ਇੱਕ ਕੁੜੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਣਾ ਦਿੰਦੀ ਹੈ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਦਰੜੀ’

By  Shaminder April 9th 2020 03:51 PM

ਪੀਟੀਸੀ ਬਾਕਸ ਆਫ਼ਿਸ ਦੀਆਂ ਸ਼ਾਰਟ ਫ਼ਿਲਮਾਂ ‘ਚ ਹਰ ਵਾਰ ਤੁਹਾਨੁੰ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ ।ਇਸ ਹਫ਼ਤੇ ਯਾਨੀ ਕਿ 10 ਅਪ੍ਰੈਲ, ਦਿਨ ਸ਼ੁੱਕਰਵਾਰ, ਰਾਤ ਨੂੰ 8:00 ਵਜੇ ਵੀ ਤੁਹਾਨੂੰ ਨਵੀਂ ਫ਼ਿਲਮ ਵਿਖਾਈ ਜਾਵੇਗੀ, ਜਿਸ ਦਾ ਨਾਂਅ ਹੈ 'ਦਰੜੀ' । ਇਸ ਫ਼ਿਲਮ ਦੀ ਕਹਾਣੀ ਇੱਕ ਅਜਿਹੀ ਮੁਟਿਆਰ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਜ਼ਿੰਦਗੀ ‘ਚ ਅੱਤ ਦੀ ਗਰੀਬੀ ਦੀ ਸ਼ਿਕਾਰ ਹੈ ਅਤੇ ਉਸ ਨੂੰ ਜ਼ਿੰਦਗੀ ‘ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।

https://www.instagram.com/p/B-uCg4xh0ys/

ਉਹ ਆਪਣੀ ਜ਼ਿੰਦਗੀ ‘ਚ ਆਉਣ ਵਾਲੀਆਂ ਚੁਣੌਤੀਆਂ ਨੂੰ ਕਿਸ ਤਰ੍ਹਾਂ ਪਾਰ ਕਰਦੀ ਹੈ ਇਹ ਵੇਖਣ ਨੂੰ ਮਿਲੇਗਾ ਫ਼ਿਲਮ ‘ਦਰੜੀ’ ‘ਚ । ਜਸਰਾਜ ਸਿੰਘ ਭੱਟੀ ਦੇ ਨਿਰਦੇਸ਼ਨ ‘ਚ ਬਣੀ ਇਸ ਫ਼ਿਲਮ ‘ਚ ਮਹਿਲਾ ਸਸ਼ਕਤੀਕਰਨ ਨੂੰ ਵੀ ਦਰਸਾਇਆ ਗਿਆ ਹੈ ।

https://www.instagram.com/p/B-o4UHSBYSV/

ਇਸ ਫ਼ਿਲਮ ‘ਚ ਇੱਕ ਮੁਟਿਆਰ ਦੇ ਹੌਸਲੇ ਨੂੰ ਬਿਆਨ ਕੀਤਾ ਗਿਆ ਹੈ ਅਤੇ ਉਹ ਕੁੜੀ ਫਿਰ ਆਪਣੇ ਹਾਲਾਤਾਂ ਨੂੰ ਕਿਵੇਂ ਸੁਧਾਰਦੀ ਹੈ । ਇਹ ਸਭ ਕੁਝ ਵੇਖਣ ਨੂੰ ਮਿਲੇਗਾ ਜਸਰਾਜ ਸਿੰਘ ਭੱਟੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ‘ਦਰੜੀ’ ‘ਚ । ਸੋ ਵੇਖਣਾ ਨਾਂ ਭੁੱਲਣਾ ਪੀਟੀਸੀ ਬਾਕਸ ਆਫ਼ਿਸ ਦੀ ਇਹ ਫ਼ਿਲਮ 10 ਅਪ੍ਰੈਲ, ਦਿਨ ਸ਼ੁੱਕਰਵਾਰ, ਰਾਤ ਨੂੰ 8:00 ਵਜੇ।

Related Post