ਸੰਨੀ ਦਿਓਲ ਨੂੰ ਅਨਿਲ ਕਪੂਰ ਦੀ ਇਸ ਗੱਲ ’ਤੇ ਚੜ੍ਹਿਆ ਸੀ ਗੁੱਸਾ, ਗੁੱਸੇ ’ਚ ਸੰਨੀ ਨੇ ਅਨਿਲ ਕਪੂਰ ਦਾ ਦਬਾ ਦਿੱਤਾ ਸੀ ਗਲਾ

By  Rupinder Kaler April 29th 2020 02:18 PM

ਸੰਨੀ ਦਿਓਲ ਦੇ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ । ਉਹਨਾਂ ਦਾ ਐਕਸ਼ਨ ਅਤੇ ਡਾਲੀਲੌਗ ਬੋਲਣ ਦਾ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆਉਂਦਾ ਹੈ । ਸੰਨੀ ਦਿਓਲ ਨੇ ਦਾਮਿਨੀ, ਘਾਇਲ, ਘਾਤਕ, ਬੇਤਾਬ, ਗਦਰ ਵਰਗੀਆਂ ਫ਼ਿਲਮਾਂ ਦੇ ਕੇ ਬਾਲੀਵੁੱਡ ਵਿੱਚ ਵੱਖਰੀ ਪਹਿਚਾਣ ਬਣਾਈ ਹੈ । ਪਰ ਉਹਨਾਂ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਹੈ ਕਿ ਉਹਨਾਂ ਨੂੰ ਗੁੱਸਾ ਬਹੁਤ ਛੇਤੀ ਆਉਂਦਾ ਹੈ । ਉਹਨਾਂ ਦੇ ਇਸ ਗੁੱਸੇ ਦਾ ਸ਼ਿਕਾਰ ਕਈ ਅਦਾਕਾਰ ਵੀ ਹੋ ਚੁੱਕੇ ਹਨ । ਇਹਨਾਂ ਵਿੱਚੋਂ ਅਨਿਲ ਕਪੂਰ ਵੀ ਇੱਕ ਹਨ ।

ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੰਨੀ ਨੂੰ ਅਨਿਲ ਤੇ ਏਨਾਂ ਗੁੱਸਾ ਆਇਆ ਕਿ ਉਹਨਾਂ ਨੇ ਅਸਲ ਵਿੱਚ ਅਨਿਲ ਕਪੂਰ ਦਾ ਗਲਾ ਦਬਾ ਦਿੱਤਾ ਸੀ । ਅਨਿਲ ਨੂੰ ਜਿਸ ਕਰਕੇ ਸਾਹ ਲੈਣ ਵਿੱਚ ਵੀ ਤਕਲੀਫ ਹੋਣ ਲੱਗ ਗਈ ਸੀ । ਇਹ ਕਿੱਸਾ ਉਹਨਾਂ ਦਿਨਾਂ ਦਾ ਹੈ ਜਦੋਂ ਅਨਿਲ ਤੇ ਸੰਨੀ ਫ਼ਿਲਮ ‘ਰਾਮ ਅਵਤਾਰ’ ਦੀ ਸ਼ੂਟਿੰਗ ਕਰ ਰਹੇ ਸਨ । ਇਸ ਤੋਂ ਪਹਿਲਾਂ ਦੋਵੇਂ ਫ਼ਿਲਮ ‘ਜੋਸ਼ੀਲੇ’ ਵਿੱਚ ਕੰਮ ਕਰ ਚੁੱਕੇ ਸਨ । ਇਸ ਫ਼ਿਲਮ ਵਿੱਚ ਸੰਨੀ ਦਾ ਨਾਂਅ ਕ੍ਰੈਡਿਟ ਲਿਸਟ ਵਿੱਚ ਅਨਿਲ ਕਪੂਰ ਤੋਂ ਬਾਅਦ ਆਉਂਦਾ ਹੈ ।

ਇਹ ਗੱਲ ਸੰਨੀ ਨੂੰ ਪਸੰਦ ਨਹੀਂ ਸੀ ਆਈ ਜਿਸ ਕਰਕੇ ਉਹਨਾਂ ਨੇ ਇਸ ਦੀ ਸ਼ਿਕਾਇਤ ਫ਼ਿਲਮ ਦੇ ਡਾਇਰੈਕਟਰ ਨੂੰ ਕੀਤੀ । ਉਹਨਾਂ ਨੇ ਕਿਸੇ ਤਰੀਕੇ ਨਾਲ ਸੰਨੀ ਨੂੰ ਸਮਝਾ ਲਿਆ ਤੇ ਮਾਮਲਾ ਠੰਡੇ ਬਸਤੇ ਵਿੱਚ ਚਲਾ ਗਿਆ । ਪਰ ਸੰਨੀ ਦਾ ਗੁੱਸਾ ਠੰਡਾ ਨਹੀਂ ਹੋਇਆ, ਇਸੇ ਦੌਰਾਨ ਫ਼ਿਲਮ ‘ਜੋਸ਼ੀਲੇ’ ਲਈ ਵੀ ਪੂਰੀ ਟੀਮ ਨੂੰ ਕਾਸਟ ਕਰ ਲਿਆ ਗਿਆ । ਜਿਸ ਵਿੱਚ ਅਨਿਲ ਕਪੂਰ ਤੇ ਸੰਨੀ ਦਿਓਲ ਵੀ ਸਨ ।

ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੰਨੀ ਅਨਿਲ ਕਪੂਰ ਨਾਲ ਬਹੁਤ ਘੱਟ ਬੋਲਦੇ ਸਨ ਤੇ ਉਹ ਉੱਖੜੇ ਉਖੜੇ ਰਹਿੰਦੇ ਸਨ । ਇੱਕ ਦਿਨ ਫ਼ਿਲਮ ਦਾ ਫਾਈਟ ਸੀਨ ਫ਼ਿਲਮਾਇਆ ਗਿਆ । ਇਸ ਸੀਨ ਵਿੱਚ ਸੰਨੀ ਨੇ ਅਨਿਲ ਕਪੂਰ ਦਾ ਗਲਾ ਦਬਾਉਣਾ ਸੀ । ਸੀਨ ਨੂੰ ਫ਼ਿਲਮਾਉਂਦੇ ਹੋਏ ਸੰਨੀ ਨੇ ਅਨਿਲ ਦਾ ਗਲਾ ਘੁੱਟ ਕੇ ਦਬਾ ਦਿੱਤਾ, ਜਿਸ ਨਾਲ ਅਨਿਲ ਦਾ ਦਮ ਘੁੱਟਣ ਲੱਗ ਗਿਆ ।

ਡਾਇਰੈਕਟਰ ਦੇ ਕੱਟ ਕਹਿਣ ਤੇ ਵੀ ਸੰਨੀ ਨਹੀਂ ਰੁਕੇ, ਤੇ ਬਾਅਦ ਵਿੱਚ ਕਰੂ ਮੈਂਬਰਾਂ ਨੇ ਸੰਨੀ ਨੂੰ ਅਨਿਲ ਕਪੂਰ ਤੋਂ ਵੱਖ ਕੀਤਾ । ਅਨਿਲ ਕਪੂਰ ਨੇ ਇਸ ਬਾਰੇ ਮੀਡੀਆ ਨੂੰ ਵੀ ਦੱਸਿਆ ਸੀ ਜਦੋਂ ਸੰਨੀ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਤਾਂ ਫ਼ਿਲਮ ਦਾ ਸੀਨ ਫ਼ਿਲਮਾ ਰਹੇ ਸੀ । ਸੀਨ ਦੇ ਹਿਸਾਬ ਨਾਲ ਅਦਾਕਾਰੀ ਕਰ ਰਹੇ ਸਨ ।

Related Post