ਮੇਕਿੰਗ ਆਫ 'ਯਾਰ ਜਿਗਰੀ ਕਸੂਤੀ ਡਿਗਰੀ' ਵੇਖੋ ਵੀਡਿਓ 

By  Shaminder September 21st 2018 08:28 AM

ਪਿਛਲੇ ਦਿਨੀਂ ਰਿਲੀਜ਼ ਹੋਈ ਕਸੂਤੀ ਡਿਗਰੀ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਤਿਆਰ ਕਰਨ ਲਈ ਇਸ 'ਚ ਮੌਜੂਦ ਕਲਾਕਾਰਾਂ ਨੁੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਇਹ ਵੇਖਣ ਨੂੰ ਮਿਲਿਆ 'ਮੇਕਿੰਗ ਆਫ ਯਾਰ ਜਿਗਰੀ ਕਸੂਤੀ ਡਿਗਰੀ' 'ਚ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਗੀਤ ਨੂੰ ਤਿਆਰ ਕਰਨ ਲਈ ਕਿੰਨੇ ਕਲਾਕਾਰਾਂ ਦੀ ਕਿੰਨੀ ਮਿਹਨਤ ਲੱਗੀ ਅਤੇ ਇਸ ਗੀਤ ਨੂੰ ਤਿਆਰ ਕਰਨ ਲਈ ਅਤੇ ਇਸ ਦੇ ਵੀਡਿਓ ਦੇ ਇੱਕ ਇੱਕ ਸੀਨ ਨੂੰ ਫਿਲਮਾਉਣ ਲਈ ਕਈ ਕਿੰਨੇ-ਕਿੰਨੇ ਟੇਕ ਲੈਣੇ ਪੈਂਦੇ ਸਨ ਅਤੇ ਜਦੋਂ ਤੱਕ ਇਸਦਾ ਇੱਕ ਦ੍ਰਿਸ਼ ਪਰਫੈਕਟ ਨਹੀਂ ਸੀ ਹੁੰਦਾ ਵਾਰ ਵਾਰ ਇਸ ਦ੍ਰਿਸ਼ ਨੂੰ ਫਿਲਮਾਇਆ ਜਾਂਦਾ ਸੀ ।

ਹੋਰ ਵੇਖੋ : ‘ਕਸੂਤੀ ਡਿਗਰੀ’ ਸੀਰੀਜ਼ ਦਾ ਦੂਜਾ ਗੀਤ ‘ਯਾਰ ਗੁਆਉਣੇ’ ਰਿਲੀਜ਼

https://www.youtube.com/watch?v=0-0AaPCUhIc

ਕਸੂਤੀ ਡਿਗਰੀ ਦੀ ਟੀਮ ਨੇ ਇਸ ਮੇਕਿੰਗ ਦਾ ਇੱਕ ਵੀਡਿਓ ਯੂਟਿਊਬ 'ਤੇ ਜਾਰੀ ਕੀਤਾ ਹੈ । ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਤੁਸੀਂ ਵੀ ਵੇਖੋ ਕਸੂਤੀ ਡਿਗਰੀ ਦੀ ਮੇਕਿੰਗ ।ਤੁਹਾਨੂੰ ਦੱਸ ਦਈਏ ਕਿ ਇਹ ਗੀਤ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ ।ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਮਿਸਟਾਬਾਜ਼ ਨੇ ,ਜਦਕਿ ਗੀਤ ਦੇ ਬੋਲ ਲਿਖੇ ਨੇ ਕਰਨ ਸੰਧਾਵਾਲੀਆ ਨੇ ।

Sharry Maan

ਸ਼ੈਰੀ ਮਾਨ ਨੇ ਹਿੱਟ ਗੀਤਾਂ ਦੀ ਇਬਾਰਤ ਨੂੰ ਬਰਕਰਾਰ ਰੱਖਦਿਆਂ ਹੋਇਆਂ ਇਸ ਗੀਤ ਲਈ ਕਿੰਨੀ ਮਿਹਨਤ ਕੀਤੀ ਹੈ ਇਸ ਦਾ ਅੰਦਾਜ਼ਾ ਇਸ ਗੀਤ ਦੀ ਮੇਕਿੰਗ ਆਫ 'ਯਾਰ ਜਿਗਰੀ ਕਸੂਤੀ ਡਿਗਰੀ' ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ ।ਕਿਉਂਕਿ ਜਿਸ ਤਰ੍ਹਾਂ ਭੱਠੀ ਵਿੱਚ ਤਪ ਕੇ ਸੋਨਾ ਕੁੰਦਨ ਬਣ ਜਾਂਦਾ ਹੈ ,ਉਸੇ ਤਰ੍ਹਾਂ ਜਦੋਂ ਤੱਕ ਸ਼ੈਰੀ ਮਾਨ ਨੂੰ ਇਹ ਅਹਿਸਾਸ ਨਾ ਹੋ ਜਾਵੇ ਕਿ ਉਨ੍ਹਾਂ ਦਾ ਕੰਮ ਪਰਫੈਕਟ ਹੈ ਉਦੋਂ ਤੱਕ ਉਹ ਇਸ ਨੂੰ ਪਰਦੇ 'ਤੇ ਜਾਂ ਫਿਰ ਉਸਦਾ ਆਡਿਓ ਰਿਲੀਜ਼ ਨਹੀਂ ਕਰਦੇ । ਇਹੀ ਕਾਰਨ ਹੈ ਕਿ ਉਨ੍ਹਾਂ ਦਾ ਹਰ ਗੀਤ ਸੁਪਰਹਿੱਟ ਹੁੰਦਾ ਹੈ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਬਹੁਤ ਹੀ ਪਸੰਦ ਆਉਂਦਾ ਹੈ ।

Sharry Maan

Related Post