ਨਿੰਜਾ ਅਤੇ ਵਾਮਿਕਾ ਗੱਬੀ ਦੀ ਫ਼ਿਲਮ 'ਦੂਰਬੀਨ' ਦਾ ਪੀਟੀਸੀ ਪੰਜਾਬੀ 'ਤੇ ਹੋਵੇਗਾ ਵਰਲਡ ਪ੍ਰੀਮੀਅਰ

By  Shaminder October 23rd 2019 05:44 PM

ਨਿੰਜਾ ਅਤੇ ਵਾਮਿਕਾ ਗੱਬੀ ਦੀ ਫ਼ਿਲਮ 'ਦੂਰਬੀਨ' ਦਾ ਪੀਟੀਸੀ ਪੰਜਾਬੀ 'ਤੇ ਵਰਲਡ ਪ੍ਰੀਮੀਅਰ 26 ਅਕਤੂਬਰ,ਦਿਨ ਸ਼ਨੀਵਾਰ ਸ਼ਾਮ ਨੂੰ 7:15 ਵਜੇ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਐਤਵਾਰ 27 ਅਕਤੂਬਰ ਨੂੰ ਦੁਪਹਿਰ 12:30 ਵਜੇ ਵੀ ਤੁਸੀਂ ਇਸ ਫ਼ਿਲਮ ਦਾ ਆਨੰਦ ਮਾਣ ਸਕਦੇ ਹੋ ।ਤੁਸੀਂ ਇਸ ਫ਼ਿਲਮ ਦੇ ਨਾਲ-ਨਾਲ ਕੁਝ ਇਨਾਮ ਵੀ ਜਿੱਤ ਸਕਦੇ ਹੋ । ਜੀ ਹਾਂ ਫ਼ਿਲਮ ਦੇ ਦੌਰਾਨ ਹਰ ਬ੍ਰੇਕ 'ਚ ਤੁਹਾਡੇ ਤੋਂ ਸਵਾਲ ਪੁੱਛੇ ਜਾਣਗੇ ਅਤੇ ਜੇ ਤੁਸੀਂ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਦਿੰਦੇ ਹੋ ਅਤੇ ਤੁਸੀਂ ਵੀ ਜਿੱਤ ਸਕਦੇ ਹੋ ਇਨਾਮ ।

ਹੋਰ ਵੇਖੋ:ਇਸ ਨਿੱਕੀ ਕੁੜੀ ਦੀ ਗਾਇਕੀ ਨੇ ਕੀਲਿਆ ਨਿੰਜਾ ਨੂੰ, ਜਵਾਕੜੀ ਦੇ ਲਾਏ ਪੈਰੀਂ ਹੱਥ, ਦੇਖੋ ਵੀਡੀਓ

ਸੋ ਤੁਸੀਂ ਵੀ ਜਿੱਤਣਾ ਚਾਹੁੰਦੇ ਹੋ ਦਿਲਚਸਪ ਇਨਾਮ ਤਾਂ ਵੇਖਣਾ ਨਾਂ ਭੁੱਲਣਾ ਫ਼ਿਲਮ ਦੂਰਬੀਨ ਦਾ ਵਰਲਡ ਪ੍ਰੀਮੀਅਰ ।ਇਸ਼ਾਨ ਚੋਪੜਾ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਇਹ ਫ਼ਿਲਮ ਉਸ ਪਿੰਡ ਦੇ ਲੋਕਾਂ ਦੀ ਕਹਾਣੀ ਹੈ ਜਿੱਥੇ ਜ਼ਿਆਦਾਤਰ ਲੋਕ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ।ਇਹ ਫਿਲਮ ਆਜ਼ਾਦ ਪਰਿੰਦੇ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਗਈ ਹੈ ਜਿਸ ਦੀ ਕਹਾਣੀ ਸੁਖਰਾਜ ਸਿੰਘ ਨੇ ਲਿਖੀ ਹੈ।

doorbeen movie के लिए इमेज नतीजे

ਇਸ ਫ਼ਿਲਮ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ। ਜੱਸ ਬਾਜਵਾ ਇਸ ਫ਼ਿਲਮ ‘ਚ ਇੱਕ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾ ਰਹੇ ਹਨ।

 

Related Post