90 ਦੇ ਦਹਾਕੇ ਵਿੱਚ ਆਪਣੀਆਂ ਅਦਾਵਾਂ ਕਰਕੇ ਚਰਚਾ ਵਿੱਚ ਰਹਿੰਦੀ ਸੀ ਅਦਾਕਾਰਾ ਪੂਜਾ ਬੇਦੀ, ਦੂਰਦਰਸ਼ਨ ਨੇ ਇਸ ਕਰਕੇ ਕੀਤਾ ਸੀ ਬੈਨ

By  Rupinder Kaler May 11th 2020 11:52 AM

ਫ਼ਿਲਮ ਇੰਡਸਟਰੀ ਵਿੱਚ ਕੁਝ ਹੀਰੋਇਨਾਂ ਅਜਿਹੀਆਂ ਹੋਈਆਂ ਹਨ, ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤੀ ਸੀ । ਪਰ ਉਹ ਹੌਲੀ ਹੌਲੀ ਇੰਡਸਟਰੀ ਤੋਂ ਗਾਇਬ ਹੋ ਗਈਆਂ । ਬਾਲੀਵੁੱਡ ਅਦਾਕਾਰਾ ਪੂਜਾ ਬੇਦੀ ਦੀ ਗਿਣਤੀ ਵੀ ਅਜਿਹੀਆਂ ਹੀ ਹੀਰੋਇਨਾਂ ‘ਚ ਹੁੰਦੀ ਹੈ । ਪੂਜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਹਿੱਟ ਫ਼ਿਲਮ ਦਿੱਤੀ ਸੀ ਪਰ ਉਹ ਬਾਅਦ ਵਿੱਚ ਖੁਦ ਨੂੰ ਸਾਬਿਤ ਨਹੀਂ ਕਰ ਸਕੀ । ਪੂਜਾ ਮੰਨੇ ਪ੍ਰਮੰਨੇ ਅਦਾਕਾਰ ਕਬੀਰ ਬੇਦੀ ਦੀ ਬੇਟੀ ਹੈ ।

https://www.instagram.com/p/B9dWSIxJqV6/

ਪੂਜਾ ਨੇ ਸਾਲ 1992 ਵਿੱਚ ਆਮਿਰ ਖ਼ਾਨ ਦੇ ਨਾਲ ਜੋ ਜੀਤਾ ਵਹੀ ਸਿਕੰਦਰ ਵਿੱਚ ਕੰਮ ਕੀਤਾ ਸੀ । ਫ਼ਿਲਮ ਵੱਡੇ ਪਰਦੇ ਤੇ ਹਿੱਟ ਹੋਈ ਸੀ ਤੇ ਪੂਜਾ ਰਾਤੋ ਰਾਤ ਸਟਾਰ ਬਣ ਗਈ ਸੀ । ਹਾਲਾਂਕਿ ਪੂਜਾ ਲਈ ਇਹ ਪਹਿਲੀ ਵਾਰ ਨਹੀਂ ਸੀ ਕਿ ਉਹ ਸੁਰਖੀਆਂ ਵਿੱਚ ਬਣੀ ਹੋਵੇ । ਪੂਜਾ ਇਸ ਤੋਂ ਪਹਿਲਾਂ 1991 ਵਿਚ ਕਾਫੀ ਚਰਚਾ ਵਿੱਚ ਰਹੀ ਸੀ ।

https://www.instagram.com/p/B7-TFPdpG0_/

ਪੂਜਾ ਦੇ ਚਰਚਾ ਵਿੱਚ ਰਹਿਣ ਦਾ ਮੁੱਖ ਕਾਰਨ ਸੀ ਉਸ ਦਾ ਬੋਲਡ ਅਵਤਾਰ । ਪੂਜਾ ਬੇਦੀ ਇੱਕ ਐਡ ਵਿੱਚ ਨਜ਼ਰ ਆਈ ਸੀ ਜਿਸ ਕਰਕੇ ਹਰ ਪਾਸੇ ਉਸ ਦੀ ਚਰਚਾ ਸੀ । ਇਸ ਤਰ੍ਹਾਂ ਦੀ ਐਡ ਵਿੱਚ ਪਹਿਲਾਂ ਕਦੇ ਵੀ ਕੋਈ ਭਾਰਤੀ ਅਦਾਕਾਰਾ ਨਜ਼ਰ ਨਹੀਂ ਸੀ ਆਈ । ਇਸ ਐਡ ਲਈ ਪੂਜਾ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ । ਦਰਅਸਲ ਇਹ ਐਡ ਕੌਂਡਮ ਦਾ ਸੀ ਜਿਸ ਵਿੱਚ ਉਹ ਕਾਫੀ ਬੋਲਡ ਨਜ਼ਰ ਆਈ ਸੀ ।

https://www.instagram.com/p/B4wKwHZpr0_/

ਇਸ ਐਡ ਵਿੱਚ ਪੂਜਾ ਬੇਦੀ ਦੇ ਨਾਲ ਮਾਡਲ ਮਾਰਕ ਰਾਬਿਕਸਨ ਨਜ਼ਰ ਆਏ ਸਨ । ਇਸ ਤੋਂ ਬਾਅਦ ਐਡ ਤਾਂ ਬਣ ਗਿਆ ਪਰ ਜਦੋਂ ਇਸ ਨੂੰ ਦੂਰਦਰਸ਼ਨ ਤੇ ਚਲਾਉਣ ਲਈ ਲਿਜਾਇਆ ਗਿਆ ਤਾਂ ਉਹਨਾਂ ਨੇ ਇਸ ਨੂੰ ਚਲਾਉਣ ਤੋਂ ਨਾਂਹ ਕਰ ਦਿੱਤੀ ।

https://www.instagram.com/p/BZ4C-OQhfvF/

ਦੂਰਦਰਸ਼ਨ ਦਾ ਕਹਿਣਾ ਸੀ ਕਿ ਇਹ ਐਡ ਬਹੁਤ ਬੋਲਡ ਹੈ, ਇਸ ਦਾ ਘੱਟ ਉਮਰ ਦੇ ਦਰਸ਼ਕਾਂ ਤੇ ਬਹੁਤ ਮਾੜਾ ਪ੍ਰਭਾਵ ਪਵੇਗਾ । ਕਈ ਕੋਸ਼ਿਸ਼ਾਂ ਦੇ ਬਾਵਜੂਦ ਦੂਰਦਰਸ਼ਨ ਨੇ ਇਸ ਨੂੰ ਨਹੀਂ ਚਲਾਇਆ । ਪਰ ਕੁਝ ਚਿਰ ਬਾਅਦ ਹੀ ਭਾਰਤ ਵਿੱਚ ਪ੍ਰਾਈਵੇਟ ਚੈਨਲਾਂ ਦੀ ਐਂਟਰੀ ਹੋ ਗਈ ਤੇ ਇਹ ਐਡ ਚੱਲ ਸਕਿਆ ।

Related Post