ਆਮਿਰ ਖ਼ਾਨ ਦੀ ਇਸ ਹਰਕਤ ਕਰਕੇ ਬਾਥਰੂਮ ਵਿੱਚ ਕਈ ਘੰਟੇ ਰੋਈ ਸੀ ਇਹ ਅਦਾਕਾਰਾ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

By  Rupinder Kaler March 14th 2019 11:37 AM

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਆਪਣਾ 54ਵਾਂ ਜਨਮ ਦਿਨ ਮਨਾ ਰਹੇ ਹਨ । ਆਮਿਰ ਜਿਨ੍ਹਾਂ ਆਪਣੇ ਟੈਲੇਂਟ ਕਰਕੇ ਬਾਲੀਵੁੱਡ ਵਿੱਚ ਜਾਣੇ ਜਾਂਦੇ ਹਨ ਉਹਨਾਂ ਹੀ ਮਸ਼ਹੂਰ ਉਹਨਾਂ ਦਾ ਗੁੱਸਾ ਹੈ । ਉਹ ਜਿਸ ਨਾਲ ਨਰਾਜ਼ ਹੋ ਜਾਂਦੇ ਹਨ, ਉਸ ਦੀ ਖੈਰ ਨਹੀਂ ਹੁੰਦੀ । ਇਸੇ ਤਰ੍ਹਾਂ ਦਾ ਇੱਕ ਕਿੱਸਾ ਉਹਨਾਂ ਦੇ ਜਨਮ ਦਿਨ ਤੇ ਯਾਦ ਆਉਂਦਾ ਹੈ । ਆਮਿਰ ਖ਼ਾਨ ਦੇ ਗੁੱਸੇ ਦਾ ਸ਼ਿਕਾਰ ਇੱਕ ਅਦਾਕਾਰਾ ਵੀ ਹੋ ਚੁੱਕੀ ਹੈ ।

aamir-khan-divya-bharti aamir-khan-divya-bharti

ਇਹ ਅਦਾਕਾਰਾ ਉਸ ਸਮੇਂ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸੀ ਪਰ ਹਲਾਤ ਇਸ ਤਰ੍ਹਾਂ ਦੇ ਬਣ ਗਏ ਸਨ ਕਿ ਉਹ ਰੋ ਪਈ ਸੀ । ਇਹ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਦਿਵਿਆ ਭਾਰਤੀ ਸੀ । ਦਿਵਿਆ ਤੇ ਆਮਿਰ ਖ਼ਾਨ ਦਾ ਇਹ ਕਿੱਸਾ ਇੱਕ ਸਟੇਜ਼ ਸ਼ੋਅ ਦਾ ਹੈ । ਆਮਿਰ ਖ਼ਾਨ ਦਿਵਿਆ ਦੀ ਇੱਕ ਗਲਤੀ ਤੋਂ ਏਨੇਂ ਨਰਾਜ਼ ਹੋਏ ਕਿ ਉਹਨਾਂ ਨੇ ਦਿਵਿਆ ਨਾਲ ਕੰਮ ਕਰਨ ਤੋਂ ਨਾਂਹ ਕਰ ਦਿੱਤੀ ।

divya-bharti divya-bharti

ਦੱਸਿਆ ਜਾਂਦਾ ਹੈ ਕਿ ਲੰਡਨ ਵਿੱਚ ਦਿਵਿਆ ਦੇ ਵਿਵਹਾਰ ਨੂੰ ਦੇਖਕੇ ਆਮਿਰ ਖ਼ਾਨ ਨਰਾਜ਼ ਹੋ ਗਏ ਸਨ । ਦਿਵਿਆ ਨੇ ਇਸ ਗਲਤੀ ਨੂੰ ਕਵਰ ਵੀ ਕਰ ਲਿਆ ਸੀ ਇਸ ਦੇ ਬਾਵਜੂਦ ਆਮਿਰ ਖ਼ਾਨ ਉਸ ਨਾਲ ਨਰਾਜ਼ ਹੋ ਗਏ ਸਨ । ਪਰ ਬਾਅਦ ਵਿੱਚ ਸਲਮਾਨ ਖ਼ਾਨ ਨੇ ਆ ਕੇ ਮੌਕਾ ਸੰਭਾਲ ਲਿਆ ਸੀ ।

divya-bharti divya-bharti

ਸ਼ੋਅ ਤੋਂ ਬਾਅਦ ਦਿਵਿਆ ਭਾਰਤੀ ਬਾਥਰੂਮ ਵਿੱਚ ਜਾ ਕੇ ਕਈ ਘੰਟੇ ਰੋਈ ਸੀ । ਪਰ ਬਾਲੀਵੁੱਡ ਵਿੱਚ ਇਹ ਕਿੱਸਾ ਸੁਰਖੀਆਂ ਵਿੱਚ ਆ ਗਿਆ ਸੀ ।

Related Post