟਿੰਗ ਕਿਵੇਂ ਹੋਏ। ਇਸ ਮੇਕਿੰਗ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਸਿਤਾਰਿਆਂ ਨੇ ਸ਼ੂਟਿੰਗ ਦੇ ਦੌਰਾਨ ਕਿੰਨੀ ਮਸਤੀ ਕੀਤੀ ਹੈ।

ਇਹ ਪੰਜਾਬੀ ਗਾਣਾ ਸਾਲ 2005 'ਚ ਬਾਦਸ਼ਾਹ ਤੇ ਨਵ ਇੰਦਰ ਦੇ ਗਾਣੇ 'ਵੱਖਰਾ ਸਵੈਗ' ਦਾ ਰੀਮਿਕਸ ਵਰਜਨ ਹੈ। ਇਸ ਨੂੰ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਤੇ ਇਸ ਨੂੰ ਬੋਸਕੋ ਮਾਰਟਿਸ ਨੇ ਕੋਰੀਓਗ੍ਰਾਫ ਕੀਤਾ ਹੈ। ਫ਼ਿਲਮ 26  ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ 'ਜਜਮੈਂਟਲ ਹੈ ਕਿਆ' ਦੀ ਕਹਾਣੀ ਮਰਡਰ ਮਿਸਟਰੀ ਹੈ ਜਿਸ ਦੇ ਦੋ ਸਸਪੈਕਟ ਹਨ। ਇਸ ਮਰਡਰ ਦਾ ਜਿਨ੍ਹਾਂ ਦੋ ਲੋਕਾਂ 'ਤੇ ਸ਼ੱਕ ਹੈ ਉਹ ਥੋੜ੍ਹੇ ਸਿਰਫਿਰੇ ਹਨ ਜਾਂ ਇੰਜ ਕਹਿ ਲਿਓ ਕਿ ਉਹ ਅਜਿਹਾ ਹੋਣ ਦਾ ਦਿਖਾਵਾ ਕਰ ਰਹੇ ਹਨ।

Related Post