ਕੀ ਇਸ ਵਜ੍ਹਾ ਕਰਕੇ ਬਾਲੀਵੁੱਡ ਸਿਤਾਰੇ ਹੋ ਰਹੇ ਹਨ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਦਾ ਸ਼ਿਕਾਰ …!

By  Rupinder Kaler April 30th 2020 01:19 PM

ਪਹਿਲਾਂ ਇਰਫਾਨ ਖ਼ਾਨ ਤੇ ਹੁਣ ਰਿਸ਼ੀ ਕਪੂਰ ਕੈਂਸਰ ਦੀ ਬਿਮਾਰੀ ਕਰਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ । ਇਹਨਾਂ ਦੋਹਾਂ ਦਿੱਗਜ ਅਦਾਕਾਰਾਂ ਦੀ ਮੌਤ ਦੀ ਵਜ੍ਹਾ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਹੀ ਬਣੀ ਹੈ । ਜੇਕਰ ਪਿਛਲੇ ਕੁਝ ਸ਼ਾਲਾਂ ਤੇ ਨਜ਼ਰ ਮਾਰੀ ਜਾਵੇ ਤਾਂ ਬਾਲੀਵੁੱਡ ਵਿੱਚ ਕੈਂਸਰ ਦਾ ਕਾਲਾ ਪਰਛਾਵਾਂ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ । ਬਾਲੀਵੁੱਡ ਐਕਟਰੈੱਸ ਸੋਨਾਲੀ ਬੇਂਦਰੇ ਹਾਲ ਹੀ ਵਿੱਚ ਇਸ ਬਿਮਾਰੀ ਤੋਂ ਉਭਰੀ ਹੈ ।

https://www.instagram.com/p/B_l9A4vHWNJ/

ਇਸ ਤੋਂ ਇਲਾਵਾ ਤਾਹਿਰਾ ਕਸ਼ਯਪ ਨੇ ਵੀ ਸਰਜਰੀ ਕਰਵਾ ਕੇ ਕੈਂਸਰ ਨੂੰ ਮਾਤ ਦਿੱਤੀ ਹੈ ।ਇਸੇ ਤਰ੍ਹਾਂ ਮਨੀਸ਼ਾ ਕੋਇਰਾਲਾ ਨੇ ਵੀ ਕੈਂਸਰ ਦੀ ਬਿਮਾਰੀ ‘ਤੇ ਜਿੱਤ ਹਾਸਲ ਕਰ ਲਈ ਹੈ । ਪਰ ਬਹੁਤ ਸਾਰੇ ਸਿਤਾਰੇ ਅਜਿਹੇ ਵੀ ਸਨ ਜਿਹੜੇ ਕੈਂਸਰ ਦੀ ਇਹ ਜੰਗ ਜਿੱਤ ਨਹੀਂ ਸਕੇ ।

https://www.instagram.com/p/Bv1BvOrBPV4/

ਇਹਨਾਂ ਸਿਤਾਰਿਆਂ ਵਿੱਚ ਰਾਜੇਸ਼ ਖੰਨਾ ਤੇ ਵਿਨੋਦ ਖੰਨਾ ਸਭ ਤੋਂ ਪਹਿਲਾਂ ਆਉਂਦੇ ਹਨ । ਪਰ ਜੇਕਰ ਦੇਖਿਆ ਜਾਵੇ ਤਾਂ ਫਿਲਮੀ ਸਿਤਾਰੇ ਆਪਣੀ ਸਿਹਤ ਦਾ ਸਭ ਤੋਂ ਹ ਜ਼ਿਆਦਾ ਖਿਆਲ ਰੱਖਦੇ ਹਨ ਪਰ ਇਸ ਦੇ ਬਾਵਜੂਦ ਇਹਨਾਂ ਸਿਤਾਰਿਆਂ ਨੂੰ ਕੈਂਸਰ ਵਰਗੀ ਵੱਡੀ ਬਿਮਾਰੀ ਘੇਰਾ ਪਾ ਰਹੀ ਹੈ । ਇਸ ਬਿਮਾਰੀ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਹ ਫਿਲਮੀ ਸਿਤਾਰੇ ਰੈੱਡ ਮੀਟ ਦੀ ਸਭ ਤੋਂ ਜ਼ਿਆਦਾ ਵਰਤੋਂ ਕਰਦੇ ਹਨ ।

https://www.instagram.com/p/B2Vq1oSHnw6/

ਰੈੱਡ ਮੀਟ ਹੀ ਕੈਂਸਰ ਦੀ ਸਭ ਤੋਂ ਵੱਡੀ ਵਜ੍ਹਾ ਬਣ ਰਿਹਾ ਹੈ । ਇਹ ਸਿਤਾਰੇ ਰੈੱਡ ਮੀਟ ਦੀ ਇਸ ਲਈ ਵਰਤੋਂ ਕਰਦੇ ਹਨ ਕਿਉਂਕਿ ਇਸ ਨਾਲ ਚਿਹਰਾ ਜ਼ਿਆਦਾ ਗਲੋ ਕਰਦਾ ਹੈ । ਇਸ ਪੇਸ਼ੇ ਵਿੱਚ ਚਿਹਰਾ ਹੀ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ । ਇਸ ਲਈ ਰੈੱਡ ਮੀਟ ਦੀ ਸਭ ਤੋਂ ਵੱਧ ਵਰਤੋਂ ਹੁੰਦੀ ਹੈ। ਰੈੱਡ ਮੀਟ ਦੀ ਗੱਲ ਕੀਤੀ ਜਾਵੇ ਤਾਂ ਇਹ ਬੀਫ ਤੋਂ ਮਿਲਦਾ ਹੈ ਜਾਂ ਫਿਰ ਸੂਰ, ਬੱਕਰੇ ਤੋਂ ਵੀ ਮਿਲਦਾ ਹੈ । ਇੱਕ ਖੋਜ ਮੁਤਾਬਿਕ ਜਿਹੜੇ ਲੋਕ ਰੈੱਡ ਮੀਟ ਦੀ ਵਰਤੋਂ ਸਭ ਤੋਂ ਵੱਧ ਕਰਦੇ ਹਨ ਉਹਨਾਂ ਨੂੰ ਕੈਂਸਰ ਹੋਣ ਦੇ ਸਭ ਤੋਂ ਵੱਧ ਚਾਂਸ ਹੁੰਦੇ ਹਨ ।

ਰੈੱਡ ਮੀਟ ਖਾਣ ਵਾਲਿਆਂ ਨੂੰ ਸਟਮਕ ਕੈਂਸਰ ਹੋਣ ਦੇ ਚਾਂਸ ਹੁੰਦੇ ਹਨ । ਇਹ ਕੈਂਸਰ ਆਂਤੜਾ ਰਾਹੀਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ । ਖੋਜ ਮੁਤਾਬਿਕ ਰੈੱਡ ਮੀਟ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਹੜੇ ਕੈਂਸਰ ਨੂੰ ਵਧਾਵਾ ਦਿੰਦੇ ਹਨ । ਰੈੱਡ ਮੀਟ ਦੀ ਰੋਜ਼ਾਨਾ ਵਰਤੋਂ ਨਾਲ ਕੈਂਸਰ ਹੋ ਸਕਦਾ ਹੈ । ਡਾਕਟਰਾਂ ਮੁਤਾਬਿਕ ਜੇਕਰ ਰੈੱਡ ਮੀਟ ਦੀ ਕਦੇ ਕਦੇ ਵਰਤੋਂ ਕੀਤੀ ਜਾਵੇ ਤਾਂ ਕੈਂਸਰ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ ।

Related Post