ਨਰਾਤਿਆਂ 'ਚ ਮਾਂ ਦੀ ਪੂਜਾ ਦਾ ਅੱਜ ਦੂਜਾ ਦਿਨ,ਕਲਾਕਾਰ ਵੀ ਲੈ ਰਹੇ ਮਾਂ ਦਾ ਅਸ਼ੀਰਵਾਦ

By  Shaminder October 11th 2018 05:17 AM

ਨਰਾਤਿਆਂ ਦਾ ਅੱਜ ਦੂਜਾ ਦਿਨ ਹੈ ਅਤੇ ਅੱਜ ਮਾਂ ਦੇ ਦੂਜੇ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ ।ਸੈਲੀਬਰੇਟੀ ਵੀ ਮਾਂ ਦੀ ਪੂਜਾ ਅਰਚਨਾ ਕਰ ਰਹੇ ਨੇ ਅਤੇ ਮਾਂ ਨੂੰ ਮਨਾਉਣ ਲਈ ਉਸ ਦੇ ਚਰਨਾਂ 'ਚ ਨਤਮਸਤਕ ਹੋ ਰਹੇ ਨੇ । ਨੇਹਾ ਕੱਕੜ ਨੇ ਹੀ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ । ਜਿਸ 'ਚ ਉਹ ਮਾਂ ਦੀ ਮੂਰਤੀ ਦੇ ਕੋਲ ਖੜੀ ਹੈ ਅਤੇ ਸਭ ਨੂੰ ਨਰਾਤਿਆਂ ਦੀ ਵਧਾਈ ਦੇ ਰਹੀ ਹੈ ।

ਹੋਰ ਵੇਖੋ : ਮਾਸਟਰ ਸਲੀਮ ਨੇ ਨਰਾਤਿਆਂ ਦੇ ਮੌਕੇ ‘ਤੇ ਕੱਢੀ ਭੇਂਟ ‘ਤੇਰਾ ਭਵਨ ਹੈ ਰੰਗ ਬਰੰਗਾ’

https://www.instagram.com/p/BoveVgrD--_/?hl=en&taken-by=nehakakkar

ਉੱਥੇ ਹੀ ਕਲੇਰ ਕੰਠ ਨੇ ਵੀ ਨਰਾਤਿਆਂ ਦੇ ਮੌਕੇ 'ਤੇ ਭੇਂਟਾ ਗਾ ਕੇ ਮਾਤਾ ਦੇ ਚਰਨਾਂ 'ਚ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ । ਉਨ੍ਹਾਂ ਨੇ ਆਪਣੇ ਇਸ ਪ੍ਰੋਗਰਾਮ ਦਾ ਵੀਡਿਓ ਵੀ ਸਾਂਝਾ ਕੀਤਾ ।ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਮਾਤਾ ਦੀ ਉਸਤਤ 'ਚ ਕਲੇਰ ਕੰਠ ਕਿਵੇਂ ਇੱਕ ਤੋਂ ਬਾਅਦ ਇੱਕ ਭੇਂਟ ਗਾ ਕੇ ਸਰੋਤਿਆਂ ਦੇ ਨੂੰ ਭਗਤੀ ਰਸ ਨਾਲ ਸਰਾਬੋਰ ਕਰ ਰਹੇ ਨੇ ।

https://www.instagram.com/p/BowIM_ggI5p/?hl=en&taken-by=kanthkalerofficial

ਨਰਾਤੇ ਪੂਰੇ ਨੌ ਦਿਨ ਤੱਕ ਚੱਲਣਗੇ ਅਤੇ ਇਸ ਦੌਰਾਨ ਮਾਂ ਦੇ ਭਗਤ ਮਾਂ ਦੀ ਪੂਜਾ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਹਾਸਲ ਕਰਕੇ ਮਨ ਮੰਗੀਆਂ ਮੁਰਾਦਾਂ ਪਾਉਣਗੇ । ਅਜਿਹਾ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਨਰਾਤਿਆਂ ਦੇ ਦੌਰਾਨ ਮਾਂ ਦੇ ਇਨ੍ਹਾਂ ਵੱਖ-ਵੱਖ ਰੂਪਾਂ ਦੀ ਪੂਜਾ ਕਰਨ ਨਾਲ ਹਰ ਸ਼ਰਧਾਲੂਆਂ ਦੇ ਮਨ ਦੀ ਹਰ ਮੁਰਾਦ ਪੂਰੀ ਹੁੰਦੀ ਹੈ ।ਉਂਝ ਤਾਂ ਮਾਂ ਦਾ ਹਮੇਸ਼ਾ ਹੀ ਆਪਣੇ ਸ਼ਰਧਾਲੂਆਂ ਦੀ ਹਰ ਮਨੋਕਾਮਨਾ ਪੂਰੀ ਕਰਦੀ ਹੈ। ਪਰ ਨਰਾਤਿਆਂ 'ਚ ਮਾਂ ਦੀ ਪੂਜਾ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ।ਇਸੇ ਲਈ ਤਾਂ ਹਰ ਉਮਰ ਅਤੇ ਹਰ ਵਰਗ ਦੇ ਲੋਕ ਇਨ੍ਹਾਂ ਦਿਨਾਂ ਦੌਰਾਨ ਮਾਂ ਦੀ ਪੂਜਾ ਕਰਦੇ ਨੇ ।

Related Post