ਮੇਗਨ ਮੇਰੀ ਜੋੰਸ ਨੇ ਜਦੋ ਸਿੱਖੀ ਜੀਵਨ ਦੀ ਝਲਕ ਦੇਖਣ ਲਈ ਬੰਨੀ ਪਗੜੀ

By  Parkash Deep Singh November 16th 2017 11:20 AM

ਅਮਰੀਕਾ ਵਰਗੇ ਵੱਡੇ ਦੇਸ਼ ਵਿਚ ਨਸਲਵਾਦ ਅਤੇ ਧੱਕੇਸ਼ਾਹੀ ਇੱਕ ਗੰਭੀਰ ਜਨਤਕ ਚਿੰਤਾ ਹੈ ਜਿਸਦੇ ਸਦਕਾ ਪੰਜਾਂ ਵਿੱਚੋ ਇੱਕ ਬੱਚਾ ਇਸਦੇ ਨਕਾਰਾਤਮਕ ਨਤੀਜਿਆਂ ਦਾ ਅਨੁਭਵ ਕਰਦਾ ਹੈ | ਧੱਕੇਸ਼ਾਹੀ ਦੇ ਸ਼ਿਕਾਰ ਇੱਹ ਬਚੇ ਅਕਸਰ ਉਦਾਸੀ ਅਤੇ ਡਿਪ੍ਰੈਸ਼ਨ ਦਾ ਸ਼ਿੱਕਾਰ ਹੁੰਦੇ ਨੇ | ਸਿੱਖ ਅਮੇਰਿਕਨ ਬੱਚੇ ਜੋ ਕਿ ਪਗੜੀ ਬੰਨਦੇ ਨੇ ਅਕਸਰ ਅਜਿਹੀ ਧੱਕੇਸ਼ਾਹੀ ਦਾ ਅਨੁਭਵ ਕਰਦੇ ਨੇ ਕਿਉਕਿ ਓਹਨਾ ਨੂੰ ਦੂਸਰੇ ਬੱਚੇ ਆਪਣੇ ਤੋਂ ਅਲੱਗ ਤਰੀਕੇ ਨਾਲ ਦੇਖਦੇ ਹਨ |

ਕਈ ਫੈਡਰਲ ਏਜੰਸੀਆਂ, ਕਮਿਊਨਿਟੀ ਅਤੇ ਸਮਾਜਿਕ ਸੰਗਠਨ ਧੱਕੇਸ਼ਾਹੀ ਦੇ ਨਕਾਰਾਤਮਕ ਨਤੀਜਿਆਂ ਵੱਲ ਖਾਸ ਧਿਆਨ ਦੇ ਰਹੇ ਹਨ ਅਤੇ ਕੋਸ਼ਿਸ਼ ਕਰ ਰਹੇ ਨੇ ਕਿ ਕਿਵੇਂ ਲੋਕਾਂ ਵਿਚ ਵਧਦੀ ਇਸ ਭਾਵਨਾ ਨੂੰ ਦੂਰ ਕੀਤਾ ਜਾਵੇ | ਅੰਤਰਰਾਸ਼ਟਰੀ ਪੱਧਰ ਤੇ ਧੱਕੇਸ਼ਾਹੀ ਦੀ ਰੋਕਥਾਮ ਲਈ | International Bullying Prevention Association ਦੀ ਇੱਕ ਕਾੰਫ਼੍ਰੇੰਸ ਵਿਚ ਪ੍ਰਤੀਯੋਗੀਆਂ ਨੂੰ ਸਿੱਖ ਜੀਵਨ ਦੀ ਇੱਕ ਦ੍ਰਿਸ਼ਟੀ ਦੇਖਣ ਦਾ ਇੱਕ ਖਾਸ ਮੌਕਾ ਦਿੱਤਾ ਗਿਆ | ਇਸ ਗਤੀਵਿਧੀ ਦਾ ਉਦੇਸ਼ਯ ਉਨ੍ਹਾਂ ਨੂੰ ਇਹ ਦਰਸਾਉਣਾ ਸੀ ਕਿ ਇੱਕ ਸਿੱਖ ਦੇ ਰੂਪ ਵਿਚ ਜ਼ਿੰਦਗੀ ਕਿਸ ਤਰਾਂ ਲੱਗਦੀ ਹੈ |

Maegen Marie Jones ਜੋ ਕਾਨਫਰੰਸ ਵਿਚ ਹਾਜ਼ਰ ਸਨ, ਨੇ ਸਿੱਖ ਧਰਮ ਅਤੇ ਉਸਦੇ ਸੱਭਿਆਚਾਰ ਬਾਰੇ ਜਾਨਣ ਦੀ ਉਤਸੁਕਤਾ ਜਾਹਿਰ ਕੀਤੀ | ਸਿੱਖ ਅਮੇਰਿਕਨ ਵਲੰਟੀਅਰਾਂ ਨੇ Maegen Marie Jones ਦੇ ਸਿਰ 'ਤੇ ਇੱਕ ਸੰਤਰੀ ਰੰਗ ਦਾ ਪਰਨਾ ਬੰਨ ਦਿੱਤਾ | ਮੇਗਨ ਮੇਰੀ ਨੇ ਦੱਸਿਆ ਕਿ ਜਦੋ ਕਾਨਫਰੰਸ ਤੋਂ ਬਾਅਦ ਉਹ ਆਪਣੇ ਕਮਰੇ ਵੱਲ ਜਾਣ ਲੱਗੀ ਤਾਂ ਇੱਕ ਦੰਪਤੀ ਨੇ ਉਸਨੂੰ ਬੜੀ ਅਜੀਬ ਨਜ਼ਰ ਨਾਲ ਦੇਖਿਆ ਅਤੇ ਉਹ ਉਸ ਲਿਫਟ ਦੇ ਅੰਦਰ ਨਹੀਂ ਵੜੇ |

ਮੇਗਨ ਮੇਰੀ ਦੇ ਲਈ ਇਹ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਤਜ਼ੁਰਬਾ ਸੀ ਜਿਸ ਵਿਚ ਉਹਨਾਂ ਨੂੰ ਕਿਸੇ ਤਰਾਂ ਦੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ | ਮੇਗਨ ਮੇਰੀ ਨੇ ਕਿਹਾ ਕਿ ਉਹਨਾਂ ਲਈ ਇੱਕ ਦਿਨ ਸਿੱਖ ਦਸਤਾਰ ਪਹਿਨਣ ਦਾ ਇਹ ਤਜਰਬਾ ਸਿੱਖਾਂ ਦੇ ਅਮਰੀਕਾ ਵਿਚ ਜੀਵਨ ਦੀ ਡੂੰਘੀ ਸਮਝ ਦਿੰਦਾ ਹੈ.

Related Post