ਵਾਇਸ ਆਫ ਪੰਜਾਬ ਸੀਜ਼ਨ-9 ਦੇ ਆਡੀਸ਼ਨਾਂ ਦਾ ਸਿਲਸਿਲਾ ਜਾਰੀ,ਲੁਧਿਆਣਾ 'ਚ ਆਡੀਸ਼ਨਾਂ ਨੂੰ ਲੈ ਕੇ ਨੌਜਵਾਨਾਂ 'ਚ ਉੁਤਸ਼ਾਹ

By  Shaminder December 12th 2018 12:12 PM

ਵਾਇਸ ਆਫ ਪੰਜਾਬ ਸੀਜ਼ਨ -9 ਲਈ ਆਡੀਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।ਇਸ ਆਡੀਸ਼ਨ ਨੂੰ ਲੈ ਕੇ ਨੌਜਵਾਨਾਂ 'ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ 'ਚ ਨੌਜਵਾਨ ਇਨਾਂ ਆਡੀਸ਼ਨਾਂ 'ਚ ਭਾਗ ਲੈ ਕੇ ਆਪਣੀ ਕਿਸਮਤ ਆਜ਼ਮਾ ਰਹੇ ਨੇ ।ਲੁਧਿਆਣਾ ਦੇ ਨੌਜਵਾਨਾਂ ਦਾ ਉਤਸ਼ਾਹ ਵੀ ਵੇਖਦਿਆਂ ਹੀ ਬਣ ਰਿਹਾ ਹੈ । ਇਸ ਆਡੀਸ਼ਨ 'ਚ ਭਾਗ ਲੈ ਕੇ ਜੇ ਤੁਸੀਂ ਵੀ ਸੁਰਾਂ ਦੇ ਦਮ 'ਤੇ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੁੰਦੇ ਹੋ ਤਾਂ ਸ਼ੁਰੂ ਹੋਣ ਜਾ ਰਿਹਾ ਵਾਇਸ ਆਫ ਪੰਜਾਬ ਸੀਜ਼ਨ -9 ਅਤੇ ਤੁਸੀਂ ਵੀ ਆਪਣੀ ਕਿਸਮਤ ਆਜ਼ਮਾ ਸਕਦੇ ਹੋ ।

ਹੋਰ ਵੇਖੋ : ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡਸ ਲੈ ਕੇ ਆ ਰਹੇ ਨੇ ਗਾਇਕ ਲਿਆਕਤ ਅਲੀ ਦਾ ‘ਬਾਪੂ’ ਗੀਤ

https://www.instagram.com/p/BrRob4ZHZqs/

ਇਸ ਲਈ ਤੁਹਾਡੇ ਕੋਲ ਲੋੜੀਂਦੀ ਯੋਗਤਾ ਹੋਣੀ ਵੀ ਜ਼ਰੂਰੀ ਹੈ ।ਇਸ ਲਈ ਉਮਰ ਹੱਦ ਅਠਾਰਾਂ ਤੋਂ ਪੱਚੀ ਸਾਲ ਤੱਕ ਰੱਖੀ ਗਈ ਹੈ ।ਇਸ ਲਈ ਜੇ ਤੁਹਾਨੂੰ ਵੀ ਹੈ ਆਪਣੇ ਸੁਰਾਂ 'ਤੇ ਯਕੀਨ ਤਾਂ ਤੁਸੀਂ ਆਪਣੇ ਆਡੀਸ਼ਨ ਦੇ ਸਕਦੇ ਹੋ । ਵਾਇਸ ਆਫ ਪੰਜਾਬ ਸੀਜ਼ਨ -9 ਦੇ ਲਈ ਆਡੀਸ਼ਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਰੱਖੇ ਗਏ ਨੇ ।ਮੋਹਾਲੀ 'ਚ ਦਸ ਦਸੰਬਰ ਨੂੰ ਆਡੀਸ਼ਨ ਕਰਵਾਏ ਗਏ ਸਨ।ਮੋਹਾਲੀ 'ਚ ਸਥਿਤ ਦਾਰਾ ਸਟੂਡਿਓ ,ਫੇਸ ਛੇ ਨੈਸ਼ਨਲ ਹਾਈਵੇ ਨੰਬਰ ਇੱਕੀ 'ਚ ਪਹੁੰਚ ਕੇ ਆਪਣੇ ਆਡੀਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਨੌਜਵਾਨਾਂ ਨੇ ਆਡੀਸ਼ਨ ਦਿੱਤੇ ਸਨ ।

vop -9 ludhiana auditions vop -9 ludhiana auditions

ਜੇ ਕਿਸੇ ਕਾਰਨ ਤੁਸੀਂ ਮੁਹਾਲੀ 'ਚ ਆਡੀਸ਼ਨ ਨਹੀਂ ਦੇ ਸਕੇ ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਇਸ ਲਈ ਤੁਸੀਂ  ਅੱਜ ਲੁਧਿਆਣਾ 'ਚ ਵੀ ਆਡੀਸ਼ਨ ਦੇ ਸਕਦੇ ਹੋ ।ਲੁਧਿਆਣਾ 'ਚ ਕਰਵਾਏ ਜਾ ਰਹੇ ਆਡੀਸ਼ਨਾਂ ਨੂੰ ਲੈ ਕੇ ਨੌਜਵਾਨਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਇੱਥੇ ਵੀ ਵੱਡੀ ਗਿਣਤੀ 'ਚ ਨੌਜਵਾਨ ਇਨ੍ਹਾਂ ਆਡੀਸ਼ਨਾਂ 'ਚ ਭਾਗ ਲੈਣ ਲਈ ਪਹੁੰਚੇ।

https://www.instagram.com/p/BrRwvqLHyQs/

ਲੁਧਿਆਣਾ 'ਚ ਆਡੀਸ਼ਨ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ,ਸਿਵਲ ਲਾਈਨਜ਼ ਲੁਧਿਆਣਾ 'ਚ ਹੋ ਰਹੇ ਨੇ ਅਤੇ ਇਸ ਤੋਂ ਬਾਅਦ ਅਠਾਰਾਂ ਦਸੰਬਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਭਵਨ ,ਅੰਮ੍ਰਿਤਸਰ ਸਿਟੀ ਸੈਂਟਰ ਨਜ਼ਦੀਕ ਬੱਸ ਸਟੈਂਡ ਅੰਮ੍ਰਿਤਸਰ 'ਚ ਆਡੀਸ਼ਨ ਰੱਖੇ ਗਏ ਨੇ । ਇਸ ਤੋਂ ਇਲਾਵਾ ਜਲੰਧਰ 'ਚ ਵੀਹ ਦਸੰਬਰ ਨੂੰ ਆਡੀਸ਼ਨ ਕਰਵਾਏ ਜਾਣਗੇ। ਸੀ.ਟੀ. ਗਰੁੱਪ ਆਫ ਇੰਸਟੀਟਿਊਸ਼ਨ ਅਰਬਨ ਅਸਟੇਟ -੨ ਸ਼ਾਹਪੁਰ ਕੈਂਪਸ ਜਲੰਧਰ 'ਚ ਵੀ ਪਹੁੰਚ ਕੇ ਤੁਸੀਂ ਆਡੀਸ਼ਨ ਦੇ ਸਕਦੇ ਹੋ ।

vop -9 ludhiana auditions vop -9 ludhiana auditions

 

Related Post