ਕਿਸ-ਕਿਸ ਨੂੰ ਯਾਦ ਹੈ ਇਹ ਗਾਇਕਾ, ਦੋ ਆਵਾਜ਼ਾਂ ‘ਚ ਗਾਉਣ ‘ਚ ਹੈ ਮਾਹਿਰ

By  Shaminder August 13th 2021 04:47 PM

ਮਿਲਨ ਸਿੰਘ (Milan Singh ) ਨੱਬੇ ਦੇ ਦਹਾਕੇ ‘ਚ ਇੱਕ ਪ੍ਰਸਿੱਧ ਗਾਇਕਾ ਸੀ । ਜਿਸਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । 90  ਦੇ ਦਹਾਕੇ ‘ਚ ਉਸ ਦੇ ਗੀਤ ਦੂਰਦਰਸ਼ਨ ‘ਤੇ ਸੁਣਨ ਨੂੰ ਮਿਲਦੇ ਸਨ ।ਹਾਣੀਆਂ ਤੂੰ ਕਰ ਲੈ ਪਿਆਰ ਵੇ ਜਿੰਨਾ ਤੇਰਾ ਜੀਅ ਕਰਦਾ',ਵੋ ਬਾਦਸ਼ਾਹ ਸੁਰੋਂ ਕਾ,ਆਂਖੋ ਹੀ ਆਂਖੋ ਮੇਂ ਇਸ਼ਾਰਾ ਹੋ ਗਿਆ ਸਣੇ ਉਨ੍ਹਾਂ ਨੇ ਕਈ ਪੰਜਾਬੀ ਅਤੇ ਹਿੰਦੀ ਗੀਤ ਗਾਏ । ਦੋ ਗਾਣਾ ਗਾਉਣ ਵਾਲੇ ਮਿਲਨ ਸਿੰਘ (Milan Singh )ਗਾਇਕ ਪਿਛਲੇ ਕੁਝ ਸਮੇਂ ਤੋਂ ਸੰਗੀਤ ਦੀ ਦੁਨੀਆ ਤੋਂ ਕਾਫੀ ਦੂਰ ਹੋ ਗਏ ਸਨ ।ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਹ ਦੋ ਆਵਾਜ਼ਾਂ ‘ਚ ਗੀਤ ਗਾੳੇੁਂਦੇ ਸਨ ।

Milan singh -min Image From Instagram

ਹੋਰ ਪੜ੍ਹੋ : ਪੰਜਾਬੀ ਗਾਇਕ ਮਨਿੰਦਰ ਬੁੱਟਰ ਦੀ ਬਾਲੀਵੁੱਡ ਵਿੱਚ ਹੋਈ ਐਂਟਰੀ, ਇਸ ਫ਼ਿਲਮ ਵਿੱਚ ਸੁਣਾਈ ਦੇਵੇਗਾ ਗਾਣਾ 

ਜਿਸ ਕਰਕੇ ਹਰ ਕੋਈ ਉਨ੍ਹਾਂ ਨੂੰ ਸੁਣਨ ਲਈ ਬੇਤਾਬ ਰਹਿੰਦਾ ਸੀ ।ਪਰ ਕਈ ਹਿੱਟ ਗੀਤ ਦੇਣ ਵਾਲੀ ਇਹ ਗਾਇਕਾ ਸੰਗੀਤ ਜਗਤ ਦੀ ਦੁਨੀਆ ਤੋਂ ਕੁਝ ਸਮਾਂ ਨਜ਼ਰ ਨਹੀਂ ਆਈ । ਜਿਸ ਦਾ ਕਾਰਨ ਉਸ ਦੀ ਸਿਹਤ ਨੂੰ ਲੈ ਕੇ ਚੱਲ ਰਹੀਆਂ ਕੁਝ ਪ੍ਰੇਸ਼ਾਨੀਆਂ ਸਨ ।

Milan -min Image From Instagram

ਐੱਮ.ਏ ਕਰਨ ਵਾਲੇ ਮਿਲਨ ਸਿੰਘ ਨੂੰ ਗਾਇਕੀ ਦੀ ਬਦੌਲਤ ਕਈ ਸਨਮਾਨ ਵੀ ਹਾਸਲ ਹੋਏ ਨੇ ।ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਉਨ੍ਹਾਂ ਨੂੰ 'ਯਸ਼ ਭਾਰਤ 95' 'ਚ ਯੂ.ਪੀ ਦੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ । ਯੂਪੀ ਦੇ ਇਟਾਵਾ ਦੀ ਜੰਮਪਲ ਮਿਲਨ ਸਿੰਘ ਨੇ ਪੰਜਾਬੀ ਗੀਤ ਗਾ ਕੇ ਪੰਜਾਬੀਆਂ ਦੇ ਦਿਲਾਂ 'ਚ ਵੀ ਖਾਸ ਪਛਾਣ ਬਣਾਈ ਹੈ । ਉਨ੍ਹਾਂ ਨੇ ਸਾਢੇ ਤਿੰਨ ਸਾਲ ਦੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।

 

View this post on Instagram

 

A post shared by Milan Singh (@milansingh_official)

Related Post