ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਭਿਆਨਕ ਹਨੇਰੀ ਦੇ ਹੈਰਾਨ ਕਰਨ ਵਾਲੇ ਦ੍ਰਿਸ਼, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ

By  Shaminder June 22nd 2022 12:30 PM -- Updated: June 22nd 2022 12:34 PM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Sri Harmandir Sahib) ਦਾ ਇੱਕ ਵੀਡੀਓ (Video) ਸਾਹਮਣੇ ਆਇਆ ਹੈ । ਜਿਸ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਝੱਖੜ, ਮੀਂਹ ਅਤੇ ਹਨੇਰੀ ਦਾ ਖਤਰਨਾਕ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ । ਇਸ ਦੌਰਾਨ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ‘ਚ ਮੌਜੂਦ ਸੰਗਤਾਂ ਕੁਦਰਤ ਦਾ ਕਹਿਰ ਦੇਖ ਹੈਰਾਨ ਰਹਿ ਗਈਆਂ । ਕਿਉਂਕਿ ਇਸ ਹਨੇਰੀ ਅਤੇ ਝੱਖੜ ਦੇ ਦੌਰਾਨ ਸ੍ਰੀ ਹਰਮਿੰਦਰ ਸਾਹਿਬ ਜੀ ਦੀ ਪਰਿਕਰਮਾ ‘ਚ ਲੱਗੇ ਟੈਂਟ ਉੱਖੜ ਗਏ ਅਤੇ ਹਨੇਰੀ ਅਤੇ ਝੱਖੜ ਨੇ ਇਨ੍ਹਾਂ ਟੈਂਟਾਂ ਨੂੰ ਉਖਾੜ ਦਿੱਤਾ ।

Sachkhand Sri Harmandir sahib image From SGPC Website

ਹੋਰ ਪੜ੍ਹੋ : ਹਾਰਬੀ ਸੰਘਾ ਨੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ

ਇਸ ਦੌਰਾਨ ਉੱਥੇ ਮੌਜੂਦ ਸੰਗਤਾਂ ਦੇ ਵੱਲੋਂ ਕੁਦਰਤ ਦਾ ਕਹਿਰ ਕਿਸੇ ਨੇ ਆਪਣੇ ਮੋਬਾਈਲ ਕੈਮਰੇ ‘ਚ ਕੈਦ ਕਰ ਲਿਆ । ਦੱਸ ਦਈਏ ਕਿ ਇਸ ਤੂਫਾਨ ਦੇ ਦੌਰਾਨ ਕਈ ਚੀਜ਼ਾਂ ਉੱਡਦੀਆਂ ਹੋਈਆਂ ਵੇਖੀਆਂ ਗਈਆਂ । ਦੱਸ ਦਈਏ ਕਿ ਬੀਤੀ ਰਾਤ ਭਾਰੀ ਤੂਫਾਨ ਅੰਮ੍ਰਿਤਸਰ ‘ਚ ਆਇਆ ਸੀ ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸਾਂਝੀ ਕੀਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਹ ਪੁਰਾਣੀ ਤਸਵੀਰ

ਪਰ ਕੁਦਰਤ ਦੇ ਇਸ ਕਹਿਰ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ । ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ‘ਚ ਗੁਰਬਾਣੀ ਸਰਵਣ ਕਰਕੇ ਅਤੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੀਆਂ ਰਹੀਆਂ ।

Golden Temple Thunderstorm ,,-min

ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਹੈ ਅਤੇ ਕਈ ਥਾਵਾਂ ‘ਤੇ ਹਨੇਰੀ ਝੱਖੜ ਅਤੇ ਭਿਆਨਕ ਤੂਫ਼ਾਨ ਕਾਰਨ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਨੇ । ਦਰਬਾਰ ਸਾਹਿਬ ‘ਚ ਇਹ ਨਜ਼ਾਰਾ ਵੇਖ ਕੇ ਵੀ ਸੰਗਤਾਂ ਘਬਰਾ ਤਾਂ ਗਈਆਂ, ਪਰ ਗੁਰੂ ਦੇ ਨਾਮ ਦੇ ਸਿਮਰਨ ਨੇ ਹਰ ਡਰ ਨੂੰ ਦੂਰ ਕਰ ਦਿੱਤਾ ।

Related Post