ਅੱਜ ਸ਼ਾਮ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਆਡੀਸ਼ਨ ਰਾਊਂਡ

Written by  Shaminder   |  March 22nd 2022 06:02 PM  |  Updated: March 22nd 2022 06:02 PM

ਅੱਜ ਸ਼ਾਮ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਆਡੀਸ਼ਨ ਰਾਊਂਡ

ਪੀਟੀਸੀ ਪੰਜਾਬੀ ‘ਤੇ ਸੂਰਤ ਅਤੇ ਸੀਰਤ ਦਾ ਮੁਕਾਬਲੇ ਦਾ ਆਗਾਜ਼ ਅੱਜ ਤੋਂ ਹੋ ਰਿਹਾ ਹੈ । ਅੱਜ ਇਸ ਸ਼ੋਅ ‘ਚ ਪੰਜਾਬੀ ਮੁਟਿਆਰਾਂ ਦੇ ਆਡੀਸ਼ਨ ਵਿਖਾਏ ਜਾਣਗੇ ।ਮਿਸ ਪੀਟੀਸੀ ਪੰਜਾਬੀ 2022 (Miss PTC Punjabi 2022) ਦੇ ਆਡੀਸ਼ਨ ਰਾਊਂਡ ‘ਚ ਸਾਡੇ ਜੱਜ ਸਾਹਿਬਾਨਾਂ ਦੀ ਪਾਰਖੀ ਨਜ਼ਰ ਇਨ੍ਹਾਂ ਸੋਹਣੀਆਂ ਮੁਟਿਆਰਾਂ ਦੇ ਹੁਨਰ ਨੂੰ ਪਰਖੇਗੀ ।ਸਤਿੰਦਰ ਸੱਤੀ, ਹਿਮਾਂਸ਼ੀ ਖੁਰਾਣਾ ਅਤੇ ਗੈਵੀ ਚਾਹਲ ਬਤੌਰ ਜੱਜ ਇਸ ਸ਼ੋਅ ‘ਚ ਨਜ਼ਰ ਆਉਣਗੇ ।ਜੋ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖਣਗੇ ।

Watch 'Miss PTC Punjabi 2022' on PTC Punjabi from March 21 Image Source: Instagram

ਹੋਰ ਪੜ੍ਹੋ : ਅੱਜ ਸ਼ਾਮ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਕਰਟਨ ਰੇਜ਼ਰ

ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣ ਸਕਦੇ ਹੋ । ਅੱਜ ਰਾਤ 8 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ । ਇਸ ਤੋਂ ਪਹਿਲਾਂ ਇਸ ਰਿਆਲਟੀ ਸ਼ੋਅ ਦਾ ਕਰਟਨ ਰੇਜ਼ਰ ਵਿਖਾਇਆ ਗਿਆ ਸੀ ।ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਮੁਟਿਆਰਾਂ ਨੂੰ ਅਜਿਹਾ ਮੰਚ ਪ੍ਰਦਾਨ ਕਰਵਾਇਆ ਜਾਂਦਾ ਹੈ । ਜਿਸ ਦੇ ਜ਼ਰੀਏ ਇਨ੍ਹਾਂ ਮੁਟਿਆਰਾਂ ਨੂੰ ਦੁਨੀਆ ਦੇ ਸਾਹਮਣੇ ਆਪਣੇ ਹੁਨਰ ਨੂੰ ਵਿਖਾਉਣ ਦਾ ਮੌਕਾ ਮਿਲਦਾ ਹੈ ।

Miss PTC Punjabi 2022 bathinda

ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਰਿਆਲਟੀ ਸ਼ੋਅਜ਼ ਵਿਖਾਏ ਜਾਂਦੇ ਹਨ । ਪੀਟੀਸੀ ਪੰਜਾਬੀ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਨੂੰ ਅਜਿਹਾ ਮੰਚ ਪ੍ਰਦਾਨ ਕਰ ਰਿਹਾ ਹੈ । ਜਿਸ ਦੇ ਜ਼ਰੀਏ ਉਨ੍ਹਾਂ ਦਾ ਟੈਲੇਂਟ ਪੂਰੀ ਦੁਨੀਆ ਦੇ ਸਾਹਮਣੇ ਆਉਂਦਾ ਹੈ । ਪੀਟੀਸੀ ਪੰਜਾਬੀ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ । ਦਰਸ਼ਕਾਂ ਦੇ ਹਰ ਵਰਗ ਨੂੰ ਧਿਆਨ ‘ਚ ਰੱਖਦੇ ਹੋਏ ਕੰਟੈਂਟ ਤਿਆਰ ਕੀਤਾ ਜਾਂਦਾ ਹੈ ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network