ਪੰਜਾਬ ਦੇ ਗੈਂਗਸਟਰ ਵਾਦ 'ਤੇ ਚਾਨਣਾ ਪਾਵੇਗੀ 'ਗੈਂਗਲੈਂਡ ਇਨ ਮਦਰ ਲੈਂਡ' ਵੈੱਬ ਸੀਰੀਜ਼ , ਦੇਖੋ ਵੀਡੀਓ

By  Aaseen Khan December 14th 2018 02:32 PM

ਪੰਜਾਬ ਦੇ ਗੈਂਗਸਟਰ ਵਾਦ 'ਤੇ ਚਾਨਣਾ ਪਾਵੇਗੀ 'ਗੈਂਗਲੈਂਡ ਇਨ ਮਦਰ ਲੈਂਡ' ਵੈੱਬ ਸੀਰੀਜ਼ , ਦੇਖੋ ਵੀਡੀਓ : ਗੈਂਗਲੈਂਡ ਇਨ ਮਦਰ ਲੈਂਡ ਵੈੱਬ ਸੀਰੀਜ਼ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਹ ਵੈੱਬ ਸੀਰੀਜ਼ ਗੱਭਰ ਸੰਗਰੂਰ ਵੱਲੋਂ ਲਿਖੀ ਅਤੇ ਉਹਨਾਂ ਵੱਲੋਂ ਹੀ ਡਾਇਰੈਕਟ ਕੀਤੀ ਗਈ ਹੈ। ਇਸ ਸੀਰੀਜ਼ ਦੇ ਹੁਣ ਤੱਕ 2 ਗਾਣੇ ਆ ਚੁੱਕੇ ਹਨ ਜਿਹੜੇ ਕਿ ਮਸ਼ਹੂਰ ਗਾਇਕ ਗੁਰੀ ਅਤੇ ਜੱਸ ਮਾਣਕ ਵੱਲੋਂ ਗਾਏ ਗਏ ਹਨ। ਸੀਰੀਜ਼ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਚਿਹਰੇ ਇਸ 'ਚ ਸਾਨੂੰ ਦੇਖਣ ਨੂੰ ਮਿਲਣਗੇ ਜਿੰਨ੍ਹਾਂ 'ਚ ਨਿਸ਼ਵਾਨ ਭੁੱਲਰ , ਮਹਿਤਾਬ ਵਿਰਕ , ਵੱਡਾ ਗਰੇਵਾਲ , ਯਾਦ ਗਰੇਵਾਲ , ਜਪਜੀ ਖਹਿਰਾ , ਵਿਕਟਰ ਜੌਨ , ਅਤੇ ਨਵਦੀਪ ਬਰਾੜ ਨਜ਼ਰ ਆਉਣਗੇ।

https://www.youtube.com/watch?v=LFNhnNgtTtM

ਹੋਰ ਪੜ੍ਹੋ : ਜੇਕਰ ਤੁਸੀਂ ਵੀ ਹੋ ਦਿਲਜੀਤ ਦੇ ਫੈਨ ਤਾਂ ਇਹ 10 ਗਾਣੇ ਤੁਹਾਨੂੰ ਵੀ ਜ਼ਰੂਰ ਆਉਣਗੇ ਪਸੰਦ

ਵੈੱਬ ਸੀਰੀਜ਼ ਦਾ ਟਰੈਂਡ ਪੰਜਾਬ 'ਚ ਪਿਛਲੇ ਕੁੱਝ ਸਮੇਂ ਤੋਂ ਹੀ ਸ਼ੁਰੂ ਹੋਇਆ ਹੈ। ਇਸ ਵੈੱਬ ਸੀਰੀਜ਼ 'ਚ ਪੰਜਾਬ ਦੇ ਮੰਝੇ ਹੋਏ ਅਦਾਕਾਰਾਂ ਤੋਂ ਇਲਾਵਾ ਕਈ ਗਾਇਕ ਵੀ ਆਪਣੀ ਐਕਟਿੰਗ ਦਾ ਹੁਨਰ ਬਿਖਰਦੇ ਨਜ਼ਰ ਆਉਣਗੇ। ਸੀਰੀਜ਼ ਨੂੰ ਗੀਤ MP3 ਦੇ ਲੇਬਲ ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ। ਟਰੇਲਰ ਦੀ ਗੱਲ ਕਰੀਏ ਤਾਂ ਟਰੇਲਰ 'ਚ ਪੰਜਾਬ 'ਚ ਵੱਧ ਰਹੇ ਗੈਂਗਸਟਰ ਵਾਦ ਨੂੰ ਦਰਸਾਇਆ ਗਿਆ ਹੈ। ਪੰਜਾਬ ਦਾ ਯੂਥ ਕਿਸ ਤਰਾਂ ਗੁੰਡਾਵਾਦ ਅਤੇ ਨਸ਼ੇ ਦੇ ਦਲ ਦਲ 'ਚ ਧਸਦਾ ਜਾ ਰਿਹਾ ਇਸ ਬਾਰੇ ਚਾਨਣਾ ਪਾਇਆ ਗਿਆ ਹੈ। ਦੇਖਣਾ ਹੋਵੇਗਾ ਪੰਜਾਬ ਦੇ ਲੋਕ ਇਸ ਨੂੰ ਕਿੰਨ੍ਹਾ ਕੁ ਪਸੰਦ ਕਰਦੇ ਹਨ।

Related Post