ਬਾਲੀਵੁੱਡ ਦੇ ਇਸ ਸਟਾਰ ਨੇ ਓਸ਼ੋ ਲਈ ਤਿਆਗ ਦਿੱਤੀ ਸੀ ਪੂਰੀ ਦੁਨੀਆ, ਜਾਣੋਂ ਪੂਰੀ ਕਹਾਣੀ 

By  Rupinder Kaler January 19th 2019 11:47 AM

ਵਿਨੋਦ ਖੰਨਾ ਬਾਲੀਵੁੱਡ ਦੇ ਪੰਨੇ ਪ੍ਰਮੰਨੇ ਸਟਾਰ ਸਨ । ਪਰ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਹਨਾਂ ਨੇ ਸਭ ਕੁਝ ਤਿਆਗ ਕੇ ਫਿਲਮਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ । ਉਸ ਸਮੇਂ ਵਿਨੋਦ ਖੰਨਾ ਨੇ ਕੁਝ ਫਿਲਮਾਂ ਸਾਈਨ ਕੀਤੀਆਂ ਸਨ । ਪਰ ਉਹਨਾਂ ਨੇ ਇਹ ਸਾਈਨਿੰਗ ਅਮਾਉਂਟ ਵਾਪਿਸ ਕਰ ਦਿੱਤਾ ਸੀ । ਫਿਲਮਾਂ ਤੋਂ ਸੰਨਿਆਸ ਲੈਣ ਲਈ ਵਿਨੋਦ ਖੰਨਾ ਨੇ ਬਕਾਇਦਾ ਪੱਤਰਕਾਰਾਂ ਦੀ ਇੱਕ ਪ੍ਰੈੱਸ ਕਾਨਫਰੰਸ ਵੀ ਬੁਲਾਈ ਸੀ । ਇਸ ਦੌਰਾਨ ਵਿਨੋਦ ਖੰਨਾ ਨੇ ਮਹਿਰੂਨ ਰੰਗਾ ਦਾ ਚੋਲਾ ਤੇ ਓਸ਼ੋ ਦੀ ਤਸਵੀਰ ਵਾਲੀ ਮਣਕਿਆਂ ਦੀ ਮਾਲਾ ਪਾਈ ਹੋਈ ਸੀ । ਇਸ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੀ ਪਹਿਲੀ ਪਤਨੀ ਗੀਤਾਂਜਲੀ ਅਤੇ ਉਹਨਾਂ ਦੇ ਦੋਵੇਂ ਬੇਟੇ ਅਕਸ਼ੇ ਤੇ ਰਾਹੁਲ ਵੀ ਮੌਜੂਦ ਸਨ ।

Vinod Khanna Vinod Khanna

ਵਿਨੋਦ ਖੰਨਾ 70  ਦੇ ਦਹਾਕੇ ਵਿੱਚ ਸੰਤ ਰਜਨੀਸ਼ ਤੋਂ ਕਾਫੀ ਪ੍ਰਭਾਵਿਤ ਹੋਏ ਸਨ । 1975  ਦੇ ਅਖੀਰਲੇ ਦਿਨ ਉਹ ਰਜਨੀਸ਼ ਦੇ ਆਸ਼ਰਮ ਦੇ ਸਾਧੂ ਬਣ ਗਏ ਸਨ । ਇਸ ਤੋਂ ਪਹਿਲਾਂ ਉਹ ਕਈ ਕਈ ਘੰਟੇ ਰਜਨੀਸ਼ ਦੀਆਂ ਵੀਡਿਓ ਦੇਖਦੇ ਸਨ । ਉਹਨਾਂ ਨਾਲ ਸਮਾਂ ਬਿਤਾਉਂਦੇ ਸਨ । 70  ਦੇ ਦਹਾਕੇ ਦੇ ਆਖਰੀ ਸਾਲ ਵਿੱਚ ਵਿਨੋਦ ਖੰਨਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੰਮ ਕਰਦੇ ਸਨ । ਫਿਰ ਉਹਨਾਂ ਦੀ ਕਾਰ ਪੂਣੇ ਵੱਲ ਰਵਾਨਾ ਹੋ ਜਾਂਦੀ ਸੀ । ਹਫਤੇ ਦੇ ਅਖੀਰਲੇ ਦੋ ਦਿਨ ਉਹ ਰਜਨੀਸ਼ ਦੇ ਆਸ਼ਰਮ ਵਿੱਚ ਹੀ ਗੁਜਾਰਦੇ ਸਨ । ਪਹਿਲਾਂ ਉਹ ਹੋਟਲ ਵਿੱਚ ਰੁਕਦੇ ਸਨ ਪਰ ਬਆਦ ਵਿੱਚ ਉਹ ਆਸ਼ਰਮ ਵਿੱਚ ਹੀ ਰਹਿਣ ਲੱਗ ਗਏ ਸਨ ।

Vinod Khanna Vinod Khanna

ਵਿਨੋਦ ਖੰਨਾ ਆਸ਼ਰਮ ਵਿੱਚ ਹਰ ਕੰਮ ਕਰਦੇ ਇੱਥੋਂ ਤੱਕ ਕਿ ਟਾਇਲਟ ਤੱਕ ਧੋਂਦੇ ਸਨ । ਵਿਨੋਦ ਖੰਨਾ ਜਿਵੇਂ ਹੀ ਆਸ਼ਰਮ ਵਿੱਚ ਪੈਰ ਧਰਦੇ ਤਾਂ ਉਹ ਸਟਾਰ ਵਾਲਾ ਚੋਲਾ ਲਾਹ ਦਿੰਦੇ ਸਨ । ਉਹ ਅਕਸਰ ਆਸ਼ਰਮ ਦੇ ਬਗੀਚੇ ਵਿੱਚ ਕੰਮ ਕਰਦੇ ਹੋਏ ਦਿਖਾਈ ਦਿੰਦੇ ਸਨ । ਵਿਨੋਦ ਖੰਨਾ ਸਾਧੂ ਦੇ ਚੋਲੇ ਵਿੱਚ ਹੀ ਫਿਲਮ ਦੀ ਸ਼ੂਟਿੰਗ 'ਤੇ ਪਹੁੰਚਦੇ ਸਨ, ਉਹ ਇਹ ਚੋਲਾ ਉਦੋਂ ਹੀ ਲਾਹੁੰਦੇ ਸਨ ਜਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੁੰਦੀ ਸੀ । ਵਿਨੋਦ ਖੰਨਾ ਅਕਸਰ ਕਹਿੰਦੇ ਸਨ ਕਿ ਰਜਨੀਸ਼ ਹੀ ਧਰਤੀ ਦੇ ਜੀਵਤ ਭਗਵਾਨ ਹਨ

Vinod Khanna Vinod Khanna

80  ਦੇ ਦਹਾਕੇ ਵਿੱਚ ਜਦੋਂ ਰਜਨੀਸ਼ ਦੇ ਆਸ਼ਰਮ ਨੂੰ ਲੈ ਕੇ ਮੁਸ਼ਕਿਲਾਂ ਪੇਸ਼ ਆਉਣ ਲੱਗੀਆਂ ਤਾਂ ਰਾਤੋ ਰਾਤ ਰਜਨੀਸ਼ ਦੇ ਅਮਰੀਕਾ ਜਾਣ ਦੀਆਂ ਖਬਰਾਂ ਆਈਆਂ । ਇਸ ਤੋਂ ਬਾਅਦ ਵਿਨੋਦ ਖੰਨਾ ਨੇ ਵੀ ਅਮਰੀਕਾ ਜਾਣ ਦਾ ਐਲਾਨ ਕਰ ਦਿੱਤਾ । ਇਸ ਤੋਂ ਬਾਅਦ ਉਹ ਆਪਣਾ ਪਰਿਵਾਰ ਭਾਰਤ ਵਿੱਚ ਛੱਡ ਕੇ ਅਮਰੀਕਾ ਚਲੇ ਗਏ ਇੱਥੇ ਉਹਨਾਂ ਨੂੰ ਮਾਲੀ ਦਾ ਕੰਮ ਮਿਲਿਆ । ਉਹ ਸਾਰਾ ਦਿਨ ਬੂਟਿਆਂ ਦੀ ਕਾਂਟ ਛਾਂਟ ਕਰਦੇ ਸਨ ।

https://www.youtube.com/watch?v=krPOuaSdYg8

1985  ਵਿੱਚ ਵਿਨੋਦ ਖੰਨਾ ਅਮਰੀਕਾ ਤੋ ਵਾਪਿਸ ਆ ਗਏ । ਇਸ ਦੌਰਾਨ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਕੋਈ ਕਹਿੰਦਾ ਸੀ ਕਿ ਉਹਨਾਂ ਕੋਲ ਪੈਸੇ ਮੁੱਕ ਗਏ ਹਨ ਕੋਈ ਕਹਿੰਦਾ ਸੀ ਕਿ ਓਸ਼ੋ ਤੇ ਖੰਨਾ ਵਿਚਾਲੇ ਮਤਭੇਦ ਹੋ ਗਏ ਹਨ । ਪਰ ਇਸ ਦੌਰਾਨ ਬਹੁਤ ਕੁਝ ਬਦਲ ਗਿਆ ਸੀ ਵਿਨੋਦ ਤੋਂ ਉਹਨਾਂ ਦੀ ਪਤਨੀ ਗੀਤਾਂਜਲੀ ਨੇ ਉਹਨਾਂ ਤੋਂ ਤਲਾਕ ਲੈ ਲਿਆ ਸੀ । ਇਸ ਦੌਰਾਨ ਰਜਨੀਸ਼ ਨੂੰ ਵੀ ਅਮਰੀਕਾ ਸਰਕਾਰ ਨੇ ਵਾਪਿਸ ਭੇਜ ਦਿੱਤਾ ਸੀ ।

 Vinod Khanna Vinod Khanna

ਇਸ ਦੇ ਬਾਵਜੂਦ ਵਿਨੋਦ ਖੰਨਾ ਰਜਨੀਸ਼ ਨਾਲ ਜੁੜੇ ਰਹੇ ਪਰ ਇਸ ਦੇ ਨਾਲ ਹੀ ਵਿਨੋਦ ਖੰਨਾ ਨੇ ਫਿਲਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ । ਇਸ ਦੇ ਨਾਲ ਹੀ ਨਿਰਮਾਤਾਵਾਂ ਦੀਆਂ ਲਾਈਨਾਂ ਉਹਨਾਂ ਦੇ ਘਰ ਦੇ ਬਾਹਰ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਇਸ ਤੋਂ ਬਾਅਦ ਉਹ ਸਿਆਸਤ ਵਿੱਚ ਆ ਗਏ । 1997  ਵਿੱਚ ਉਹ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ । 27  ਅਪ੍ਰੈਲ 2017 ਨੂੰ ਜਦੋਂ ਵਿਨੋਦ ਖੰਨਾ ਦੀ ਮੌਤ ਹੋਈ ਤਾਂ ਓਸ਼ੋ ਆਸ਼ਰਮ ਦੀ ਵੈਬਸਾਈਟ ਤੋਂ ਇੱਕ ਸੂਚਨਾ ਜਾਰੀ ਕੀਤੀ ਗਈ ਕਿ ਉਹਨਾਂ ਵਲੋਂ ਸਵਾਮੀ ਵਿਨੋਦ ਖੰਨਾ ਦੀ ਯਾਦ ਵਿੱਚ ਇੱਕ ਸੰਗੀਤਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ।

Related Post