ਕਿਸ-ਕਿਸ ਨੂੰ ਯਾਦ ਹੈ ‘ਚੰਦਰਕਾਂਤਾ’ ਵਾਲਾ ਕਰੂੜ ਸਿੰਘ, ‘ਯੱਕੂ’ ਸ਼ਬਦ ਨੇ ਪੂਰੇ ਦੇਸ਼ ਵਿੱਚ ਕਰ ਦਿੱਤਾ ਸੀ ਮਸ਼ਹੂਰ, ਇਸ ਤਰ੍ਹਾਂ ਹੋਈ ਸੀ ‘ਯੱਕੂ’ ਸ਼ਬਦ ਦੀ ਖੋਜ

By  Rupinder Kaler April 1st 2020 03:23 PM

ਅਦਾਕਾਰ ਅਖਿਲੇਂਦਰ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੁਪਰ ਸਟਾਰ ਸਲਮਾਨ ਖ਼ਾਨ ਦੀ ਫ਼ਿਲਮ ਵੀਰਗਤੀ ਨਾਲ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ 30 ਸਾਲ ਇੰਡਸਟਰੀ ਵਿੱਚ ਕੰਮ ਕੀਤਾ ਪਰ ਉਹਨਾਂ ਨੂੰ ਟੀਵੀ ਸ਼ੋਅ ‘ਚੰਦਰਕਾਂਤਾ’ ਦੇ ਕਿਰਦਾਰ ਕਰੂੜ ਸਿੰਘ ਕਰਕੇ ਜਾਣਿਆ ਜਾਂਦਾ ਹੈ । ਇਹ ਟੀਵੀ ਸ਼ੋਅ ਸਾਲ 1994-96 ਵਿੱਚ ਪ੍ਰਸਾਰਿਤ ਕੀਤਾ ਜਾਂਦਾ ਸੀ । ਕਰੂੜ ਸਿੰਘ ਦੇ ਹੱਸਣ ਦਾ ਅੰਦਾਜ਼ ਅੱਜ ਵੀ ਲੋਕਾਂ ਨੂੰ ਯਾਦ ਹੈ, ਜਿਹੜਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਕਿਰਦਾਰ ਦਾ ਸਿਗਨੇਚਰ ਵੀ ਬਣ ਗਿਆ ਸੀ ।

https://www.instagram.com/p/BxNeJviJZxG/

ਅਖਿਲੇਂਦਰ ਨੇ ਇਸ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ‘ਜਦੋਂ ਸ਼ੂਟਿੰਗ ਸ਼ੁਰੂ ਹੋਈ ਤਾਂ ਮੇਰਾ ਗੇਟਅੱਪ ਬਿੱਲਕੁਲ ਵੱਖਰਾ ਸੀ । ਇੱਕ ਖੂਬਸੂਰਤ ਰਾਜ ਕੁਮਾਰ ਜਿਸ ਦੀਆਂ ਮੁੱਛਾ ਹਲਕੀਆਂ ਸਨ । ਮੈਂ ਆਪਣੀ ਟੀਮ ਨੂੰ ਕਿਹਾ ਕਿ ਮੇਰੇ ਕਿਰਦਾਰ ਦਾ ਨਾਂਅ ਕਰੂੜ ਹੈ ਮੈਂ ਇਸ ਨਾਂਅ ਵਾਂਗ ਬਿਲਕੁਲ ਵੀ ਨਹੀਂ ਲੱਗ ਰਿਹਾ । ਨੀਰਜਾ ਜੀ ਹੱਸਣ ਲੱਗ ਪਈ, ਪਰ ਮੈਨੂੰ ਲੱਗਿਆ ਕਿ ਮੇਰੀ ਗੱਲ ਉਹਨਾਂ ਦੇ ਦਿਮਾਗ ਵਿੱਚ ਰਹਿ ਗਈ’ ।

https://www.instagram.com/p/BnyOe_3FCez/

ਅਖਿਲੇਂਦਰ ਨੇ ਦੱਸਿਆ ਕਿ ‘ਇਸ ਤੋਂ ਬਾਅਦ ਉਹਨਾਂ ਨੇ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਪੂਰੀ ਤਰ੍ਹਾਂ ਸਕਰੈਪ ਕਰ ਦਿੱਤਾ ਤੇ ਦੂਸਰੇ ਸ਼ੈਡਿਊਲ ਵਿੱਚ ਮੇਰੀ ਲੁੱਕ ਪੂਰੀ ਤਰ੍ਹਾਂ ਬਦਲ ਦਿੱਤੀ । ਫਿਰ ਮੈਂ ਉਸ ਨੂੰ ਕਿਹਾ ਕਿ ਮੇਰਾ ਚਿਹਰਾ ਪੂਰੀ ਤਰ੍ਹਾਂ ਢੱਕ ਗਿਆ ਹੈ ਲੋਕ ਮੈਨੂੰ ਪਹਿਚਾਣ ਨਹੀਂ ਸਕਣਗੇ’। ਇਸ ਤੇ ਨੀਰਜਾ ਜੀ ਨੇ ਕਿਹਾ ਕਿ ਇਸੇ ਲੁੱਕ ਵਿੱਚ ਕੰਮ ਕਰ ਪੂਰੀ ਦੁਨੀਆ ਤੈਨੂੰ ਪਹਿਚਾਨੇਗੀ ।

https://www.youtube.com/watch?v=wRmcJ6MvLJw

ਅਖਿਲੇਂਦਰ ਨੇ ਦੱਸਿਆ ਕਿ ਉਹਨਾਂ ਦੇ ਦਿਮਾਗ ਵਿੱਚ ਹਮੇਸ਼ਾ ਇਹ ਹੀ ਚੱਲਦਾ ਸੀ ਕਿ ਉਹ ਅਜਿਹਾ ਕੀ ਕਰਨ ਜਿਸ ਨਾਲ ਲੋਕ ਉਹਨਾਂ ਨੂੰ ਯਾਦ ਰੱਖਣ । ਮੈਂ ਜਦੋਂ ਹੀ ਸੀਨ ਪੜ੍ਹਦਾ ਸੀ ਤਾਂ ਹਮੇਸ਼ਾ ਯੱਕ ਸ਼ਬਦ ਦੀ ਵਰਤੋ ਕਰਦਾ ਸੀ, ਮੈਂ ਇਸ ਸ਼ਬਦ ਨੂੰ ਕੈਚਫੇਸਰ ਬਨਾਉਣ ਦਾ ਫੈਸਲਾ ਕੀਤਾ । ਮੈਨੂੰ ਲੱਗਿਆ ਕਿ ਇਹ ਚੰਗਾ ਪ੍ਰਯੋਗ ਹੋਵੇਗਾ’ । ਇਸ ਤੋਂ ਬਾਅਦ ਇਸ ਸ਼ਬਦ ਨੂੰ ਉਹਨਾਂ ਦੇ ਕਿਰਦਾਰ ਦੇ ਨਾਲ ਜੋੜ ਦਿੱਤਾ ਗਿਆ ।

https://www.instagram.com/p/B8JudNHJrD5/

‘ਯੱਕੂ’ ਸ਼ਬਦ ਬਹੁਤ ਹੀ ਸੌਖਾ ਸੀ ਬੱਚਿਆਂ ਨੇ ਇਸ ਨੂੰ ਯਾਦ ਕਰ ਲਿਆ ਤੇ ਪੂਰੇ ਦੇਸ਼ ਵਿੱਚ ਇਹ ਪਾਪੂਲਰ ਹੋ ਗਿਆ । ਇਸ ਸ਼ਬਦ ਕਰਕੇ ਹੀ ਅਖਿਲੇਂਦਰ ਨੂੰ ਉਹਨਾਂ ਦੀ ਪਹਿਲੀ ਫ਼ਿਲਮ ਵੀਰਗਤੀ ਮਿਲੀ ।

Related Post