ਰੇਖਾ ਦੀ ਇਸ ਹਰਕਤ ਕਰਕੇ 10 ਸਾਲ ਲਟਕੀ ਰਹੀ ਫ਼ਿਲਮ ‘ਦੋ ਖਿਲਾੜੀ’ …!

By  Rupinder Kaler July 3rd 2020 11:22 AM

ਅੱਜ ਦੇ ਦੌਰ ਵਿੱਚ ਫ਼ਿਲਮਾਂ ਬੋਲਡ ਸੀ ਜਾਂ ਬੋਲਡ ਸੌਂਗ ਆਮ ਗੱਲ ਹੋ ਗਈ ਹੈ, ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਇਸ ਤਰ੍ਹਾਂ ਦੇ ਸੀਨ ਦੀ ਮਨਾਹੀ ਸੀ । ਉਸ ਦੌਰ ਵਿੱਚ ਰੇਖਾ ਨੇ ਇਸ ਤਰ੍ਹਾਂ ਦਾ ਸੀਨ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਇਸੇ ਸੀਨ ਕਰਕੇ ਇਹ ਫ਼ਿਲਮ ਸੈਂਸਰ ਬੋਰਡ ਵਿੱਚ ਅੜ ਗਈ ਸੀ । ਦਰਅਸਲ 1969 ਵਿੱਚ ਰੇਖਾ ਨੇ ਫ਼ਿਲਮ ‘ਅਨਜਾਨਾ ਸਫ਼ਰ’ ਵਿੱਚ ਕੰਮ ਕੀਤਾ ਸੀ । ਇਸ ਫ਼ਿਲਮ ਵਿੱਚ ਰੇਖਾ ਲੀਡ ਰੋਲ ਵਿੱਚ ਸੀ ਤੇ ਉਹਨਾਂ ਦੇ ਆਪਜਿਟ ਬਿਸਵਜੀਤ ਸੀ ।

ਇਸ ਫ਼ਿਲਮ ਵਿੱਚ ਰੇਖਾ ਨੇ ਬਿਸਵਜੀਤ ਨੂੰ ਕਿੱਸ ਕੀਤਾ ਸੀ, ਜਿਸ ਨੂੰ ਲੈ ਕੇ ਰੇਖਾ ਚਰਚਾ ਵਿੱਚ ਬਣੀ ਰਹੀ । ਸੈਂਸਰ ਬੋਰਡ ਨੇ ਇਸ ਫ਼ਿਲਮ ਤੇ ਰੋਕ ਲਗਾ ਦਿੱਤੀ ਸੀ ਤੇ ਇਹ ਫ਼ਿਲਮ 10 ਸਾਲ ਬਾਅਦ 1979 ਵਿੱਚ ਰਿਲੀਜ਼ ਹੋਈ ਸੀ ।

ਜਦੋਂ ਫ਼ਿਲਮ ਨੂੰ ਰਿਲੀਜ਼ ਕੀਤਾ ਗਿਆ ਤਾਂ ਇਸ ਵਿੱਚ ਕਈ ਬਦਲਾਅ ਕੀਤੇ ਗਏ ਫ਼ਿਲਮ ਦਾ ਨਾਂਅ ਬਦਲਕੇ ‘ਦੋ ਖਿਲਾੜੀ’ ਰੱਖ ਦਿੱਤਾ ਗਿਆ । ਇਸ ਫ਼ਿਲਮ ਵਿੱਚ ਵਿਨੋਦ ਖੰਨਾ ਨੂੰ ਮੁੱਖ ਕਿਰਦਾਰ ਵਿੱਚ ਲਿਆ ਗਿਆ ਤੇ ਅਮਜਦ ਖ਼ਾਨ ਦਾ ਕਿਰਦਾਰ ਜੋੜਿਆ ਗਿਆ ।

Related Post