ਯਾਰਾ ਵੇ ਫ਼ਿਲਮ ਦਾ ਗੀਤ 'ਸੱਤ ਪਿੰਡਾਂ ਵਿੱਚ' ਪੀਟੀਸੀ ਪੰਜਾਬੀ 'ਤੇ ਕੱਲ੍ਹ ਹੋਵੇਗਾ ਰਿਲੀਜ਼
Shaminder
April 1st 2019 12:23 PM
ਯਾਰਾ ਵੇ ਫ਼ਿਲਮ ਪੰਜ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਉਸ ਤੋਂ ਪਹਿਲਾਂ ਇਸ ਫ਼ਿਲਮ ਦੇ ਗੀਤ ਲੋਕਾਂ ਨੂੰ ਖੂਬ ਪਸੰਦ ਆ ਰਹੇ ਨੇ । ਪੀਟੀਸੀ ਪੰਜਾਬੀ ਵੱਲੋਂ ਯਾਰਾ ਵੇ ਫ਼ਿਲਮ ਦਾ ਗੀਤ 'ਸੱਤ ਪਿੰਡਾਂ ਵਿੱਚ' ਕੱਲ੍ਹ ਰਿਲੀਜ਼ ਕੀਤਾ ਜਾ ਰਿਹਾ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ 'ਤੇ ਵੇਖ ਸਕਦੇ ਹੋ । ਇਸ ਗੀਤ ਨੂੰ ਮੰਨਤ ਨੂਰ ਨੇ ਗਾਇਆ ਹੈ ਜਦਕਿ ਬੋਲ ਗੀਤਕਾਰ ਹੈਪੀ ਰਾਏਕੋਟੀ ਵੱਲੋਂ ਲਿਖੇ ਗਏ ਨੇ ।