ਅੱਜ ਹੈ ਸੰਜੀਵ ਕੁਮਾਰ ਦੀ ਬਰਸੀ, ਹੇਮਾ ਮਾਲਿਨੀ ਦੇ ਪਿਆਰ ’ਚ ਪਾਗਲ ਸਨ ਸੰਜੀਵ ਕੁਮਾਰ, ਧਰਮਿੰਦਰ ਨੇ ਇਸ ਤਰ੍ਹਾਂ ਸੰਜੀਵ ਕੁਮਾਰ ਦਾ ਕੱਟਿਆ ਸੀ ਪੱਤਾ

By  Rupinder Kaler November 6th 2019 12:31 PM

ਹਿੰਦੀ ਸਿਨੇਮਾ ਦਾ ਜਦੋਂ ਵੀ ਜ਼ਿਕਰ ਹੋਵੇਗਾ ਉਸ ਵਿੱਚ ਫ਼ਿਲਮ ਸ਼ੋਲੇ ਦਾ ਜ਼ਿਕਰ ਜ਼ਰੂਰ ਹੋਵੇਗਾ । ਇਸ ਫ਼ਿਲਮ ਦਾ ਇੱਕ ਕਿਰਦਾਰ ਕਿਸੇ ਨੂੰ ਨਹੀਂ ਭੁੱਲਦਾ, ਉਹ ਹੈ ਫ਼ਿਲਮ ਦਾ ਠਾਕੁਰ । ਬਿਨ੍ਹਾਂ ਬਾਹਾਂ ਵਾਲੇ ਇਸ ਸਖਸ਼ ਦਾ ਕਿਰਦਾਰ ਸੰਜੀਵ ਕੁਮਾਰ ਨੇ ਨਿਭਾਇਆ ਸੀ ਜਿਹੜਾ ਕਿ ਕਿਸੇ ਨੂੰ ਨਹੀਂ ਭੁੱਲਦਾ । 6 ਨਵੰਬਰ 1985 ਨੂੰ 47 ਸਾਲ ਦੀ ਉਮਰ ਵਿੱਚ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ।

ਉਹਨਾਂ ਦੀ ਬਰਸੀ ਤੇ ਤੁਹਾਨੂੰ ਉਹਨਾਂ ਦੇ ਜੀਵਨ ਦੀਆਂ ਕੁਝ ਖ਼ਾਸ ਗੱਲਾਂ ਦੱਸਦੇ ਹਾਂ ।ਸੰਜੀਵ ਕੁਮਾਰ ਦਾ ਸਿਰਫ਼ 47 ਸਾਲਾਂ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ । ਸੰਜੀਵ ਕੁਮਾਰ ਨੂੰ ਦੋ ਵਾਰ ਰਾਸ਼ਰਟਰੀ ਅਵਾਰਡ ਮਿਲਿਆ ਸੀ । ਹਮ ਹਿੰਦੋਸਤਾਨੀ ਉਹਨਾਂ ਦੀ ਪਹਿਲੀ ਫ਼ਿਲਮ ਸੀ । ਸੰਜੀਵ ਕੁਮਾਰ ਨੂੰ ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਉਹ ਇਸ ਦੁਨੀਆਂ ਤੋਂ ਛੇਤੀ ਚਲੇ ਜਾਣਗੇ, ਇਹ ਡਰ ਉਹਨਾਂ ਦੇ ਮਨ ਵਿੱਚ ਬੈਠ ਗਿਆ ਸੀ ।

ਦਰਅਸਲ ਉਹਨਾਂ ਦੇ ਪਰਿਵਾਰ ਵਿੱਚ ਜਿੰਨੇ ਵੀ ਮਰਦ ਸਨ ਉਹਨਾਂ ਵਿੱਚੋਂ ਕਿਸੇ ਨੇ ਵੀ 50 ਸਾਲ ਦੀ ਉਮਰ ਨਹੀਂ ਸੀ ਭੋਗੀ । ਇਸ ਸਭ ਨੂੰ ਦੇਖ ਕੇ ਸੰਜੀਵ ਕੁਮਾਰ ਨੂੰ ਲੱਗਦਾ ਸੀ ਕਿ ਉਹ ਵੀ 50 ਸਾਲ ਤੋਂ ਪਹਿਲਾ ਹੀ ਮਰ ਜਾਣਗੇ ਤੇ ਇਸ ਤਰ੍ਹਾਂ ਹੋਇਆ ਵੀ । ਸੰਜੀਵ ਕੁਮਾਰ ਤੇ ਜਯਾ ਬੱਚਨ ਦੀ ਜੋੜੀ ਕਾਫੀ ਹਿੱਟ ਰਹੀ । ਜਯਾ ਨਾਲ ਸੰਜੀਵ ਨੇ ਪਤੀ ਤੋਂ ਲੈ ਸਹੁਰੇ ਤੱਕ ਦਾ ਰੋਲ ਕੀਤਾ ਸੀ ।

ਫ਼ਿਲਮ ਕੋਸ਼ਿਸ਼ ਵਿੱਚ ਪਤੀ ਦਾ ਰੋਲ, ਅਨਾਮਿਕਾ ਵਿੱਚ ਪ੍ਰੇਮੀ ਦਾ ਰੋਲ, ਸ਼ੋਲੇ ਵਿੱਚ ਸਹੁਰੇ ਦਾ ਕਿਰਦਾਰ ਤੇ ਸਿਲਸਿਲਾ ਵਿੱਚ ਭਰਾ ਦਾ ਰੋਲ ਕੀਤਾ ਸੀ । ਫ਼ਿਲਮ ਸ਼ੋਲੇ ਵਿੱਚ ਠਾਕੁਰ ਦਾ ਕਿਰਦਾਰ ਸੰਜੀਵ ਕੁਮਾਰ ਨੇ ਕੀਤਾ ਸੀ ਪਰ ਧਰਮਿੰਦਰ ਵੀ ਠਾਕੁਰ ਦਾ ਰੋਲ ਕਰਨਾ ਚਾਹੁੰਦੇ ਸਨ । ਇਸ ਨੂੰ ਲੈ ਕੇ ਦੋਹਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ । ਇਸ ਸਭ ਦੇ ਚਲਦੇ ਧਰਮਿੰਦਰ ਤੇ ਸੰਜੀਵ ਕੁਮਾਰ ਹੇਮਾ ਮਾਲਿਨੀ ਨੂੰ ਵੀ ਚਾਹੁੰਦੇ ਸਨ ਅਜਿਹੇ ਵਿੱਚ ਫ਼ਿਲਮ ਦੇ ਡਾਇਰੈਕਟਰ ਨੇ ਧਰਮਿੰਦਰ ਨੂੰ ਲਾਲਚ ਦਿੱਤਾ ਕਿ ਉਹ ਫ਼ਿਲਮ ਵਿੱਚ ਵੀਰੂ ਦਾ ਕਿਰਦਾਰ ਕਰਕੇ ਹੇਮਾ ਮਾਲਿਨੀ ਦੇ ਨਾਲ ਰੋਮਾਂਸ ਕਰ ਸਕਦਾ ਹੈ ।

ਇਸ ਲਈ ਧਰਮਿੰਦਰ ਨੇ ਆਪਣੀ ਜਿੱਦ ਛੱਡ ਦਿੱਤੀ, ਜਿਸ ਕਰਕੇ ਠਾਕੁਰ ਦਾ ਰੋਲ ਸੰਜੀਵ ਨੂੰ ਮਿਲ ਗਿਆ । ਇਤਿਹਾਸ ਗਵਾਹ ਹੈ ਕਿ ਠਾਕੁਰ ਦਾ ਰੋਲ ਯਾਦਗਾਰ ਹੋ ਨਿੱਬੜਿਆ ਹੈ । ਹੇਮਾ ਮਾਲਿਨੀ ਦੇ ਪਿਆਰ ਵਿੱਚ ਦੀਵਾਨੇ ਹੋਏ ਸੰਜੀਵ ਕੁਮਾਰ ਨੇ ਕਦੇ ਵੀ ਵਿਆਹ ਨਹੀਂ ਕੀਤਾ । ਜਦੋਂ ਹੇਮਾ ਨੇ ਧਰਮਿੰਦਰ ਨਾਲ ਵਿਆਹ ਕਰ ਲਿਆ ਤਾਂ ਉਹਨਾਂ ਨੇ ਪੂਰੀ ਜ਼ਿੰਦਗੀ ਵਿਆਹ ਨਹੀਂ ਕੀਤਾ, ਭਾਵੇਂ ਉਹਨਾਂ ਦੀ ਜ਼ਿੰਦਗੀ ਵਿੱਚ ਕਈ ਹੀਰੋਇਨਾਂ ਆਈਆਂ ।

Related Post