ਕਦੇ ਰਾਣੀ ਮੁਖਰਜੀ ਤੇ ਪ੍ਰੀਤੀ ਜਿੰਟਾ ਹੁੰਦੀਆਂ ਸਨ ਇੱਕ ਦੂਜੇ ਦੀਆਂ ਪੱਕੀਆਂ ਦੋਸਤ, ਇਸ ਤਰ੍ਹਾਂ ਪਈ ਦੋਹਾਂ ਦੀ ਦੋਸਤੀ ’ਚ ਦਰਾਰ

By  Rupinder Kaler July 15th 2020 01:12 PM

ਇੱਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਪ੍ਰੀਤੀ ਜਿੰਟਾ ਤੇ ਰਾਣੀ ਮੁਖਰਜੀ ਬਿਲਕੁਲ ਜੁੜਵਾ ਭੈਣਾਂ ਵਾਂਗ ਸਨ । ਫ਼ਿਲਮ ‘ਚੋਰੀ ਚੋਰੀ ਚੁੱਪਕੇ ਚੁੱਪਕੇ’ ਦੀ ਸ਼ੂਟਿੰਗ ਦੌਰਾਨ ਦੋਵੇਂ ਇੱਕ ਦੂਜੇ ਦੀਆਂ ਗੂੜ੍ਹੀਆ ਦੋਸਤ ਬਣ ਗਈਆਂ ਸਨ । ਉਸ ਸਮੇਂ ਦੋਵੇਂ ਇੰਡਸਟਰੀ ਵਿੱਚ ਟਾਪ ਦੀਆਂ ਹੀਰੋਇਨਾਂ ਸਨ । ਇਸ ਦੇ ਬਾਵਜੂਦ ਪ੍ਰੀਤੀ ਆਪਣੇ ਆਪ ਨੂੰ ਆੳਟੂਸਾਈਡਰ ਮੰਨਦੀ ਹੈ । ਪਰ ਰਾਣੀ ਮੁਖਰਜੀ ਕਰਕੇ ਉਸ ਦੀ ਜੌਹਰ ਕੈਂਪ ਤੇ ਸ਼ਾਹਰੁਖ ਨਾਲ ਵੀ ਚੰਗੀ ਦੋਸਤੀ ਹੋ ਗਈ । ਪ੍ਰੀਤੀ ਨੂੰ ਹਮੇਸ਼ਾ ਲੱਗਦਾ ਸੀ ਕਿ ਰਾਣੀ ਉਸ ਤੋਂ ਜ਼ਿਆਦਾ ਐਸ਼ਵਰਿਆ ਨੂੰ ਜ਼ਿਆਦਾ ਚਾਹੁੰਦੀ ਹੈ ਤੇ ਉਸ ਦੀ ਤਾਰੀਫ ਕਰਦੀ ਹੈ ।

https://www.instagram.com/p/B3XRC_ehurS/

ਐਸ਼ਵਰਿਆ ਤੇ ਦਰਾਣੀ ਨੇ ਵਰਲਡ ਟੂਰ ਇੱਕਠੇ ਕੀਤਾ ਸੀ ਜਿਸ ਕਰਕੇ ਦੋਵੇਂ ਇੱਕ ਦੂਜੇ ਦੇ ਕਰੀਬ ਆ ਗਈਆਂ ਸਨ । ਪਰ ਫ਼ਿਲਮਾਂ ਵਿੱਚ ਕੰਪੀਟੀਸ਼ਨ ਕਰਕੇ ਤਿੰਨਾਂ ਵਿੱਚ ਦਰਾਰ ਆ ਗਈ ।ਫ਼ਿਲਮ ‘ਚਲਤੇ ਚਲਤੇ’ ਵਿੱਚ ਸ਼ਾਹਰੁਖ ਨੇ ਪਹਿਲਾਂ ਐਸ਼ਵਰਿਆ ਰਾਏ ਨੂੰ ਸਾਈਨ ਕੀਤਾ ਸੀ ਪਰ ਸਲਮਾਨ ਖ਼ਾਨ ਦੇ ਪੰਗੇ ਕਰਕੇ ਐਸ਼ਵਰਿਆ ਦੀ ਥਾਂ ਤੇ ਰਾਣੀ ਨੂੰ ਲੈ ਲਿਆ ਗਿਆ ।

https://www.instagram.com/p/B1oou7VhhwZ/

ਇਸ ਗੱਲ ਨੂੰ ਐਸ਼ਵਰਿਆ ਨੇ ਆਪਣੇ ਦਿਲ ਤੇ ਲੈ ਲਿਆ ਤੇ ਰਾਣੀ ਪ੍ਰੀਤੀ ਦੇ ਨੇੜੇ ਹੋ ਗਈ । ਪਰ ਜਦੋਂ ਕਰਣ ਜੌਹਰ ਨੇ ਆਪਣੀ ਫ਼ਿਲਮ ‘ਕੱਲ੍ਹ ਹੋ ਨਾ ਹੋ’ ਵਿੱਚ ਪ੍ਰੀਤੀ ਨੂੰ ਲੈ ਲਿਆ ਤਾਂ ਰਾਣੀ ਹਰਟ ਹੋ ਗਈ । ਰਾਣੀ ਨੂੰ ਲੱਗਿਆ ਕਿ ਸ਼ਾਹਰੁਖ ਉਸ ਦੇ ਚੰਗੇ ਦੋਸਤ ਹਨ ਤੇ ਉਹ ਉਸ ਨੂੰ ਪ੍ਰਮੋਟ ਕਰਨਗੇ ।

https://www.instagram.com/p/CCP3A_pF6ve/

ਰਾਣੀ ਨੂੰ ਲੱਗਿਆ ਕਿ ਯਸ਼ ਚੋਪੜਾ ਪੀ੍ਰਤੀ ਦੀ ਫੇਵਰ ਕਰਦੇ ਹਨ ਕਿਉਂਕਿ ਯਸ਼ ਚੋਪੜਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਪ੍ਰੀਤੀ ਸਭ ਤੋਂ ਵਧੀਆ ਹੀਰੋਇਨ ਹੈ । ਇਸ ਗੱਲ ਦਾ ਰਾਣੀ ਨੂੰ ਬਹੁਤ ਧੱਕਾ ਲੱਗਿਆ ਸੀ । ਹਾਲ ਹੀ ਵਿੱਚ ਰਾਣੀ ਮੁਖਰਜੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਬਾਲੀਵੁੱਡ ਵਿੱਚ ਕੋਈ ਵੀ ਹੀਰੋਇਨ ਕਿਸੇ ਦੀ ਦੋਸਤ ਨਹੀਂ ਬਣ ਸਕਦੀ ।

https://www.instagram.com/p/CB4twGlFnnD/

Related Post