ਹਿਮਾਂਸ਼ੀ ਖੁਰਾਣਾ ਦੀ ਪਰਫਾਰਮੈਂਸ ਦੌਰਾਨ ਲੋਕਾਂ ਨੇ ਕੀਤੀ ਹੂਟਿੰਗ,ਹਿਮਾਂਸ਼ੀ ਨੂੰ ਸਟੇਜ ਤੋਂ ਥੱਲੇ ਉਤਰਨ ਲਈ ਆਖਣ ਲੱਗੇ ਲੋਕ,ਵੀਡੀਓ ਵਾਇਰਲ

By  Shaminder July 2nd 2019 01:51 PM -- Updated: July 2nd 2019 01:54 PM

ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਕਿਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਨੇ । ਹਿਮਾਂਸ਼ੀ ਖੁਰਾਣਾ ਦੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਦਿਲਜੀਤ ਦੋਸਾਂਝ ਦੇ ਗਾਣੇ ਪਟਿਆਲਾ ਪੈੱਗ ਲਾ ਛੱਡੀਦਾ ਗੀਤ ਗਾ ਰਹੇ ਹਨ ।ਪਰ ਇੱਥੇ ਹਿਮਾਂਸ਼ੀ ਖੁਰਾਣਾ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।ਵੀਡੀਓ 'ਚ ਲੋਕ ਹਿਮਾਂਸ਼ੀ ਖੁਰਾਣਾ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ:ਹਿਮਾਂਸ਼ੀ ਖੁਰਾਣਾ ਨੇ ਆਪਣੇ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ

https://www.instagram.com/p/BzXrx_IlJtg/

ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਇੱਕ ਪ੍ਰਸਿੱਧ ਮਾਡਲ ਹਨ ਅਤੇ ਉਨ੍ਹਾਂ ਨੇ ਕਈ ਗੀਤਾਂ 'ਚ ਮਾਡਲਿੰਗ ਕੀਤੀ ਹੈ ਅਤੇ ਉਨ੍ਹਾਂ ਦਾ ਹਾਲ 'ਚ ਰਣਜੀਤ ਬਾਵਾ ਦੇ ਨਾਲ ਇੱਕ ਗੀਤ ਆਇਆ ਸੀ 'ਅੱਧੀ ਰਾਤ' ਇਸ ਗੀਤ 'ਚ ਉਨ੍ਹਾਂ ਨੇ ਮਾਡਲਿੰਗ ਕੀਤੀ ਸੀ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗ ਬਹੁਤ ਹੈ ਨਾਂਅ ਦਾ ਗੀਤ ਵੀ ਕੱਢਿਆ ਸੀ ।

https://www.instagram.com/p/BzYi3Dvg3ah/

ਸ਼ੋਅ ਨੂੰ ਵੇਖਣ ਆਏ ਲੋਕਾਂ ਨੇ ਹੂਟਿੰਗ ਸ਼ੁਰੂ ਕਰ ਦਿੱਤੀ ਅਤੇ ਲੋਕ ਹਿਮਾਂਸ਼ੀ ਨੂੰ ਸਟੇਜ ਤੋਂ ਥੱਲੇ ਜਾਣ ਲਈ ਆਖਣ ਲੱਗ ਪਏ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ । ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਲੋਕ ਹਿਮਾਂਸ਼ੀ ਖੁਰਾਣਾ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/BzXMQYkgTTb/

 

Related Post