ਅੱਜ ਸ਼ਾਮ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਕਰਟਨ ਰੇਜ਼ਰ
ਅੱਜ ਸ਼ਾਮ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਕਰਟਨ ਰੇਜ਼ਰ
ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੂਰਤ ਅਤੇ ਸੀਰਤ ਦਾ ਮੁਕਾਬਾਲਾ ਸ਼ੁਰੂ ਹੋਣ ਜਾ ਰਿਹਾ ਹੈ । ਮਿਸ ਪੀਟੀਸੀ ਪੰਜਾਬੀ 2022 (Miss PTC Punjabi 2022) ਦਾ ਕਰਟਨ ਰੇਜ਼ਰ (Curtain Raiser )ਤੁਸੀਂ ਅੱਜ ਯਾਨੀ 21 ਮਾਰਚ ਨੂੰ ਵੇਖ ਸਕਦੇ ਹੋ । ਇਸ ਰਿਆਲਟੀ ਸ਼ੋਅ ‘ਚ ਪੰਜਾਬੀ ਮੁਟਿਆਰਾਂ ਆਪਣੇ ਹੁਸਨ ਦੇ ਨਾਲ ਨਾਲ ਆਪਣੇ ਗਿਆਨ ਦਾ ਵੀ ਜਲਵਾ ਵੀ ਵਿਖਾਉਣਗੀਆਂ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਮੁਟਿਆਰਾਂ ਦੀ ਚੋਣ ਦੇ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਆਡੀਸ਼ਨ ਲਏ ਗਏ ਸਨ ।
Image Source: Instagram
ਹੋਰ ਪੜ੍ਹੋ : 21 ਮਾਰਚ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਕਰਟਨ ਰੇਜ਼ਰ
ਜਿਸ ਤੋਂ ਬਾਅਦ ਸਾਡੇ ਪਾਰਖੀ ਜੱਜ ਸਾਹਿਬਾਨਾਂ ਨੇ ਇਨ੍ਹਾਂ ਮੁਟਿਆਰਾਂ ਨੂੰ ਹਰ ਕਸੌਟੀ ਦੇ ਪਰਖਿਆ ਅਤੇ ਹੁਣ ਜਲਦ ਹੀ ਇਨ੍ਹਾਂ ਮੁਟਿਆਰਾਂ ਦੇ ਟੈਲੇਂਟ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖਿਆ ਜਾਵੇਗਾ ।ਇਹ ਰਿਆਲਟੀ ਸ਼ੋਅ ਉਨ੍ਹਾਂ ਪੰਜਾਬੀ ਕੁੜੀਆਂ ਦੇ ਹੁਨਰ ਨੂੰ ਨਵੀਂ ਪਛਾਣ ਦਿੰਦਾ ਹੈ । ਜਿਨ੍ਹਾਂ ਕੋਲ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਕੋਈ ਜ਼ਰੀਆ ਨਹੀਂ ਹੁੰਦਾ ।

ਇਹ ਸ਼ੋਅ ਨਾ ਸਿਰਫ਼ ਇਨ੍ਹਾਂ ਮੁਟਿਆਰਾਂ ਨੂੰ ਨਵੀਂ ਪਛਾਣ ਦਿੰਦਾ ਹੈ, ਬਲਕਿ ਇਸ ਸ਼ੋਅ ‘ਚ ਹਿੱਸਾ ਲੈਣ ਤੋਂ ਬਾਅਦ ਇਨ੍ਹਾਂ ਮੁਟਿਆਰਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਅਤੇ ਵੱਖ ਵੱਖ ਫੀਲਡ ‘ਚ ਇਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਹੈ।ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਦੇ ਹੁਨਰ ਨੂੰ ਪਰਖਣ ਲਈ ਹਰ ਸਾਲ ਰਿਆਲਟੀ ਸ਼ੋਅ ਕਰਵਾਏ ਜਾਂਦੇ ਹਨ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕਰਨ ਦੇ ਲਈ ਵੀ ਅਵਾਰਡ ਸਮਾਰੋਹ ਕਰਵਾਏ ਜਾਂਦੇ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
