ਤਸਵੀਰ ਵਿੱਚ ਦਿਖਾਈ ਦੇਣ ਵਾਲਾ ਬੱਚਾ ਹੈ ਅੱਜ ਦਾ ਸੂਪਰ ਸਟਾਰ, ਬੁੱਝੋ ਤਾਂ ਜਾਣੋਂ

By  Rupinder Kaler August 5th 2020 05:07 PM

ਰਣਵੀਰ ਸਿੰਘ ਅਕਸਰ ਹੀ ਸੋਸ਼ਲ ਮੀਡੀਆ 'ਤੇ ਫੋਟੋਆਂ ਸ਼ੇਅਰ ਕਰਦੇ ਹਨ ਅਤੇ ਖਾਸ ਗੱਲ ਇਹ ਹੈ ਕਿ ਉਹ ਆਪਣੇ ਕਪੜਿਆਂ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਰਣਵੀਰ ਸਿੰਘ ਆਪਣੇ ਘਰ ਤੋਂ ਹੀ ਤਸਵੀਰਾਂ ਸ਼ੇਅਰ ਕਰਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿਚ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਅਭਿਨੇਤਾ ਕਾਫ਼ੀ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ।

https://www.instagram.com/p/CDfMIEChXCl/

ਰਣਵੀਰ ਫੁੱਲ ਸਲੀਵ ਹਾਈਨੈੱਕ ਟੀ-ਸ਼ਰਟ ਅਤੇ ਜੀਨਸ ਪਹਿਨੇ ਸੋਫੇ 'ਤੇ ਬੈਠੇ ਹਨ। ਰਣਵੀਰ ਦੀ ਮੁਸਕਰਾਹਟ ਨਾਲ ਉਸ ਦੀ ਫੋਟੋ ਬਹੁਤ ਪਿਆਰੀ ਲੱਗ ਰਹੀ ਹੈ। ਹਾਲਾਂਕਿ ਇਸ ਫੋਟੋ ਵਿਚ ਉਹ ਬਹੁਤ ਵੱਖਰੇ ਲੱਗ ਰਹੇ ਹਨ, ਪਰ ਉਨ੍ਹਾਂ ਦੇ ਪ੍ਰਸ਼ੰਸਕ ਇਹ ਅੰਦਾਜ਼ ਕਾਫ਼ੀ ਵਧੀਆ ਲੱਗ ਰਿਹਾ ਹੈ। ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਹੈ- 'ਸਟਾਈਲ ਮੇਂ ਰਹਿਣੇ ਕਾ।'

https://www.instagram.com/p/CC_blEVhlYs/

ਜੀ ਹਾਂ, ਇਹ ਦੱਸਦਾ ਹੈ ਕਿ ਅਭਿਨੇਤਾ ਬਚਪਨ ਤੋਂ ਹੀ ਸਟਾਈਲ ਵਿੱਚ ਰਹਿੰਦਾ ਹੈ ਅਤੇ ਅੱਜ ਵੀ ਅਭਿਨੇਤਾ ਫਿਲਮਾਂ ਦੇ ਨਾਲ-ਨਾਲ ਆਪਣੇ ਸਟਾਈਲ ਲਈ ਜਾਣੇ ਜਾਂਦੇ ਹਨ। ਜੇਕਰ ਰਣਵੀਰ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਫਿਲਮ 83 ਵਿੱਚ ਬਤੌਰ ਕਪਿਲ ਦੇਵ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਕ੍ਰਿਕਟ ਵਰਲਡ ਕੱਪ 1983 'ਤੇ ਅਧਾਰਤ ਹੈ, ਜਿਸ ਵਿਚ ਭਾਰਤ ਦੀ ਜਿੱਤ ਪਰਦੇ 'ਤੇ ਦਿਖਾਈ ਗਈ ਹੈ।

https://www.instagram.com/p/CCQDcqHhcC-/

Related Post