ਕਿਸ-ਕਿਸ ਨੂੰ ਯਾਦ ਹੈ ਪੰਜਾਬੀ ਇੰਡਸਟਰੀ ਦਾ ਇਹ ਪ੍ਰਸਿੱਧ ਗਾਇਕ, ਚੱਲਦੇ ਅਖਾੜੇ ‘ਚ ਹੋਈ ਸੀ ਮੌਤ

By  Shaminder August 24th 2021 04:32 PM -- Updated: August 24th 2021 05:32 PM

ਦਿਲਸ਼ਾਦ ਅਖਤਰ (Dilshad Akhtar) ਇੱਕ ਅਜਿਹਾ ਗਾਇਕ ਸੀ, ਜਿਸ ਨੇ ਅਣਗਿਣਤ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਅੱਜ ਅਸੀਂ ਤੁਹਾਨੂੰ ਦਿਲਸ਼ਾਦ ਅਖਤਰ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਦੇ ਕਰੀਅਰ ਬਾਰੇ ਦੱਸਾਂਗੇ । ਦਿਲਸ਼ਾਦ ਅਖਤਰ ਦਾ ਜਨਮ ਉਨ੍ਹਾਂ ਦਾ ਜਨਮ 1966  'ਚ ਪਿਤਾ ਕੀੜੇ ਖਾਂ ਸ਼ੌਕੀਨ ਅਤੇ ਮਾਤਾ ਨਸੀਬ ਦੇ ਘਰ ਪਿੰਡ ਗਿਲਜ਼ੇਵਾਲਾ ਜ਼ਿਲ੍ਹਾ ਫਰੀਦਕੋਟ 'ਚ ਹੋਇਆ ਸੀ । ਚਾਰ ਭੈਣ ਭਰਾਵਾਂ 'ਚ ਉਨ੍ਹਾਂ ਤੋਂ ਇਲਾਵਾ ਭਰਾ ਗੁਰਦਿੱਤਾ,ਛੋਟੀ ਭੈਣ ਮਨਪ੍ਰੀਤ ਅਖਤਰ ਅਤੇ ਵੱਡੀ ਭੈਣ ਵੀਰਪਾਲ ਕੌਰ ਸਨ ।

dilshad,-min Image From Google

ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਤਲਾਸ਼ੀ ਲਈ ਰੋਕਣ ਵਾਲੇ ਸੁਰੱਖਿਆ ਕਰਮਚਾਰੀ ਦਾ ਮੋਬਾਈਲ ਕੀਤਾ ਗਿਆ ਜ਼ਬਤ 

ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਚੋਂ ਹੀ ਮਿਲੀ ਸੀ । ਉਨ੍ਹਾਂ ਦੇ ਚਾਚੇ ਦਾ ਮੁੰਡਾ ਸੰਦੀਪ ਅਖਤਰ ਵੀ ਗਾਇਕ ਸਨ ਜਿਨ੍ਹਾਂ ਦੀ ਮੌਤ ਅਕਤੂਬਰ ਦੋ ਹਜ਼ਾਰ ਗਿਆਰਾਂ 'ਚ ਹੋਈ ਸੀ । ਉਨ੍ਹਾਂ ਨੇ ਗਾਇਕੀ ਦੇ ਗੁਰ ਨੂਰਮਹਿਲ ਸਥਿਤ ਪੰਡਤ ਕ੍ਰਿਸ਼ਨ ਤੋਂ ਸਿੱਖੇ ।ਉਨ੍ਹਾਂ ਨੇ ਕਈ ਗੀਤਕਾਰਾਂ ਦੇ ਲਿਖੇ ਗੀਤ ਗਾਏ ਜਿਨ੍ਹਾਂ 'ਚ ਧਰਮ ਸਿੰਘ ਕੰਮੇਆਣਾ ,ਬਾਬੂ ਸਿੰਘ ਮਾਨ,ਗੁਰਚਰਨ ਸਿੰਘ ਵਿਰਕ ਸਣੇ ਕਈਆਂ ਗੀਤਕਾਰਾਂ ਦੇ ਗੀਤ ਗਾਏ । ਸਾਫ ਸੁਥਰੇ ਗੀਤ ਗਾਉਣ ਵਾਲੇ ਦਿਲਸ਼ਾਦ ਅਖਤਰ ਨੇ ਕਈ ਹਿੱਟ ਗੀਤ ਗਾਏ ਅਤੇ 1980 'ਚ ਉਨ੍ਹਾਂ ਨੇ ਪਹਿਲਾ ਅਖਾੜਾ ਲਗਾਇਆ ।

dilshad-akhtar Image From Google

ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ।'ਮਨ ਵਿੱਚ ਵੱਸਦਾ ਏ ਸੱਜਣਾ', 'ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ', ਮੇਲਾ ਦੋ ਦਿਨ ਦਾ ਢਾਈ ਦਿਨ ਦੀ ਜ਼ਿੰਦਗਾਨੀ,ਮਿਰਜ਼ਾ ਸਣੇ ਕਈ ਹਿੱਟ ਗੀਤ ਗਾਏ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ ਲਈ ਵੀ ਗੀਤ ਗਾਏ । ਜਿਨ੍ਹਾਂ 'ਚ ਮੁਖ ਤੌਰ 'ਤੇ ਨਸੀਬੋ,ਉਡੀਕਾਂ ਸਾਉਣ ਦੀਆਂ ,ਮਿਰਜ਼ਾ ,ਸੁੱਚਾ ਸੂਰਮਾ ਸਣੇ ਕਈ ਫਿਲਮਾਂ 'ਚ ਉਨ੍ਹਾਂ ਨੇ ਗੀਤ ਗਾਏ ।ਉਨ੍ਹਾਂ ਦੀ ਸਾਫ ਸੁਥਰੀ ਗਾਇਕੀ ਦੀ ਬਦੌਲਤ ਹੀ ਹਰ ਕਿਸੇ ਦੀ ਉਹ ਪਹਿਲੀ ਪਸੰਦ ਬਣ ਚੁੱਕੇ ਸਨ ਜਦੋਂ ਕਿਤੇ ਦਿਲਸ਼ਾਦ ਅਖਤਰ ਦਾ ਕੋਈ ਅਖਾੜਾ ਲੱਗਦਾ ਤਾਂ ਲੋਕ ਵਹੀਰਾਂ ਘੱਤ ਉਨ੍ਹਾਂ ਦਾ ਅਖਾੜਾ ਸੁਣਨ ਲਈ ਪਹੁੰਚਦੇ । ਪੰਜਾਬੀ ਗਾਇਕੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਗਾਇਕ ਇਸੇ ਤਰ੍ਹਾਂ ਕਿਸੇ ਵਿਆਹ ਦੇ ਪ੍ਰੋਗਰਾਮ 'ਚ ਅਖਾੜਾ ਲਗਾਉਣ ਪਹੁੰਚਿਆ ਸੀ । ਇਸੇ ਦੌਰਾਨ ਹੀ ਚੱਲਦੇ ਅਖਾੜੇ ‘ਚ ਉਨ੍ਹਾਂ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਸੀ ।

 

Related Post