ਅੱਜ ਸ਼ਾਮ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਕਰਟਨ ਰੇਜ਼ਰ

By  Shaminder March 21st 2022 05:42 PM

ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੂਰਤ ਅਤੇ ਸੀਰਤ ਦਾ ਮੁਕਾਬਾਲਾ ਸ਼ੁਰੂ ਹੋਣ ਜਾ ਰਿਹਾ ਹੈ । ਮਿਸ ਪੀਟੀਸੀ ਪੰਜਾਬੀ 2022  (Miss PTC Punjabi 2022) ਦਾ ਕਰਟਨ ਰੇਜ਼ਰ (Curtain Raiser )ਤੁਸੀਂ ਅੱਜ ਯਾਨੀ 21  ਮਾਰਚ ਨੂੰ ਵੇਖ ਸਕਦੇ ਹੋ । ਇਸ ਰਿਆਲਟੀ ਸ਼ੋਅ ‘ਚ ਪੰਜਾਬੀ ਮੁਟਿਆਰਾਂ ਆਪਣੇ ਹੁਸਨ ਦੇ ਨਾਲ ਨਾਲ ਆਪਣੇ ਗਿਆਨ ਦਾ ਵੀ ਜਲਵਾ ਵੀ ਵਿਖਾਉਣਗੀਆਂ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਮੁਟਿਆਰਾਂ ਦੀ ਚੋਣ ਦੇ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਆਡੀਸ਼ਨ ਲਏ ਗਏ ਸਨ ।

Watch 'Miss PTC Punjabi 2022' on PTC Punjabi from March 21 Image Source: Instagram

ਹੋਰ ਪੜ੍ਹੋ : 21 ਮਾਰਚ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਕਰਟਨ ਰੇਜ਼ਰ

ਜਿਸ ਤੋਂ ਬਾਅਦ ਸਾਡੇ ਪਾਰਖੀ ਜੱਜ ਸਾਹਿਬਾਨਾਂ ਨੇ ਇਨ੍ਹਾਂ ਮੁਟਿਆਰਾਂ ਨੂੰ ਹਰ ਕਸੌਟੀ ਦੇ ਪਰਖਿਆ ਅਤੇ ਹੁਣ ਜਲਦ ਹੀ ਇਨ੍ਹਾਂ ਮੁਟਿਆਰਾਂ ਦੇ ਟੈਲੇਂਟ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖਿਆ ਜਾਵੇਗਾ ।ਇਹ ਰਿਆਲਟੀ ਸ਼ੋਅ ਉਨ੍ਹਾਂ ਪੰਜਾਬੀ ਕੁੜੀਆਂ ਦੇ ਹੁਨਰ ਨੂੰ ਨਵੀਂ ਪਛਾਣ ਦਿੰਦਾ ਹੈ । ਜਿਨ੍ਹਾਂ ਕੋਲ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਕੋਈ ਜ਼ਰੀਆ ਨਹੀਂ ਹੁੰਦਾ ।

ਇਹ ਸ਼ੋਅ ਨਾ ਸਿਰਫ਼ ਇਨ੍ਹਾਂ ਮੁਟਿਆਰਾਂ ਨੂੰ ਨਵੀਂ ਪਛਾਣ ਦਿੰਦਾ ਹੈ, ਬਲਕਿ ਇਸ ਸ਼ੋਅ ‘ਚ ਹਿੱਸਾ ਲੈਣ ਤੋਂ ਬਾਅਦ ਇਨ੍ਹਾਂ ਮੁਟਿਆਰਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਅਤੇ ਵੱਖ ਵੱਖ ਫੀਲਡ ‘ਚ ਇਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਹੈ।ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਦੇ ਹੁਨਰ ਨੂੰ ਪਰਖਣ ਲਈ ਹਰ ਸਾਲ ਰਿਆਲਟੀ ਸ਼ੋਅ ਕਰਵਾਏ ਜਾਂਦੇ ਹਨ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕਰਨ ਦੇ ਲਈ ਵੀ ਅਵਾਰਡ ਸਮਾਰੋਹ ਕਰਵਾਏ ਜਾਂਦੇ ਹਨ ।

 

View this post on Instagram

 

A post shared by PTC Punjabi (@ptcpunjabi)

Related Post